(ਸਮਾਜ ਵੀਕਲੀ)
ਕਈ ਵਾਰ ਬੰਦਾ ਬੜਾ ਹੀ ਭੱਜਦਾ
ਹੱਥ ਪੱਲਾ ਫਿਰੇ ਅੱਡਦਾ
ਦਿਨ ਦੇਖੇ ਨਾ ਦੇਖੇ ਰਾਤਾਂ ਨੂੰ
ਭਜਿਆ ਫਿਰੇ ਪਾਉਣ ਸੌਗਾਤਾ ਨੂੰ
ਪਰ ਝੋਲੀ ਕੁਝ ਨਾ ਪੈਂਦਾ
ਜਿਥੇ ਰੱਬ ਰੱਖਦਾ ਰਹਿਣਾ ਹੀ ਪੈਂਦਾ
ਬੜੇ ਪੱਬ ਬੋਚ-ਬੋਚ ਕੇ ਧਰਦਾ
ਕਹਿੰਦਾ ਬੁਰੇ ਕੰਮਾਂ ਤੋ ਹਾਂ ਡਰਦਾ
ਮਾੜਾ ਕਰਮ ਕੋਈ ਲਿਖ ਨਾ ਹੋ ਜੇ
ਫਿਰ ਵੀ ਗਲਤੀ ਕਰ ਬਹਿਦਾਂ
ਜਿਥੇ ਰੱਬ ਰੱਖਦਾ……………….
ਧੀਆਂ,ਪੁੱਤ ਲਈ ਕਰੇ ਚਾਰੇ
ਕਿਤੇ ਨਿਕਲ ਜਾਣ ਨਾ ਮਾੜੇ
ਘਰੋਂ ਬਾਹਰ ਜਾਣ ਨਾ ਦੇੇਵੇ
ਕਿਸੇ ਕੋਲ ਬਹਿਣ- ਖਲੋਣ ਨਾ ਦੇਵੇ
ਫਿਰ ਵੀ ਸੋਟਾ ਰੱਬ ਦਾ ਸਹਿਣਾ ਹੀ ਪੈਂਦਾ
ਜਿਥੇ ਰੱਬ ਰੱਖ ਦਾ ਰਹਿਣਾ ਹੀ ਪੈਂਦਾ
ਕੰਵਰਪ੍ਰੀਤ ਕੌਰ ਮਾਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly