ਆਰ.ਸੇਟੀ ਵਲੋਂ ਕਿੱਤਾਮੁਖੀ ਕੋਰਸਾਂ ਦੀ ਮੁਫ਼ਤ ਸਿਖਲਾਈ ਲਈ 20 ਤੋਂ , ਕੋਰਸਾਂ ’ਚ ’ਫਾਸਟ ਫੂਡ ਸਟਾਲ’, ਰੈਫਰੀਜਰੇਸ਼ਨ ਅਤੇ ਏਅਰ-ਕੰਡੀਸ਼ਨਿੰਗ , ਬਿਊਟੀ ਪਾਰਲਰ ਸਿਖਲਾਈ ਸ਼ਾਮਲ

ਰਜਿੰਦਰ ਕੁਮਾਰ ਭਾਟੀਆ

ਹੁਸ਼ਿਆਰਪੁਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੀ.ਐਨ.ਬੀ. ਦਿਹਾਤੀ ਸਵੈ-ਰੋਜ਼ਗਾਰ ਟਰੇਨਿੰਗ ਇੰਸਟੀਚਿਊਟ (ਆਰ.ਸੇਟੀ) ਦੇ ਡਾਇਰੈਕਟਰ ਰਜਿੰਦਰ ਕੁਮਾਰ ਭਾਟੀਆ ਨੇ ਦੱਸਿਆ ਕਿ ਸੰਸਥਾ ਵਲੋਂ ਵੱਖ-ਵੱਖ ਕਿੱਤਾਮੁਖੀ ਕੋਰਸਾਂ ਲਈ ਮੁਫ਼ਤ ਸਿਖਲਾਈ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦਾ ਚਾਹਵਾਨ ਉਮੀਦਵਾਰ ਲਾਭ ਲੈ ਸਕਦੇ ਹਨ। ਆਰ.ਸੇਟੀ ਦੇ ਡਾਇਰੈਕਟਰ ਰਜਿੰਦਰ ਕੁਮਾਰ ਭਾਟੀਆ ਨੇ ਦੱਸਿਆ ਕਿ ਸੰਸਥਾ ਵਲੋਂ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਸਿਵਲ ਲਾਈਨਜ਼ ਵਿਖੇ  10 ਦਿਨਾਂ ਦਾ “ਫਾਸਟ ਫੂਡ ਸਟਾਲ ਉਦਮੀ” ਮੁਫ਼ਤ ਕੋਰਸ 20 ਨਵੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿਚ ਇੱਛੁਕ ਉਮੀਦਵਾਰ ਦੀ ਉਮਰ 18 ਤੋਂ 45 ਸਾਲ ਹੋਣੀ ਚਾਹੀਦੀ ਹੈ। ਚਾਹਵਾਨ ਉਮੀਦਵਾਰ  ਲੋੜੀਂਦੇ ਦਸਤਾਵੇਜ਼ਾਂ ਨਾਲ ਮੁਫ਼ਤ ਸਿਖਲਾਈ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਵਲ਼ ਰੈਫਰੀਜਰੇਸ਼ਨ ਅਤੇ ਏਅਰ-ਕੰਡੀਸ਼ਨਿੰਗ ਬਾਰੇ 30 ਦਿਨਾਂ ਦਾ ਮੁਫ਼ਤ ਸਿਖਲਾਈ ਕੋਰਸ 16 ਦਸੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਲਈ ਇੱਛੁਕ ਉਮੀਦਵਾਰ 15 ਦਸੰਬਰ  ਤੱਕ ਸੰਸਥਾ ‘ਵਿੱਚ  ਜਾ ਕੇ ਜਾਂ ਵਟਸਐਪ  9463284447 ‘ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ ਜਾਂ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਉਮੀਦਵਾਰਾਂ ਲਈ ਇਹ ਸਿਖਲਾਈ ਬਿਲਕੁੱਲ ਮੁਫਤ ਹੈ।

ਇਸੇ ਤਰ੍ਹਾਂ ਸੰਸਥਾ ਵਲੋਂ 23 ਦਸੰਬਰ ਤੋਂ ਬਿਊਟੀ ਪਾਰਲਰ  ਦਾ  30 ਦਿਨਾਂ ਦਾ ਮੁਫ਼ਤ ਸਿਖਲਾਈ ਕੋਰਸ ਸ਼ੁਰੂ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਲਈ ਇੱਛੁਕ ਉਮੀਦਵਾਰਾਂ ਦੀ ਉਮਰ 18 ਤੋਂ 45 ਸਾਲ ਹੋਣੀ ਚਾਹੀਦੀ ਹੈ ਅਤੇ ਉਹ 22 ਦਸੰਬਰ ਤੱਕ   ਇੰਸਟੀਚਿਊਟ ਆ ਕੇ ਜਾਂ 9463284447 ‘ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਲਈ ਆਧਾਰ ਕਾਰਡ,ਯੋਗਤਾ ਸਰਟੀਫਿਕੇਟ, 2 ਪਾਸਪੋਰਟ ਆਕਾਰ ਦੀਆਂ ਤਸਵੀਰਾਂ ਅਤੇ ਜੇਕਰ ਅਨੁਸੂਚਿਤ ਜਾਤੀ ਜਾਂ ਗਰੀਬੀ ਰੇਖਾ ਤੋਂ ਹੇਠਾਂ ਦਾ ਸਰਟੀਫਿਕੇਟ ਹੋਵੇ ਦਸਤਾਵੇਜ ਦਿੱਤੇ ਜਾ ਸਕਦੇ ਹਨ। ਇਹ ਸਿਖਲਾਈ ਬਿਲਕੁੱਲ ਮੁਫਤ ਹੈ, ਸਗੋਂ ਇੰਸਟੀਚਿਊਟ ਵਿੱਚ ਬਿਨਾਂ ਕਿਸੇ ਫੀਸ ਦੇ ਦੁਪਹਿਰ ਦਾ ਖਾਣਾ/ਚਾਹ ਦਿੱਤੀ ਜਾਂਦੀ ਹੈ। ਸਿਖਲਾਈ ਤੋਂ ਬਾਅਦ ਸਿਖਿਆਰਥੀਆਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਅਤੇ ਸਿਖਿਆਰਥੀਆਂ ਨੂੰ ਕਰਜ਼ੇ ਦੀ ਸਹੂਲਤ ਸਮੇਤ ਨਿਪਟਾਰੇ ਲਈ ਹਰ ਸੰਭਵ ਮਦਦ ਦਿੱਤੀ ਜਾਂਦੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਲ ਦਿਵਸ ਮੌਕੇ ਸਨਮਾਨ ਸਮਾਰੋਹ ਦਾ ਆਯੋਜਨ ਹੋਵੇਗਾ – ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ
Next articleਗ਼ਦਰੀ ਬਾਬਿਆਂ ਦੇ ਮੇਲੇ ਵਿੱਚ ਲੋਕ ਲੈ ਕੇ ਗਏ 20 ਲੱਖ ਦਾ ਸਾਹਿਤ, ਪੁਸਤਕ ਸਭਿਆਚਾਰ ਵੱਲ ਮੋੜੇ ਦੇ ਸੁਲੱਖਣੇ ਝਲਕਾਰੇ ਆਏ ਸਾਹਮਣੇ