ਲਾਹੌਰ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਦੇ ਕੁਝ ਘੰਟਿਆਂ ਅੰਦਰ ਹੀ ਉਨ੍ਹਾਂ ਦੇ ਨੇੜਲੇ ਸਾਥੀ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਤੇ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਲਏ ਗਏ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਟਵੀਟ ਕੀਤਾ, ‘‘ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਡਿਜੀਟਲ ਮੀਡੀਆ ਟੀਮ ਵਿੱਚ 2019 ਤੋਂ ਫੋਕਲ ਪਰਸਨ ਵਜੋਂ ਕੰਮ ਕਰਦੇ ਡਾ. ਅਰਸਲਾਨ ਖ਼ਾਲਿਦ ਦੇ ਘਰ ’ਤੇ ਛਾਪੇ ਮਾਰੇ ਗਏ ਤੇ ਉਨ੍ਹਾਂ ਪਰਿਵਾਰਕ ਜੀਆਂ ਦੇ ਸਾਰੇ ਫੋਨ ਕਬਜ਼ੇ ਵਿੱਚ ਲੈ ਲੲੇ।’’ ਇਕ ਹੋਰ ਟਵੀਟ ਵਿੱਚ ਪਾਰਟੀ ਨੇ ਕਿਹਾ, ‘‘ਉਨ੍ਹਾਂ (ਖ਼ਾਲਿਦ) ਕਦੇ ਵੀ ਸੋਸ਼ਲ ਮੀਡੀਆ ’ਤੇ ਕਿਸੇ ਨੂੰ ਬੁਰਾ ਭਲਾ ਨਹੀਂ ਕਿਹਾ ਤੇ ਨਾ ਹੀ ਕਿਸੇ ਸੰਸਥਾ ਨੂੰ ਨਿਸ਼ਾਨਾ ਬਣਾਇਆ ਹੈ।’’ ਪਾਰਟੀ ਨੇ ਸੰਘੀ ਜਾਂਚ ਏਜੰਸੀ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਖ਼ਾਲਿਦ ਕਿੰਗ ਐਡਵਰਡ ਮੈਡੀਕਲ ਯੂਨੀਵਰਸਿਟੀ ਤੋਂ ਗਰੈਜੂੲੇਟ ਤੇ ਉਦਯੋਗਪਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly