ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) ਕੰਮ ਟਾਲਣ ਦੇ ਮਾਮਲੇ ਤੋਂ ਲੱਗਦਾ ਹੈ ਕਿ, ਲੋਕਾਂ ਨੇ ਇਸ ਗੱਲ ਦੀ ਮਹਾਰਤ ਹਾਸਲ ਕਰ ਲਈ ਹੈ। ਬਿਲ ਜਮਾਂ ਕਰਵਾਉਣਾ ਹੋਵੇ, ਜਾਂ ਡਾਕਟਰ ਦੇ ਕੋਲ ਜਾਣਾ ਹੋਵੇ, ਇਮਤਿਹਾਨ ਦੀ ਤਿਆਰੀ ਕਰਨੀ ਹੋਵੇ ,ਜਾਂ ਮੁਕਾਬਲੇ ਦਾ ਪ੍ਰੀਖਿਆ ਫਾਰਮ ਜਮਾਂ ਕਰਵਾਉਣਾ ਹੋਵੇ, ਖ਼ਤ ਦਾ ਜਵਾਬ ਦੇਣਾ ਹੋਵੇ, ਗੱਡੀ ਦੀ ਮੁਰੰਮਤ ਕਰਵਾਉਣੀ ਹੋਵੇ, ਹਰ ਕੰਮ ਨੂੰ ਟਾਲਣ ਦੀ ਸਾਡੀ ਆਦਤ ਜਿਹੀ ਬਣ ਗਈ ਹੈ। ਲੋਕ ਕੰਮ ਸਮੇਂ ਤੇ ਖਤਮ ਨਾ ਕਰ ਸਕਣ ਦੇ ਅਨੇਕਾਂ ਕਾਰਨ ਲਭਦੇ ਹਨ
ਕੰਮ ਟਾਲਣ ਦੇ ਕਾਰਨਾਂ ਵਿੱਚ ਸੁਸਤੀ, ਕੰਮ ਟਾਲਣ ਦੀ ਆਦਤ, ਸਮੇ ਦੇ ਪਰਬੰਧ ਦੀ ਘਾਟ, ਯੋਗਤਾ ਤੋਂ ਵੱਧ ਕੰਮ ਦੀ ਜਿੰਮੇਵਾਰੀ ਲੈਣਾ, ਝੂਠੇ ਵਾਅਦੇ ਕਰਨ ਦੀ ਆਦਤ ,ਦੂਸਰਿਆਂ ਤੇ ਨਿਰਭਰਤਾ ਦੀ ਆਦਤ ,ਫੈਸਲੇ ਲੈਣ ਦੀ ਸਮਰੱਥਾ ਦੀ ਘਾਟ, ਸਰੀਰਕ ਕਮਜੋਰੀ, ਜ਼ਰੂਰੀ ਗਿਆਨ ਅਤੇ ਤਜਰਬੇ ਦੀ ਘਾਟ। ਕੰਮ ਟਾਲਣ ਦੇ ਮੁੱਖ ਕਾਰਨ ਹਨ।
ਕਾਰਨ ਕੋਈ ਵੀ ਹੋਵੇ ਪਰ ਕੰਮ ਨੂੰ ਟਾਲਣ ਦਾ ਨੁਕਸਾਨ ਤਾਂ ਹੋਵੇਗਾ ਹੀ। ਹਰ ਸਮੱਸਿਆ ਦਾ ਜਿਸ ਦਾ ਨਿਰਮਾਣ ਤਰੰਤ ਨਾ ਕੀਤਾ ਜਾਵੇ ਖ਼ਤਰਨਾਕ ਰੂਪ ਧਾਰਨ ਕਰਦੀ ਜਾਂਦੀ ਹੈ। ਨਤੀਜੇ ਵਜੋਂ ਇਸ ਨਾਲ ਨਿਬੜਨ ਦੀ ਤਾਕਤ ਅਤੇ ਵਿਸ਼ਵਾਸ ਘੱਟ ਹੁੰਦਾ ਜਾਂਦਾ ਹੈ। ਵਿਅਕਤੀ ਵਿੱਚ ਨਿਰਾਸ਼ਾ ਵੱਧ ਜਾਂਦੀ ਹੈ। ਉਹ ਆਤਮ ਗਿਲਾਨੀ ਦਾ ਸ਼ਿਕਾਰ ਹੋ ਜਾਂਦਾ ਹੈ ।ਤਣਾਅ ਰਹਿਣ ਲੱਗਦਾ ਹੈ, ਅਤੇ ਘਰ ਵਿਚੋਂ ਸ਼ਾਂਤੀ ਜਾਂਦੀ ਰਹਿੰਦੀ ਹੈ। ਇਹੋ ਜਿਹੇ ਲੋਕਾਂ ਤੋ ਦੂਸਰੇ ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ ਹੈ। ਨੋਕਰੀ ਅਤੇ ਕੰਮ-ਧੰਦਾ ਵੀ ਖਤਰੇ ਵਿਚ ਪੈ ਸਕਦਾ ਹੈ। ਵਿਦਿਆਰਥੀ ਕੰਮ ਟਾਲਣ ਦੀ ਆਦਤ ਕਰਕੇ ਆਪਣੀ ਪੜ੍ਹਾਈ ਸਹੀ ਤਰੀਕੇ ਨਾਲ ਨਹੀਂ ਕਰਦੇ ਅਤੇ ਕੈਰੀਅਰ ਨੂੰ ਵੀ ਚੌਪਟ ਕਰ ਲੈਂਦੇ ਹਨ ।ਦੇਰੀ ਦੀ ਆਦਤ ਕਈ ਵਾਰ ਸੰਸਥਾਵਾਂ ਤੇ ਦੇਸਾਂ ਦੇ ਪਤਨ ਦਾ ਕਾਰਨ ਵੀ ਬਣ ਜਾਂਦੀ ਹੈ।
ਸਾਨੂੰ ਕੰਮ ਟਾਲਣ ਦੀ ਆਦਤ ਤੇ ਬੰਦਸ਼ ਲਗਾਉਣੀ ਬਹੁਤ ਜ਼ਰੂਰੀ ਹੈ। ਸਮੇਂ ਨੂੰ ਪ੍ਰਮੁੱਖ ਪਹਿਲ ਦਿਓ। ਜ਼ਰੂਰੀ ਕੰਮਾਂ ਨੂੰ ਪਹਿਲ ਦੇ ਕੇ ਕਰੋ। ਸਭ ਤੋਂ ਮਹੱਤਵ ਪੂਰਨ ਕੰਮ ਪਹਿਲਾਂ ਕਰੋ। ਹਰ ਕੰਮ ਦੀ ਇੱਕ ਨਿਸ਼ਚਿਤ ਸੀਮਾ ਮਿੱਥ ਲਵੋ। ਆਪਣੇ ਜੁੰਮੇ ਉਨਾ ਹੀ ਕੰਮ ਲਵੋ ਜਿਨ੍ਹਾਂ ਕੀਤਾ ਜਾ ਸਕਦਾ ਹੈ। ਗੈਰ ਜਰੂਰੀ ਭਾਰ ਆਪਣੇ ਉੱਤੇ ਨਾ ਲਓ। ਨਾ ਹੀ ਕਿਸੇ ਨਾਲ ਫਾਲਤੂ ਵਾਅਦੇ ਕਰੋ। ਵਾਅਦਾ ਕਰੋ ਤਾਂ ਨਿਭਾਉ ਵੀ। ਮੁਸ਼ਕਲ ਕੰਮ ਨੂੰ ਨਾ ਟਾਲੋ ।ੳਸ ਨੂੰ ਪਹਿਲਾਂ ਕਰੋ। ਕੁਝ ਮਾਮਲਿਆਂ ਵਿੱਚ ਫੌਰਨ ਫੈਸਲਾ ਲੈਣਾ ਸਿੱਖੋ। ਵੱਡੇ ਕੰਮ ਨੂੰ ਹਿੱਸਿਆਂ ਵਿਚ ਵੰਡ ਕੇ ਕਰੋ। ਦੂਜਿਆ ਤੇ ਘੱਟ ਹੀ ਨਿਰਭਰ ਕਰੋ ਤਾਂ ਚੰਗਾ ਹੈ ।ਪਿਛਲੇ ਸਾਲ ਦੇ ਕੰਮ ਨਿਬੇੜ ਕੇ ਹੀ ਨਵੇਂ ਸਾਲ ਵਿੱਚ ਪ੍ਰਵੇਸ਼ ਕਰੋ। ਸਮੇਂ ਨੂੰ ਫਜੂਲ ਵਿੱਚ ਜਾਇਆ ਨਾ ਕਰੋ ।ਗੈਰ ਜਰੂਰੀ ਕੰਮਾਂ ਤੋਂ ਬਚੋ। ਹਰ ਮਹੱਤਵਪੂਰਨ ਕੰਮ ਦੀ ਸਮਾਪਤੀ ਤੇ ਆਪਣੇ ਆਪ ਨੂੰ ਕੋਈ ਨਾ ਕੋਈ ਇਨਾਮ ਦਿਓ। ਜਿਵੇਂ ਕਿਸੇ ਵਧੀਆ ਥਾਂ ਦੀ ਸੈਰ ਕਰੋ ,ਮੰਦਰ ਜਾਣਾ ,ਕੁਝ ਚੰਗਾ ਬਣਾ ਕੇ ਕੇ ਖਾਣਾ, ਦੋਸਤਾਂ ਨਾਲ ਮਿਲਣਾ, ਫਿਲਮ ਵੇਖਣੀ, ਆਪਣੀ ਸਿਹਤ ਦਾ ਖਿਆਲ ਰੱਖਿਓ। ਆਪਣੀ ਸੋਚ ਅਤੇ ਪੱਕੇ ਇਰਾਦੇ ਨੂੰ ਹੋਰ ਮਜਬੂਤ ਬਣਾਓ ।ਦੇਖੋ ਕਿ ਸਮੇਂ ਤੇ ਕੰਮ ਕਰਨ ਦਾ ਕਿੰਨਾ ਆਨੰਦ ਮਿਲਦਾ ਹੈ ।ਹੁਣ ਨਹੀਂ ਸੁਰੂ ਕਰੋਗੇ ਤਾਂ ਕਦੋਂ ਕਰੋਂਗੇ ਗਏ ?ਹੁਣ ਨਹੀਂ ਤਾਂ ਕਦੀ ਨਹੀਂ।
ਆਪ ਜੀ ਦਾ ਸ਼ੁਭ ਚਿੰਤਕ ਪਾਠਕ
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕਖਾਨਾ ਝਬੇਲਵਾਲੀ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
628445349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly