HOME ਰਾਹੁਲ ਗਾਂਧੀ ਵੱਲੋਂ ਦਿੱਤਾ ਸਲੋਗਨ “ਵੋਟ ਚੋਰ- ਗੱਦੀ ਛੋੜ” ਤਹਿਤ ਅੱਜ ਹਲਕਾ...

ਰਾਹੁਲ ਗਾਂਧੀ ਵੱਲੋਂ ਦਿੱਤਾ ਸਲੋਗਨ “ਵੋਟ ਚੋਰ- ਗੱਦੀ ਛੋੜ” ਤਹਿਤ ਅੱਜ ਹਲਕਾ ਦੱਖਣੀ ਵਿੱਚ ਬਾਵਾ ਨੇ ਘਰ- ਘਰ ਅਤੇ ਦੁਕਾਨਾਂ ‘ਤੇ ਜਾ ਕੇ ਲੋਕਤੰਤਰ ਦੀ ਰਾਖੀ ਅਤੇ ਵੋਟ ਦੇ ਅਧਿਕਾਰ ਲਈ ਫ਼ਾਰਮ ਭਰਵਾਏ

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)– ਅੱਜ ਭਾਰਤ ਦਾ ਭਵਿੱਖ ਯੁਵਾ ਨੇਤਾ ਰਾਹੁਲ ਗਾਂਧੀ ਜੋ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ ਉਹਨਾਂ ਵੱਲੋਂ ਲੋਕਤੰਤਰ ਦਾ ਘਾਣ ਕਰਦੀ ਭਾਜਪਾ ਖਿਲਾਫ ਵੋਟ ਚੋਰੀ ਦੇ ਮਾਮਲੇ ਨੂੰ ਭਾਰਤ ਦੇ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕੀਤਾ ਹੈ। ਇਹ ਸ਼ਬਦ ਅੱਜ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਏ.ਆਈ.ਸੀ.ਸੀ) (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਅਤੇ ਸੀਨੀਅਰ ਨੇਤਾ ਗੁਰਚਰਨ ਸਿੰਘ ਸੈਣੀ ਨੇ ਲੁਧਿਆਣਾ ਦੇ ਹਲਕਾ ਦੱਖਣੀ ਵਿੱਚ ਕਾਂਗਰਸ ਪਾਰਟੀ ਵੱਲੋਂ ਵੋਟ ਚੋਰੀ ਖਿਲਾਫ ਤਿਆਰ ਕੀਤਾ ਫ਼ਾਰਮ ਭਰਵਾਉਣ ਸਮੇਂ ਆਖੇ ਜੋ ਲੋਕਾਂ ਨੇ ਖ਼ੁਸ਼ੀ- ਖ਼ੁਸ਼ੀ ਭਰਦੇ ਹੋਏ ਕਿਹਾ ਕਿ ਇਹ ਰਾਹੁਲ ਗਾਂਧੀ ਵੱਲੋਂ ਭਾਜਪਾ ਦਾ ਚੋਣ ਕਮਿਸ਼ਨ ਰਾਹੀਂ ਵੋਟ ਚੋਰੀ ਕਰਨ ਦੀ ਕਾਰਗੁਜ਼ਾਰੀ ਨੂੰ ਨੰਗਾ ਕਰਕੇ ਭਾਰਤੀ ਲੋਕਤੰਤਰ ਨੂੰ ਬਚਾਉਣ ਲਈ ਰੋਲ ਅਦਾ ਕੀਤਾ ਹੈ। ਇਸ ਸਮੇਂ ਬਾਵਾ ਨੇ ਕਿਹਾ ਕਿ ਵੋਟ ਦੀ ਸ਼ਕਤੀ ਦੇਸ਼ ਅੰਦਰ ਲੋਕਤੰਤਰ ਸਥਾਪਿਤ ਕਰਕੇ ਸਾਨੂੰ ਮਿਲੀ ਹੈ ਜਿਸ ਲਈ ਮਹਾਨ ਦੇਸ਼ ਭਗਤਾਂ ਲਾਲਾ ਲਾਜਪਤ ਰਾਏ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਰਾਜਗੁਰੂ, ਸੁਖਦੇਵ ਨੇ ਆਪਣੀ ਜਾਨ ਦੀ ਅਹੂਤੀ ਦਿੱਤੀ ਅਤੇ ਲੱਖਾਂ ਲੋਕਾਂ ਨੇ ਜ਼ੇਲਾਂ ਕੱਟੀਆਂ ਪਰ ਭਾਜਪਾ ਵੱਲੋਂ ਹਰਿਆਣਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ ਵਿੱਚ ਕਾਂਗਰਸ ਪਾਰਟੀ ਦੀਆਂ ਬਣਨ ਜਾ ਰਹੀਆਂ ਸਰਕਾਰਾਂ ਨੂੰ ਟੇਡੇ ਢੰਗ ਨਾਲ ਰੋਕ ਕੇ ਭਾਰਤੀ ਲੋਕਤੰਤਰ ਦਾ ਅਪਮਾਨ ਕੀਤਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੇ ਆਈ ਐਮ ਟੀ ਲੁਧਿਆਣਾ ਵਿੱਚ “ਆਗਾਜ਼ ਅਤੇ ਆਗਮਨ 2025” ਮੌਕੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ
Next articleਕਾਠਗੜ੍ਹ ਵਿਖੇ ਪਹਿਲਾਂ ਖੂਨਦਾਨ ਕੈਂਪ ਸਵਰਗੀ ਕਮਲਜੀਤ ਕੁਮਾਰ ਸੋਨੂੰ ਦੀ ਯਾਦ ਵਿਚ ਲਗਾਇਆ ਗਿਆ