ਕਪੂਰਥਲਾ, (ਸਮਾਜ ਵੀਕਲੀ) ( ਕੌੜਾ )- ਰੇਲ ਕੋਚ ਫੈਕਟਰੀ, ਕਪੂਰਥਲਾ ਨੇ ਅੱਜ ਆਪਣੀ ਸਥਾਪਨਾ ਦੇ 39 ਸਾਲ ਪੂਰੇ ਹੋਣ ‘ਤੇ 40ਵਾਂ ਸਥਾਪਨਾ ਦਿਹਾੜਾ ਮਨਾਇਆ । ਇਸ ਪ੍ਰੋਗਰਾਮ ਵਿੱਚ ਰੇਲ ਕੋਚ ਫੈਕਟਰੀ ਦੇ ਜਨਰਲ ਮੈਨੇਜਰ ਸ਼੍ਰੀ ਮੰਜੁਲ ਮਾਥੁਰ ਅਤੇ ਆਰ ਸੀ ਐਫ ਮਹਿਲਾ ਕਲਿਆਣ ਸੰਗਠਨ ਦੀ ਪ੍ਰਧਾਨ ਸ਼੍ਰੀਮਤੀ ਮੀਨਾ ਮਾਥੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਆਰ ਸੀ ਐਫ ਦੇ ਜਨਰਲ ਮੈਨੇਜਰ ਸ੍ਰੀ ਮੰਜੁਲ ਮਾਥੁਰ ਨੇ ਕਿਹਾ ਕਿ 17 ਅਗਸਤ 1985 ਨੂੰ ਇਸ ਫੈਕਟਰੀ ਦਾ ਨੀਂਹ ਪੱਥਰ ਰੱਖਣ ਦਾ ਮਕਸਦ ਰੇਲਵੇ ਕੋਚਾਂ ਵਿੱਚ ਨਵੀਂ ਤਕਨੀਕ ਲਿਆਉਣਾ, ਭਾਰਤੀ ਰੇਲਵੇ ਦੇ ਕੋਚ ਉਤਪਾਦਨ ਵਿੱਚ ਵਾਧਾ ਕਰਨਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨਾ ਸੀ। ਹੁਣ ਤੱਕ ਆਰ ਸੀ ਐਫ ਨੇ 44500 ਤੋਂ ਵੱਧ ਰੇਲਵੇ ਕੋਚਾਂ ਦਾ ਨਿਰਮਾਣ ਕੀਤਾ ਹੈ ਅਤੇ ਬਹੁਤ ਸਾਰੇ ਅਜਿਹੇ ਵਿਸ਼ਵ ਪੱਧਰੀ ਕੋਚਾਂ ਨੂੰ ਨਵੀਨਤਮ ਤਕਨੀਕ ਨਾਲ ਬਣਾਇਆ ਹੈ, ਜਿਸ ਕਾਰਨ ਰੇਲ ਕੋਚ ਫੈਕਟਰੀ ਦੀ ਪ੍ਰਸਿੱਧੀ ਦੁਨੀਆ ਭਰ ਵਿੱਚ ਦੂਰ-ਦੂਰ ਤੱਕ ਪਹੁੰਚ ਚੁੱਕੀ ਹੈ। ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ, ਆਰ ਸੀ ਐਫ ਕਪੂਰਥਲਾ ਭਾਰਤੀ ਰੇਲਵੇ ਦੇ ਰੋਲਿੰਗ ਸਟਾਕ ਨੂੰ ਅਪਗ੍ਰੇਡ ਕਰਨ ਵਿੱਚ ਸਭ ਤੋਂ ਅੱਗੇ ਰਿਹਾ ਹੈ ਅਤੇ ਇਸ ਦੇ ਨਾਲ ਹੀ ਰੇਲ ਯਾਤਰਾ ਨੂੰ ਵਧੇਰੇ ਸੁਵਿਧਾਜਨਕ ਬਣਾਇਆ ਗਿਆ ਹੈ ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਆਰ.ਸੀ.ਐਫ ਨੇ ਕਾਲਕਾ-ਸ਼ਿਮਲਾ ਰੇਲ ਦੀ ਸੁੰਦਰ ਯਾਤਰਾ ਲਈ ਨੈਰੋ ਗੇਜ ਪੈਨੋਰਾਮਿਕ ਕੋਚਾਂ ਦਾ ਨਿਰਮਾਣ ਕੀਤਾ ਹੈ ਜੋ ਕਿ 1906 ਤੋਂ ਚੱਲ ਰਹੇ ਪੁਰਾਣੇ ਟੈਕਨਾਲੋਜੀ ਕੋਚਾਂ ਨੂੰ ਬਦਲ ਦੇਣਗੇ । ਇਸ ਸਾਲ ਆਰ ਸੀ ਐਫ ਨੂੰ ਕਈ ਨਵੇਂ ਪ੍ਰੋਜੈਕਟ ਸੌਂਪੇ ਗਏ ਹਨ ਜਿਸ ਵਿੱਚ ਅੰਮ੍ਰਿਤ ਭਾਰਤ ਪ੍ਰੋਜੈਕਟ ਤਹਿਤ ਰੇਲ ਕੋਚ ਅਤੇ ਹੋਰ ਕਈ ਕਿਸਮਾਂ ਦੇ ਨਵੇਂ ਕੋਚਾਂ ਦੇ ਨਿਰਮਾਣ ਦਾ ਟੀਚਾ ਮਿਲਿਆ ਹੈ। ਇਸ ਤੋਂ ਇਲਾਵਾ, ਆਰ ਸੀ ਐੱਫ ਨੂੰ ਭਾਰਤੀ ਦੇ ਵੱਕਾਰੀ ਵੰਦੇ ਭਾਰਤ ਪ੍ਰੋਜੈਕਟ ਦੇ ਤਹਿਤ 02 ਚੇਅਰ ਕਾਰ ਰੇਕ ਬਣਾਉਣ ਦਾ ਆਰਡਰ ਪ੍ਰਾਪਤ ਹੋਇਆ ਹੈ। ਆਰ ਸੀ ਐੱਫ ਤੋਂ ਊਧਮਪੁਰ ਬਾਰਾਮੂਲਾ ਰੇਲ ਲਿੰਕ ਲਈ ਤਿੰਨ ਰੈਕ ਜਲਦੀ ਹੀ ਰਵਾਨਾ ਹੋਣ ਜਾ ਰਹੇ ਹਨ। ਇਨ੍ਹਾਂ ਨਵੇਂ ਟੀਚਿਆਂ ਦੀ ਪ੍ਰਾਪਤੀ ਲਈ ਆਰ ਸੀ ਐਫ ਦੇ ਮਿਹਨਤੀ ਕਰਮਚਾਰੀ ਸਖ਼ਤ ਮਿਹਨਤ ਕਰ ਰਹੇ ਹਨ। ਇਸ ਤੋਂ ਇਲਾਵਾ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸਵੈ-ਚਾਲਿਤ ਦੁਰਘਟਨਾ ਰਾਹਤ ਰੇਲ ਕੋਚ ਅਤੇ ਆਟੋਮੈਟਿਕ ਨਿਰੀਖਣ ਟਰੇਨ ਬਣਾਉਣ ਦਾ ਕੰਮ ਵੀ ਸੌਂਪਿਆ ਗਿਆ ਹੈ, ਜਿਸ ‘ਤੇ ਕੰਮ ਚੱਲ ਰਿਹਾ ਹੈ। ਜਲਦੀ ਹੀ 16 ਕੋਚਾਂ ਵਾਲੀ ਪਹਿਲੀ ਵੰਦੇ ਮੈਟਰੋ ਰੇਕ ਨੂੰ ਵੀ ਰਵਾਨਾ ਕੀਤਾ ਜਾ ਰਿਹਾ ਹੈ।
ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵਿੱਚ ਗਾਇਕੀ, ਕਲਾਸੀਕਲ ਡਾਂਸ, ਲੋਕ ਨਾਚ, ਇਕਾਂਗੀ ਪੇਸ਼ਕਾਰੀ ਤੋਂ ਇਲਾਵਾ ਆਰ ਸੀ ਐਫ ਦੇ ਇਤਿਹਾਸ ਨੂੰ ਦਰਸਾਉਂਦੀ ਇੱਕ ਫਿਲਮ ਵੀ ਦਿਖਾਈ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly