ਖੂਨਦਾਨ ਰਾਹੀਂ ਕਈ ਕੀਮਤੀ ਮਨੁੱਖੀ ਜ਼ਿੰਦਗੀਆਂ ਨੂੰ ਬਚਾ ਸਕਦੇ ਹਾਂ- ਮੈਨੇਜਰ ਨੀਲਭ ਚੁਘ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅਸ਼ੋਕ ਕੁਮਾਰ ਮਲਹੋਤਰਾ ਚੈਰੀਟੇਬਲ ਟਰੱਸਟ ਵੱਲੋਂ ਭਾਈ ਘਨੱਈਆ ਜੀ ਮਿਸ਼ਨ ਦੇ ਸਹਿਯੋਗ ਨਾਲ ਸਥਾਪਨਾ ਦਿਵਸ ਮੌਕੇ ਰੈਡੀਸਨ ਬਲਿਊ ਹੋਟਲ ਐਮ.ਬੀ.ਡੀ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।
ਇਸ ਮਹਾਨ ਖੂਨਦਾਨ ਕੈਂਪ ਦਾ ਉਦਘਾਟਨ ਰੈਡੀਸਨ ਬਲਿਊ ਹੋਟਲ ਐਮ.ਬੀ.ਡੀ ਮੈਨੇਜਰ ਨੀਲਭ ਚੁਘ ਨੇ ਕੀਤਾ। ਇਸ ਮੌਕੇ ਤੇ ਐਮ.ਬੀ.ਡੀ ਗਰੁੱਪ ਐਸੋਸੀਏਟ ਵਾਈਸ ਪ੍ਰਧਾਨ ਪ੍ਰਭਜੋਤ ਸਿੰਘ ਖੇੜਾ ਨੇ ਕਿਹਾ ਅਸੀਂ ਹਰ ਸਾਲ ਸਮਾਜ ਭਲਾਈ ਦੇ ਕਈ ਕਾਰਜ ਕਰਦੇ ਹਾਂ ਅੱਜ ਅਸੀਂ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਦੇ ਨਾਲ ਮਹਾਨ ਖੂਨਦਾਨ ਕੈਂਪ ਲਗਾਇਆ। ਖੂਨਦਾਨ ਕੈਂਪ ਰਾਹੀਂ ਕਈ ਕੀਮਤੀ ਮਨੁੱਖੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ,ਬਹੁਤ ਵੱਡਾ ਪਰਉਪਕਾਰ ਦਾ ਮਹਾਨ ਕਾਰਜ ਹੈ । ਇਸ ਸਮੇਂ ਐਮ.ਬੀ.ਡੀ ਮਾਲ ਅਤੇ ਹੋਟਲ ਸਟਾਫ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਖ਼ੂਨ-ਦਾਨ ਕਰਨ ਵਾਲੇ ਦਾਨੀਆਂ ਨੂੰ ਜਨਰਲ ਮੈਨੇਜਰ ਨੀਲਭ ਚੁਘ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਜਨਰਲ ਮੈਨੇਜਰ ਨੀਲਭ ਚੁਘ ਅਤੇ ਮੈਡਮ ਬਿੰਦੀਆਂ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ।
ਇਸ ਮੌਕੇ ਤੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਗੁਰਦੇਵ ਹਸਪਤਾਲ ਦੇ ਬੀ.ਟੀ.ਓ ਡਾ: ਦੀ ਟੀਮ ਦੇ ਨਿੱਘੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ। ਇਸ ਮੌਕੇ ਤੇ ਰਾਜੂ ਠਾਕੁਰ, ਗੁਰਮੀਤ ਸਿੰਘ ਬੋਬੀ, ਜਤਿੰਦਰ ਠਾਕੁਰ, ਅਗਮਦੀਪ ਸਿੰਘ ਬੱਤਰਾ, ਗਿਰਦੌਰ ਸਿੰਘ ਤੂਰ, ਅਤੁਲ ਭਸੀਨ, ਵਿਜੇ ਕੁਮਾਰ, ਉਪੇਂਦਰ ਖੋਖਰ , ਉਪਰਾਜ ਸਿੰਘ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly