ਆਰ ਸੀ ਐਫ ਇੰਪਲਾਈਜ ਯੂਨੀਅਨ ਦੀ ਅਹਿਮ ਮੀਟਿੰਗ ਆਰ ਸੀ ਐਫ ਵਿਚ ਹੋਈ,ਸੰਘਰਸ਼ ਪੁਰਾਣੀ ਪੈਨਸ਼ਨ ਬਹਾਲੀ ਤੱਕ ਜਾਰੀ ਰਹੇਗਾ- ਸਰਵਜੀਤ ਸਿੰਘ

ਕਪੂਰਥਲਾ ,  (ਸਮਾਜ ਵੀਕਲੀ) (ਕੌੜਾ)– ਆਰ ਸੀ ਐਫ ਇੰਪਲਾਈਜ ਯੂਨੀਅਨ ਦੀ ਇਕ ਮਹੱਤਵਪੂਰਨ ਮੀਟਿੰਗ ਵਰਕਰ ਕਲੱਬ ਆਰ ਸੀ ਐਫ  ਵਿਚ ਹੋਈ। ਜਿਸ ਵਿੱਚ ਕੇਂਦਰ ਸਰਕਾਰ ਵੱਲੋਂ 24 ਅਗਸਤ ਨੂੰ ਐਲਾਨ ਕੀਤੀ ਯੂਨੀਫਾਈਡ ਪੈਨਸ਼ਨ ਸਕੀਮ ਬਾਰੇ ਅਤੇ ਭਵਿੱਖ ਦੀ ਕਾਰਜ ਯੋਜਨਾ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਰੀਕ ਸਿੰਘ, ਪ੍ਰਧਾਨ, ਆਰਸੀਐਫ ਯੂਨੀਅਨ ਅਤੇ ਨੈਸ਼ਨਲ ਪ੍ਰਧਾਨ, ਫਰੰਟ ਅਗੇਂਸਟ ਐਨਪੀਐਸ ਰੇਲਵੇ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਯੂਨੀਫਾਈਡ ਪੈਂਸ਼ਨ ਸਕੀਮ ਲਾਗੂ ਕਰਨਾ ਕਰਮਚਾਰੀਆਂ ਦੀ ਪਹਿਲੀ ਇਤਿਹਾਸਿਕ ਜਿੱਤ ਹੈ। ਜਦੋਂ ਸਰਕਾਰ ਵੱਲੋਂ ਐਨਪੀਐਸ ਦੀਆਂ ਖਾਮੀਆਂ ਕਬੂਲ ਕਰ ਲਿਆ ਹੈ। ਪਰੰਤੂ ਆਰ ਸੀ ਐਫ ਇੰਪਲਾਈਜ ਯੂਨੀਅਨ, ਫਰੰਟ ਅਗੇਂਸਟ ਐਨ ਪੀ ਐਸ ਰੇਲਵੇ, ਇੰਡੀਅਨ ਰੇਲਵੇ ਇੰਪਲਾਈਜ ਫੈਡਰੇਸ਼ਨ ਅਤੇ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਦਾ ਸੰਘਰਸ਼ ਪੁਰਾਣੀ ਪੈਨਸ਼ਨ ਬਹਾਲੀ ਤੱਕ ਜਾਰੀ ਰਹੇਗਾ। ਉਹਨਾਂ ਕਿਹਾ ਕਿ ਦੇਸ਼ ਵਿੱਚ ਪੈਸੇ ਅਤੇ ਸੰਸਾਧਨਾਂ ਦੀ ਕੋਈ ਕਮੀ ਨਹੀਂ ਹੈ ਮਸਲਾ ਸਿਰਫ ਉਨ੍ਹਾਂ ਦੀ ਕਾਣੀ ਵੰਡ ਦਾ ਹੈ। ਉਨ੍ਹਾਂ ਅੰਤਰਰਾਸ਼ਟਰੀ ਮੁਦਰਾ ਕੋਸ਼, ਵਰਲਡ ਬੈਂਕ ਦੁਆਰਾ ਨਿਰਦੇਸ਼ਿਤ ਐਨਪੀਐਸ ਖਿਲਾਫ ਨਿਰਨਾਇਕ ਸੰਘਰਸ਼ ਲਈ ਕਰਮਚਾਰੀਆਂ ਨੂੰ ਆਖਰੀ ਹੱਲਾ ਮਾਰਨ ਤੇ ਆਪਣਾ ਬੁਢਾਪਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਤ ਕਰਨ ਅਪੀਲ ਕੀਤੀ। ਉਹਨਾਂ ਕਿਹਾ ਕਿ ਨੈਸ਼ਨਲ ਮੂਵਮੈਂਟ ਫਾਰ ਓਵਰਡ ਪੈਨਸ਼ਨ ਸਕੀਮ ਦੀ ਮੀਟਿੰਗ ਵਿੱਚ ਤੈ ਕੀਤੇ ਪ੍ਰੋਗਰਾਮਾਂ ਅਨੁਸਾਰ *29 ਅਗਸਤ 2024 ਨੂੰ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਯੂਪੀਐਸ ਨੂੰ ਰੱਦ ਕਰਨ ਅਤੇ ਓਪੀਐਸ ਬਹਾਲੀ ਲਈ ਟਵਿੱਟਰ ‘ਤੇ ਮੁਹਿੰਮ ਚਲਾਈ ਜਾਏਗੀ। 