HOME ਹਲਕਾ ਦੱਖਣੀ ਵਿੱਚ ਰਾਹੁਲ ਗਾਂਧੀ ਦਾ ਸੁਨੇਹਾ “ਵੋਟ ਚੋਰ ਗੱਦੀ ਛੋੜ” ਸੰਬੰਧੀ...

ਹਲਕਾ ਦੱਖਣੀ ਵਿੱਚ ਰਾਹੁਲ ਗਾਂਧੀ ਦਾ ਸੁਨੇਹਾ “ਵੋਟ ਚੋਰ ਗੱਦੀ ਛੋੜ” ਸੰਬੰਧੀ ਸੁਚੇਤ ਕਰਦੇ ਹੋਏ ਫ਼ਾਰਮ ਭਰੇ ਜਿਸ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ

5

ਪੂਰਨ ਕੁਮਾਰ (ਆਈ.ਪੀ.ਐੱਸ) ਨਾਲ ਜਾਤੀ ਵਿਤਕਰਾ ਡਾ: ਭੀਮ ਰਾਓ ਅੰਬੇਦਕਰ ਵੱਲੋਂ ਰਚੇ ਸੰਵਿਧਾਨ ਨੂੰ ਕਲੰਕਿਤ ਕਰਦਾ ਹੈ- ਬਾਵਾ

ਕਿਹਾ– ਪੰਜਾਬ ਵਿੱਚ ‘ਆਪ” ਦੀ ਸਰਕਾਰ ਬੇਗਾਨਿਆਂ ਨਾਲੋਂ ਵੀ ਭੈੜਾ ਸਲੂਕ ਕਰ ਰਹੀ ਹੈ- ਵਰਤਮਾਨ ਚੋਣ ਵਿੱਚ ਹਰਾਉਣ ਦੀ ਲੋੜ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.)– ਅੱਜ ਹਲਕਾ ਦੱਖਣੀ ਵਿੱਚ ਰਾਹੁਲ ਗਾਂਧੀ ਦਾ ਸੁਨੇਹਾ ਲੈ ਕੇ ਪੁੱਜੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ (ਏ.ਆਈ.ਸੀ.ਸੀ) (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਨੇ “ਵੋਟ ਚੋਰ ਗੱਦੀ ਛੋੜ” ਸੰਬੰਧੀ ਸੁਚੇਤ ਕਰਦੇ ਹੋਏ ਘਰ-ਘਰ ਜਾ ਕੇ ਫ਼ਾਰਮ ਭਰੇ ਜੋ ਕਿ ਭਾਰਤੀ ਲੋਕਤੰਤਰ ਦੀ ਰਾਖੀ ਕਰਨਾ ਹੈ ਕਿਉਂਕਿ ਵੋਟ ਦਾ ਅਧਿਕਾਰ ਮਹਾਨ ਦੇਸ਼ ਭਗਤਾਂ ਨੇ ਫਾਂਸੀ ਦੇ ਰੱਸੇ ਚੁੰਮ ਕੇ, ਜ਼ੇਲ੍ਹਾਂ ਕੱਟ ਕੇ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਚੰਦਰਸ਼ੇਖਰ ਆਜ਼ਾਦ, ਰਾਜਗੁਰੂ, ਸੁਖਦੇਵ ਨੇ ਸਾਨੂੰ ਲੈ ਕੇ ਦਿੱਤਾ ਜਿਸ ਨੂੰ ਭਾਜਪਾ ਦੀ ਸਰਕਾਰ ਚੋਣ ਕਮਿਸ਼ਨ ਦੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਆਮ ਲੋਕਾਂ ਤੋਂ ਖੋਹ ਰਹੀ ਹੈ। ਇਹ ਸਾਡੇ ਮੁੱਢਲੇ ਅਧਿਕਾਰਾਂ ‘ਤੇ ਸਿੱਧਾ ਸਿੱਧਾ ਡਾਕਾ ਹੈ। ਬਾਵਾ ਨੇ ਕਿਹਾ ਕਿ ਪਿਛਲੇ ਦਿਨੀ ਪੂਰਨ ਕੁਮਾਰ (ਆਈ.ਪੀ.ਐੱਸ.) ਸੀਨੀਅਰ ਪੁਲਸ ਅਧਿਕਾਰੀ ਹਰਿਆਣਾ ਵੱਲੋਂ ਜਾਤੀ ਵਿਤਕਰੇ ਕਾਰਨ ਆਤਮ ਹੱਤਿਆ ਕਰਨਾ, ਇਹ ਡਾ: ਭੀਮ ਰਾਓ ਅੰਬੇਡਕਰ ਵੱਲੋਂ ਰਚੇ ਸੰਵਿਧਾਨ ਨੂੰ ਕਲੰਕਿਤ ਕਰਨਾ ਹੈ। ਉਹਨਾਂ ਮੰਗ ਕੀਤੀ ਕਿ ਪੀੜਿਤ ਪਰਿਵਾਰ ਨੂੰ ਭਾਰਤ ਅਤੇ ਹਰਿਆਣਾ ਦੀ ਸਰਕਾਰ ਇਨਸਾਫ਼ ਦਿਵਾਵੇ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਹਰ ਵਰਗ ਦੇ ਲੋਕਾਂ ਨਾਲ ਬੇਗਾਨਿਆਂ ਨਾਲੋਂ ਵੀ ਭੈੜਾ ਸਲੂਕ ਕਰ ਰਹੀ ਹੈ ਜਿਸ ਨੂੰ ਤਰਨਤਾਰਨ ਦੀ ਚੋਣ ਵਿੱਚ ਹਰਾਉਣ ਦੀ ਲੋੜ ਹੈ। ਇਸ ਸਮੇਂ ਬਲਾਕ ਕਾਂਗਰਸ ਪ੍ਰਧਾਨ ਹਰੀਸ਼ ਕੁਮਾਰ ਗੋਨਾ, ਸੁਖਵਿੰਦਰ ਸਿੰਘ ਜਗਦੇਵ, ਗੁਰਮੀਤ ਸਿੰਘ ਮੁਹੱਲਾ ਪ੍ਰਧਾਨ, ਸੁਖਵਿੰਦਰ ਸ਼ਰਮਾ, ਰਤਨੇਸ਼, ਸਤਵਿੰਦਰ ਸੋਨੀ, ਠਾਕੁਰ ਭੁਪਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਮਿਊਜੀਅਮ ” ਜੰਨਤ ਏ ਜਰਖੜ ” ਦਾ ਕੀਤਾ ਦੌਰਾ
Next articleਸਰਕਾਰੀ ਹਾਈ ਸਕੂਲ ਦਿਉਣ ਖੇੜਾ ਵਿਖੇ ਗਣਿਤ/ਸਾਇੰਸ ਵਿਸ਼ੇ ਦਾ ਮੇਲਾ ਲਗਾਇਆ