ਰੇਲਵੇ ਬੋਰਡ ਨੇ ਆਈਆਰਐੱਸਡੀਸੀ ਨੂੰ ਬੰਦ ਕੀਤਾ, ਮਹੀਨੇ ’ਚ ਦੂਜੇ ਅਦਾਰੇ ਨੂੰ ਲਗਾਇਆ ਤਾਲਾ

Indian Railway

ਨਵੀਂ ਦਿੱਲੀ (ਸਮਾਜ ਵੀਕਲੀ) : ਰੇਲਵੇ ਬੋਰਡ ਨੇ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਨਿਗਮ (ਆਈਆਰਐੱਸਡੀਸੀ) ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ, ਜੋ ਦੇਸ਼ ਭਰ ਦੇ ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਕਾਇਮ ਕੀਤਾ ਗਿਆ ਸੀ। ਰੇਲ ਮੰਤਰਾਲੇ ਦੇ ਅਧੀਨ ਇਹ ਦੂਜੀ ਸੰਸਥਾ ਹੈ, ਜਿਸ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ 7 ਸਤੰਬਰ 2021 ਨੂੰ ਇੰਡੀਅਨ ਰੇਲਵੇ ਅਲਟਰਨੇਟਿਵ ਫਿਊਲ ਆਰਗੇਨਾਈਜੇਸ਼ਨ (ਆਈਆਰਓਏਐੱਫ) ਨੂੰ ਬੰਦ ਕਰ ਦਿੱਤਾ ਗਿਆ ਸੀ। ਇਹ ਕਦਮ ਵਿੱਤ ਮੰਤਰਾਲੇ ਦੀ ਸਿਫਾਰਿਸ਼ ਨੂੰ ਲਾਗੂ ਕਰਨ ਲਈ ਚੁੱਕਿਆ ਗਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ ਦੀ ਅਦਾਲਤ ਨੇ ਨੀਰਵ ਮੋਦੀ ਤੇ ਉਸ ਦੇ ਦੋ ਸਾਥੀਆਂ ਦੀ ਪਟੀਸ਼ਨ ਰੱਦ ਕੀਤੀ
Next articleਉਤਰਾਖੰਡ ’ਚ ਭਾਰੀ ਮੀਂਹ ਕਾਰਨ 5 ਮੌਤਾਂ: ਮੋਦੀ ਨੇ ਧਾਮੀ ਤੋਂ ਲਈ ਹਾਲਾਤ ਦੀ ਜਾਣਕਾਰੀ