2 ਤੋਂ 6 ਸਤੰਬਰ 2024 ਤੱਕ ਕਾਲੇ ਬਿੱਲੇ ਲਗਾ ਕੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। 26 ਸਤੰਬਰ ਨੂੰ ਜ਼ਿਲ੍ਹਾ ਹੈਡਕੁਆਟਰਾਂ ਦੇ ਉੱਪਰ ਰੋਸ਼ ਪ੍ਰਦਰਸਨ ਕਰਕੇ ਯੂਪੀਐਸ ਦੇ ਪੁਤਲੇ ਫੂਕੇ ਜਾਣਗੇ।* ਅਤੇ ਅਕਤੂਬਰ,ਨਵੰਬਰ, ਦਸੰਬਰ ਮਹੀਨਿਆਂ ਵਿੱਚ ਦੇਸ਼ ਵਿਆਪੀ ਵੱਡੇ ਪ੍ਰੋਗਰਾਮਾਂ ਦੇ ਰੂਪ ਰੇਖਾ ਬਣਾਈ ਗਈ ਹੈ।
ਸਾਥੀ ਸਰਬਜੀਤ ਸਿੰਘ ਜਨਰਲ ਸਕੱਤਰ, ਆਰਸੀਐਫਈਯੂ ਅਤੇ ਆਈਆਰਈਐਫ ਨੇ ਕਿਹਾ ਕਿ ਐਨਪੀਐਸ ਖਿਲਾਫ ਆਰਸੀਐਫ ਤੋਂ ਸ਼ੁਰੂ ਹੋਇਆ ਸੰਘਰਸ਼ ਯੂਪੀਐਸ ਤੱਕ ਪਹੁੰਚ ਚੁੱਕਿਆ ਹੈ। ਹੁਣ ਆਖਰੀ ਅਤੇ ਨਿਰਨਾਇਕ ਸੰਘਰਸ਼ ਵਿੱਢਣ ਦੀ ਲੋੜ ਹੈ ਤਾਂ ਕਿ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਹੋ ਸਕੇ ਅਤੇ ਰੇਲਵੇ ਅਤੇ ਦੇਸ਼ ਦੇ ਜਨਤਕ ਖੇਤਰ ਦੇ ਨਿਜੀਕਰਨ ਨੂੰ ਠੱਲ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਆਰਸੀਐਫਈਯੂ, ਫਰੰਟ ਅਗੇਂਸਟ ਐਨਪੀਐਸ ਇਨ ਰੇਲਵੇ ਅਤੇ ਆਈਆਰਈਐਫ ਆਪਣੀਆਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਨਿਰਨਾਇਕ ਸੰਘਰਸ਼ ਲੜਨ ਲਈ ਤਿਆਰ ਹੈ।
ਆਪਣੇ ਸੰਬੋਧਨ ਵਿੱਚ ਸਾਥੀ ਅਵਤਾਰ ਸਿੰਘ ਨੇ ਕਿਹਾ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਦੇ ਜਿੱਤ ਦੀਆਂ ਬਰੂਹਾਂ ਤੇ ਖੜੇ ਹਾਂ। ਹੁਣ ਨੌਜਵਾਨ ਕਰਮਚਾਰੀ ਯੂਪੀਐਸ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਉਹ ਓਪੀਐਸ ਬਹਾਲੀ ਸੰਘਰਸ਼ ਲਈ ਪੂਰੀ ਤਿਆਰ ਹਨ।  