(ਸਮਾਜ ਵੀਕਲੀ)
ਦਿਲ ਕਰਦਾ ਮਾਪਿਆਂ ਨਾਲ ਬਗਾਵਤ ਕਰ ਲਵਾਂ
ਉਹਨਾਂ ਵੱਲੋਂ ਦਿੱਤੀਆਂ ਨਿਸ਼ਾਨੀਆਂ ਖੂਹ ਵਿਚ ਧਰ ਲਵਾਂ
ਕੀ ਫਾਇਦਾ ਸੀ ਮੈਨੂੰ ਏਨਾ ਪੜਾਉਣ ਦਾ
ਵੱਡੀਆਂ ਵੱਡੀਆਂ ਡਿਗਰੀਆਂ ਕਰਾਉਣ ਦਾ
ਜ਼ੇਕਰ ਆਪਣੀ ਗੱਲ ਦਰਬਾਰ ਵਿਚ ਰੱਖਣੀ ਨਹੀਂ
ਕੀ ਫਾਇਦਾ ਸੀ ਜੱਜ, ਵਕੀਲ ਬਣਾਉਣ ਦਾ
ਤੇਰੀ ਸਿੱਖਿਆ ਲੱਗਦਾ ਕੰਮ ਆਉਣੀ ਨਹੀਂ
ਕੀ ਫਾਇਦਾ ਸੀ ਸਿਰ ਖਪਾਉਣ ਦਾ
ਵੱਡੇ ਲੋਕ ਤੇਰੇ ਰਿਸ਼ਤੇਦਾਰ ਵੀ ਬਣਗੇ
ਕੀ ਫਾਇਦਾ ਰਿਹਾ ਕੁਲ੍ਹੀ ਢਹਾਉਣ ਦਾ
ਜਿਨ੍ਹਾਂ ਲਈ ਪਸੀਨੇ ਵਾਲੀ ਕਮਾਈ ਰੋੜ੍ਹੀ
ਕੀ ਫਾਇਦਾ ਉਨ੍ਹਾਂ ਲਈ ਕਮਾਉਣ ਦਾ
ਧੀ ਤੇਰੀ ਕਿਸੇ ਵੇਲੇ ਭੁੱਖੀ ਸੋਂ ਜਾਵੇ
ਕੀ ਫਾਇਦਾ ਰਿਹਾ 500 ਵਾਲੀ ਪਲੇਟ ਕਰਾਉਣ ਦਾ
ਅਧਾਰ ਕਾਰਡ ਵਾਲੀਆਂ ਬੱਸਾਂ ਦਾ ਸਫ਼ਰ ਹੈ ਕਰਦੀ
ਕੀ ਫਾਇਦਾ ਗੱਡੀਆਂ ਦਿਵਾਉਣ ਦਾ
ਕੰਨ ਸੁੰਝੇ, ਬਾਹਾਂ ਸੁੰਝੀਆਂ, ਸੁੰਝਾ ਬਾਬਲਾ ਗਲ਼ ਵੇ
ਕੀ ਫਾਇਦਾ 25 ਮਿਲਣੀਆਂ ਕਰਾਉਣ ਦਾ
ਤੇਰੀ ਲਾਡਾ ਨਾਲ ਪਾਲੀ ਲੈਂਦੀ ਹਉਕੇ
ਕੀ ਫਾਇਦਾ ਸੀ ਕੁੜਮ ਨੂੰ ਜੱਫੀਆਂ ਪਾਉਣ ਦਾ
ਗਰਮੀ ਸਰਦੀ ਵਾਲੇ ਤੇਰੇ ਘਰੋਂ ਉਡੀਕੇ
ਕੀ ਫਾਇਦਾ ਸਾਰੇ ਟੱਬਰ ਦੇ ਕੱਪੜੇ ਲਾਉਣ ਦਾ
ਆ ਬਾਬਲਾ ਕਿਤੇ ਬਹਿ ਕੇ ਦੁੱਖ ਸੁਖ ਕਰੀਏ
ਕੀ ਫਾਇਦਾ ਸੀ ਧੀ ਨੂੰ ਨੌਕਰੀ ਤੇ ਲਵਾਉਣ ਦਾ
ਆਪਣਾ ਪਾਵੇ, ਆਪਣਾ ਹੰਢਾਵੇਂ,ਆਪਣਾ ਜਾਵੇ
ਕੀ ਫਾਇਦਾ ਸੀ ਵਿਆਹ ਕਰਾਉਣ ਦਾ
ਲੋਕੋ ਧੀਆਂ ਉੱਥੇ ਵਿਆਹ ਦਿਆ ਕਰੋ
ਜੋ ਧੀ ਨੂੰ ਹੱਕ ਦੇਣ ਮਰਜ਼ੀ ਨਾਲ ਜਿਉਣ ਦਾ
ਰਮਨ ਧੀਆਂ ਦੇ ਮਾਪੇ ਬੇਬੱਸ ਕਿਉਂ ਹੁੰਦੇ ਨੇ
ਧੀਆਂ ਰੱਖਦੀਆਂ ਮਾਣ ਅੱਜ ਕਲ੍ਹ ਪੁੱਤ ਅਖਵਾਉਣ ਦਾ
ਬਹੁਤ ਕੁਝ ਰਹਿ ਗਿਆ ਦੱਸਣ ਵਾਲਾ ਲੋਕੋ
ਦਾਜ ਦੇ ਲੋਭੀਆਂ ਤੋਂ ਪਰਦਾ ਉਠਾਉਣ ਵਾਲਾ
ਰਮਨਦੀਪ ਕੌਰ
ਬਟਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly