ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਰੇਲ ਕੋਚ ਫੈਕਟਰੀ, ਕਪੂਰਥਲਾ ਵਿਖੇ “ਹਿੰਦੀ ਪੰਦਰਵਾੜਾ” ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹ 14 ਸਤੰਬਰ ਤੋਂ 28 ਸਤੰਬਰ 2024 ਤੱਕ ਮਨਾਇਆ ਜਾ ਰਿਹਾ ਹੈ । ਅੱਜ 14 ਸਤੰਬਰ ਨੂੰ “ਹਿੰਦੀ ਦਿਵਸ” ਦੇ ਮੌਕੇ ‘ਤੇ, ਰੇਲ ਕੋਚ ਫੈਕਟਰੀ ਦੇ ਜਨਰਲ ਮੈਨੇਜਰ, ਸ਼੍ਰੀ ਮੰਜੁਲ ਮਾਥੁਰ ਨੇ ਇੱਕ ਸੰਦੇਸ਼ ਜਾਰੀ ਕਰਕੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਆਪਣਾ ਦਫ਼ਤਰੀ ਕੰਮ ਹਿੰਦੀ ਵਿੱਚ ਕਰਨ ਦੀ ਅਪੀਲ ਕੀਤੀ।
ਹਿੰਦੀ ਪਖਵਾੜਾ ਦੌਰਾਨ ਹਿੰਦੀ ਨਿਬੰਧ ਮੁਕਾਬਲੇ, ਹਿੰਦੀ ਟਿੱਪਣੀ ਅਤੇ ਡਰਾਫਟ ਲੇਖਣ ਮੁਕਾਬਲੇ, ਹਿੰਦੀ ਭਾਸ਼ਣ ਮੁਕਾਬਲੇ, ਹਿੰਦੀ ਸੈਮੀਨਾਰ ਅਤੇ ਹਿੰਦੀ ਕੁਇਜ਼ ਵਰਗੇ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ।
ਇਸ ਮੌਕੇ ਅੱਜ 14 ਸਤੰਬਰ ਨੂੰ ਹਿੰਦੀ ਨਿਬੰਧ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਆਰ ਸੀ ਐੱਫ ਦੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਨਿਬੰਧ ਮੁਕਾਬਲੇ ਦੇ ਵਿਸ਼ੇ ਸਨ – “ਨਕਲੀ ਬੁੱਧੀ (AI) – ਬੌਧਿਕ ਵਿਕਾਸ ਦਾ ਇੱਕ ਵਿਕਲਪ ਜਾਂ ਪੂਰਕ” ਅਤੇ “ਭਾਰਤੀ ਸੰਵਿਧਾਨ ਵਿੱਚ ਪ੍ਰਦਾਨ ਕੀਤੀ ਗਈ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ – ਲਾਭਦਾਇਕ ਜਾਂ ਨੁਕਸਾਨਦੇਹ”।
ਇਸ ਲੜੀ ਤਹਿਤ 16 ਸਤੰਬਰ ਨੂੰ ਹਿੰਦੀ ਟਿਪਣੀ ਅਤੇ ਡਰਾਫਟ ਲਿਖਣ ਮੁਕਾਬਲਾ, 18 ਸਤੰਬਰ ਨੂੰ ਹਿੰਦੀ ਭਾਸ਼ਣ ਮੁਕਾਬਲਾ, 19 ਸਤੰਬਰ ਨੂੰ ਹਿੰਦੀ ਕੁਇਜ਼, 20 ਸਤੰਬਰ ਨੂੰ ਹਿੰਦੀ ਸਾਹਿਤਕ ਸੈਮੀਨਾਰ ਅਤੇ 21 ਸਤੰਬਰ ਨੂੰ ਹਿੰਦੀ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ। 23.09.2024 ਨੂੰ ਵਾਰਿਸ ਸ਼ਾਹ ਹਾਲ ਵਿੱਚ ਹਿੰਦੀ ਨਾਟਕਾਂ ਦਾ ਮੰਚਨ ਵੀ ਕੀਤਾ ਜਾਵੇਗਾ।
ਰੇਲ ਕੋਚ ਫੈਕਟਰੀ ਦੇ ਸੀਨੀਅਰ ਰਾਜ ਭਾਸ਼ਾ ਅਧਿਕਾਰੀ ਸ਼੍ਰੀ ਵਿਨੋਦ ਕਟੋਚ ਨੇ ਦੱਸਿਆ ਕਿ ਜੇਤੂ ਕਰਮਚਾਰੀਆਂ ਨੂੰ ਪਹਿਲੇ ਇਨਾਮ ਵਜੋਂ 2000/- ਰੁਪਏ, ਦੂਜੇ ਇਨਾਮ ਲਈ 1600/- ਰੁਪਏ, ਤੀਜੇ ਇਨਾਮ ਲਈ 1200/- ਰੁਪਏ ਅਤੇ 800/- ਰੁਪਏ ਦੇ ਤਿੰਨ ਪ੍ਰੇਰਣਾ ਪੁਰਸਕਾਰ ਦਿੱਤੇ ਜਾਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly