HOME ਮੀਂਹ ਨੇ ਫਿਰ ਵਧਾਈ ਕਿਸਾਨਾਂ ਦੀ ਚਿੰਤਾ ਮੰਡੀਆਂ ਵਿੱਚ ਵਿਕਣ ਲਈ ਪਹੁੰਚਿਆ...

ਮੀਂਹ ਨੇ ਫਿਰ ਵਧਾਈ ਕਿਸਾਨਾਂ ਦੀ ਚਿੰਤਾ ਮੰਡੀਆਂ ਵਿੱਚ ਵਿਕਣ ਲਈ ਪਹੁੰਚਿਆ ਝੋਨਾ ਹੋਇਆਂ ਗਿੱਲਾਂ

1

ਤਿੰਨੋਂ ਡੈਮਾ ਫੁੱਲ ਦਰਿਆਵਾਂ ‘ਚ ਛੱਡੇ  ਪਾਣੀ ਨੇ ਲੋਕਾਂ ਦੀ ਵਧਾਈ ਪਰੇਸ਼ਾਨੀ

ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )  ਬਰਸਾਤਾਂ ਦੀ ਵਾਪਸੀ ਵਿੱਚ ਰੁਕਾਵਟ ਤੇ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਵਿਗੜੇ ਮੌਸਮ ਦੇ ਮਿਜਾਜ ਨੇ ਮੰਗਲਵਾਰ ਨੂੰ   ਪੰਜਾਬ ਦੇ ਕਈ ਜਿਲਿਆਂ ਵਿੱਚ ਮੀਂਹ ਤੇ ਤੇਜ ਹਵਾਵਾਂ ਨੇ ਕਿਸਾਨਾਂ ਦੀਆਂ ਚਿੰਤਾ ਵਧਾ ਦਿੱਤੀਆਂ ਹਨ | ਮੀਂਹ ਕਾਰਨ ਕਈ ਥਾਵਾਂ ਕੇ ਖੇਤਾ ਵਿੱਚ ਪੱਕ ਕੇ ਤਿਆਰ ਹੋਈ ਝੋਨੇ ਦੀ ਫਸਲ  ਡਿੱਗ ਗਈ ਹੈ | ਜਿਸ ਦਾ ਕਟਾਈ ਤੇ ਅਸਰ ਪੈ ਰਿਹਾ ਹੈ | ਦੂਸਰੇ ਪਾਸੇ ਮੰਡੀਆਂ ਵਿੱਚ ਵਿਕਣ ਆਇਆ ਝੋਨਾ ਵੀ ਮੀਂਹ ਨਾਲ ਗਿੱਲਾ ਹੋ ਗਿਆ ਹੈ |ਪਰ ਮੰਡੀਆਂ ਵਿਚ ਤਰਪਾਲਾਂ ਦਾ ਵੀ ਕੀਤਾ ਪ੍ਰਬੰਧ ਨੇ ਤੇਜ਼ ਮੀਂਹ ਨੇ ਤਹਿਸ ਨਹਿਸ ਕਰ ਦਿੱਤਾ ਹੈ। ਜਦਕਿ ਮੌਸਮ ਵਿਭਾਗ ਵਲੋਂ ਆਰੇਜ ਅਲਰਟ ਜਾਰੀ ਕੀਤਾ ਹੋਇਆ ਹੈ |  ਵਿਭਾਗ ਵਲੋਂ ਜਾਰੀ ਅਲਰਟ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ ਕਿਉਕਿ ਪੱਕ ਕੇ ਤਿਆਰ ਹੋਈ ਝੋਨਾ ਦੀ ਫਸਲ ਦੇ ਖਰਾਬ ਹੋਣ ਦਾ ਡਰ ਉਨਾਂ ਨੂੰ  ਸਤਾ ਰਿਹਾ ਹੈ |  ਜਦਕਿ ਪੰਜਾਬ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਵਿੱਚ ਬਰਫ ਪੈਣ ਅਤੇ ਭਾਰੀ ਮੀਂਹ ਦੇ ਅਰਲਟ ਤੋਂ ਬਾਦ ਭਾਖੜਾ ਤੇ ਬਿਆਸ  ਮੈਨੇਜਮੇੰਟ ਬੋਰਡ ਨੇ ਵੀ ਡੈਮਾਂ ਦੀ ਸੁਰੱਖਿਆ ਬਾਰੇ  ਪਹਿਲ ਕਦਮੀ ਸ਼ੁਰੂ ਕਰ ਦਿੱਤੀ ਹੈ |  ਬੀਬੀਐਮਬੀ ਵਲੋਂ ਪਹਿਲਾਂ ਤੋਂ ਕਰੀਬ ਫੁੱਲ ਹੋ ਚੁੱਕੇ ਭਾਖੜਾ, ਰਣਜੀਤ ਸਾਗਰ ਡੈਮ ਅਤੇ ਪੌਗ ਡੈਮ ਤੋਂ ਲਗਾਤਾਰ ਪਾਣੀ ਸਤਲੁਜ ਬਿਆਸ ਤੇ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ | ਦਰਿਆਵਾਂ ਵਿਚ ਪਾਣੀ ਛੱਡਣ ਨਾਲ ਲੋਕਾਂ ਦੇ ਵਿੱਚ ਫਿਰ ਡਰ ਦਾ ਮਾਹੌਲ ਬਣ ਗਿਆ। ਅਜਿਹੇ ਸਮੇਂ ਵਿਚ ਮੌਸਮ ਵਿਭਾਗ ਦੇ ਅਧਿਕਾਰੀਆਂ ਵਲੋਂ  ਹਰ ਤਰ੍ਹਾਂ ਦੀ ਸਾਵਧਾਨੀ ਵਰਤਨ ਦੀ ਸਲਾਹ ਦਿੱਤੀ ਗਈ ਹੈ।
ਤਸਵੀਰ ਹਰਸਿਮਰਨ ਜੋਤ ਸਿੰਘ ਕਲੇਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਾ. ਅੰਬੇਡਕਰ ਚੌਂਕ ਬਨਾਉਣ ਲਈ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ : ਢੋਸੀਵਾਲ
Next articleਧੰਨੁ ਧੰਨੁ ਰਾਮਦਾਸ ਗੁਰੁ ਜਾਂ ਬੈਠਾ ਸੋਢੀ ਪਾਤਿਸਾਹੁ ਰਾਮਦਾਸ ਸਤਿਗੁਰੂ ਕਹਾਵੈ ।।