ਤਲਵਿੰਦਰ ਸਿੰਘ, ਵਰਕਿੰਗ ਪ੍ਰੈਜੀਡੈਂਟ, ਫਰੰਟ ਅਗੇਂਸਟ  ਐਨਪੀਐਸ ਰੇਲਵੇ ਨੇ ਕਿਹਾ ਕਿ ਖੁਦ ਪੁਰਾਣੀ ਪੈਨਸ਼ਨ ਲੈਣ ਵਾਲੇ ਅਖੌਤੀ ਨੇਤਾਵਾਂ ਨੇ ਸਾਡੀ ਪਿੱਠ ਵਿੱਚ ਛੁਰਾ ਮਾਰਿਆ ਹੈ ਪ੍ਰੰਤੂ ਹੁਣ ਨੌਜਵਾਨ ਕਰਮਚਾਰੀ ਆਪਣੇ ਹੱਕਾਂ ਲਈ ਜਾਗਰੂਕ ਹਨ ਅਤੇ ਆਪਣੀ ਲੜਾਈ ਖੁਦ ਲੜਨ ਲਈ ਤਿਆਰ ਹਨ। ਸ੍ਰੀ ਅਰਵਿੰਦ ਕੁਮਾਰ, ਸੈਕਟਰੀ, ਫਰੰਟ ਅਗੇਂਸਟ ਐਨਪੀਐਸ ਇਨ ਰੇਲਵੇ ਨੇ ਕਿਹਾ ਕਿ ਸਾਨੂੰ ਯੂ ਪੀ ਐਸ ਕਿਸੇ ਸੂਰਤ ਵਿੱਚ ਵੀ ਮਨਜ਼ੂਰ ਨਹੀਂ ਹੈ। ਅਸੀਂ ਪੁਰਾਣੀ ਪੈਨਸ਼ਨ ਸਕੀਮ ਲਈ ਜਿੱਤ ਤੱਕ ਸੰਘਰਸ਼ ਜਾਰੀ ਰੱਖਾਂਗੇ। ਸਟੇਜ ਸੈਕਟਰੀ ਦੀ ਭੂਮਿਕਾ ਸ੍ਰੀ ਭਰਤ ਰਾਜ, ਸੰਗਠਨ ਸੈਕਟਰੀ, ਆਰਸੀਐਫਈਯੂ ਨੇ ਬਾਖੂਬੀ ਨਿਭਾਈ।
ਪ੍ਰਧਾਨਗੀ ਮੰਡਲ ਵਿੱਚ ਸ੍ਰੀ ਦਰਸ਼ਨ ਲਾਲ, ਹਰਵਿੰਦਰ ਪਾਲ, ਮਨਜੀਤ ਸਿੰਘ ਬਾਜਵਾ, ਬਚਿੱਤਰ ਸਿੰਘ, ਤਲਵਿੰਦਰ ਸਿੰਘ, ਤ੍ਰਿਲੋਚਨ ਸਿੰਘ, ਸੁਰਜੀਤ ਸਿੰਘ ਮੂਸਾਪੁਰੀਆ, ਜੀਤ ਸਿੰਘ, ਅਰਵਿੰਦ ਕੁਮਾਰ ਸ੍ਰੀ ਜਸਪਾਲ ਸਿੰਘ ਸੇਖੋਂ ਸ਼ਾਮਿਲ ਸਨ। ਹਾਜ਼ਰੀਨ ਵਿੱਚ ਸ੍ਰੀ ਦਰਬਾਰਾ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਬਾਬੂ ਸਿੰਘ, ਸੰਜੀਵ ਵਰਮਾ, ਐਸਸੀ/ਐਸਟੀ ਐਸੋਸੀਏਸ਼ਨ ਤੋਂ ਰਣਜੀਤ ਸਿੰਘ, ਜਸਪਾਲ ਸਿੰਘ ਅਤੇ ਸੰਜੀਵ ਕੁਮਾਰ, ਬੂਟਾ ਰਾਮ, ਅਸ਼ਵਨੀ ਕੁਮਾਰ, ਸਾਕੇਤ ਕੁਮਾਰ, ਜਗਦੀਪ ਜੱਗੂ, ਸੰਦੀਪ ਕੁਮਾਰ, ਵਿਨੋਦ ਕੁਮਾਰ, ਹਰਪ੍ਰੀਤ ਸਿੰਘ, ਨਰੇਸ਼ ਕੁਮਾਰ ਭਾਰਤੀ, ਨਵਜੋਤ ਸਿੰਘ, ਮਨਮੀਤ ਸਿੰਘ, ਸਰਬਜੀਤ ਸਿੰਘ, ਰਾਮਦਾਸ, ਗੁਰਦੇਵ ਸਿੰਘ ਅਤੇ ਵੱਡੀ ਗਿਣਤੀ ਵਿਚ ਆਰਸੀਐਫਈਯੂ, ਆਈਆਰਟੀਐਸ‌ਏ ਅਤੇ ਭਰਾਤਰੀ ਜਥੇਬੰਦੀਆਂ ਦੇ ਸਾਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਵੈਦ ਹਰੀ ਸਿੰਘ ਬੱਧਣ ਦੀ ਯਾਦ ਚ ਲੱਗਾ ਨੰਦਾਚੌਰ ਵਿਖੇ ਆਯੂਰਵੈਦਿਕ ਕੈਂਪ
Next articleSAMAJ WEEKLY = 29/08/2024