ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਰਤ ਬੰਦ ਨੂੰ ਹਮਾਇਤ ਦਿੰਦਿਆਂ ਕਿਹਾ ਕਿ ਕਿਸਾਨਾਂ ਦਾ ਅਹਿੰਸਕ ‘ਸੱਤਿਆਗ੍ਰਹਿ’ ਹਾਲੇ ਵੀ ਪੂਰੀ ਤਰ੍ਹਾਂ ਦ੍ਰਿੜ੍ਹ ਹੈ ਤੇ ‘ਸ਼ੋਸ਼ਣ ਕਰਨ ਵਾਲੀ ਸਰਕਾਰ’ ਨੂੰ ਇਹ ਪਸੰਦ ਨਹੀਂ ਹੈ। ਕਾਂਗਰਸ ਨੇ ਆਪਣੇ ਵਰਕਰਾਂ, ਸੂਬਾਈ ਪ੍ਰਧਾਨਾਂ ਤੇ ਹੋਰ ਸੰਗਠਨਾਂ ਨੂੰ ਬੰਦ ਵਿਚ ਹਿੱਸਾ ਲੈਣ ਲਈ ਕਿਹਾ ਸੀ। ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਯੂਨੀਅਨਾਂ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਕਈ ਗੈਰ-ਐਨਡੀਏ ਪਾਰਟੀਆਂ ਨੇ ਸਮਰਥਨ ਦਿੱਤਾ ਸੀ।
ਗਾਂਧੀ ਨੇ ਹਿੰਦੀ ਵਿਚ ਟਵੀਟ ਕੀਤਾ ‘ਕਿਸਾਨੋਂ ਕਾ ਅਹਿੰਸਕ ਅੰਦੋਲਨ ਆਜ ਭੀ ਅਖੰਡ ਹੈ, ਲੇਕਿਨ ਸ਼ੋਸ਼ਣਕਾਰ ਸਰਕਾਰ ਕੋ ਯੇਹ ਨਹੀਂ ਪਸੰਦ ਹੈ, ਇਸ ਲੀਏ ਆਜ ਭਾਰਤ ਬੰਦ ਹੈ।’ ਉਨ੍ਹਾਂ ਹੈਸ਼ਟੈਗ ‘ਆਈ ਸਟੈਂਡ ਵਿਦ ਫਾਰਮਰਜ਼’ ਵੀ ਲਿਖਿਆ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਕਿਸਾਨਾਂ ਨੂੰ ਸਮਰਥਨ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਤੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly