(ਸਮਾਜ ਵੀਕਲੀ)
ਕੱਟੜਵਾਦ ਦੀ ਭੇਟ ਚੜ੍ਹੇ।
ਨਫਰਤ ਦੇ ਹੜ੍ਹ ਵਿੱਚ ਹੜ੍ਹੇ।
ਗੁਜਰਾਤ, ਗੋਧਰਾ, ਦਿੱਲੀ, ਮਨੀਪੁਰ,
ਸ਼ਾਮਲੀ ਜਾਂ ਕਸ਼ਮੀਰ ਬੜੇ।
ਜਿੱਥੇ ਮਜ੍ਹਬੀ ਅੱਗਾਂ ਦੇ ਵਿੱਚ,
ਬੇਦੋਸ਼ੇ, ਮਜ਼ਲੂਮ ਸੜੇ।
ਆਪਸੀ ਸਾਂਝਾਂ, ਭਾਈਚਾਰੇ,
ਮੁੜ ਕੇ ਲੀਹ ‘ਤੇ ਨਹੀਂ ਚੜ੍ਹੇ।
ਇਤਿਹਾਸ ਗਵਾਹ ਹੈ ਕਦੇ ਇੱਦਾਂ ਤਾਂ,
ਪਸ਼ੂ ਤੱਕ ਵੀ ਨਹੀਂ ਲੜੇ।
ਗਰਭ ਦੇ ਵਿਚਲੇ ਤੇ ਦੁੱਧ ਚੁੰਘਦੇ,
ਬਾਲ ਤੱਕ ਵੀ ਨਹੀਂ ਜਰੇ।
ਰੋਮੀ ਪਿੰਡ ਘੜਾਮੇਂ ਵਾਲ਼ਾ,
ਤੱਥਾਂ ਨਾਲ਼ ਬਿਆਨ ਕਰੇ।
ਸੱਪਾਂ ਵਿੱਚ ਵੀ ਨਹੀਂ ਮਿਲ ਸਕਦੇ,
ਜੋ ਕੱਟੜਾਂ ਵਿੱਚ ਜ਼ਹਿਰ ਭਰੇ।
ਰੋਮੀ ਘੜਾਮਾਂ
9855281105 (ਵਟਸਪ ਨੰ.)