(ਸਮਾਜ ਵੀਕਲੀ)
ਸਾਡੀ ਮਾਂ ਬੋਲੀ ਪੰਜਾਬੀ, ਹੈ ਪੰਜਾਬ ਦੀ ਰਾਣੀ,
ਇਦ੍ਹੇ ‘ਚ ਰਚੀ ਹੈ ਗੁਰੂਆਂ ਤੇ ਭਗਤਾਂ ਨੇ ਬਾਣੀ।
ਇਸ ਨੂੰ ਬੋਲਣ ਵੇਲੇ ਨਾ ਕੋਈ ਮੁਸ਼ਕਲ ਪੇਸ਼ ਆਵੇ,
ਇਸ ਨੂੰ ਬੋਲ ਕੇ ਮੂੰਹ ਸ਼ਹਿਦ ਵਰਗਾ ਮਿੱਠਾ ਹੋ ਜਾਵੇ।
ਇਦ੍ਹੇ ਟੱਪੇ, ਬੋਲੀਆਂ ਤੇ ਲੋਕ ਗੀਤ ਜੇ ਪੜ੍ਹੋਗੇ ਕਦੇ,
ਤੁਹਾਡੀ ਰੂਹ ਫੁੱਲਾਂ ਵਾਂਗ ਖਿੜੇਗੀ ਤਦੇ।
ਇਸ ਨੂੰ ਕਰੋ ਦਿਲੋਂ ਪਿਆਰ ਤੇ ਦਿਉ ਸਤਿਕਾਰ,
ਤਾਂ ਹੀ ਇਸ ਦਾ ਨਾਂ ਉੱਚਾ ਹੋਣਾ ਵਿੱਚ ਸੰਸਾਰ।
ਇਸ ਦੇ ਨਾਲ ਕਰਿਓ ਨਾ ਦੋਸਤੋ ਕਦੇ ਵੀ ਧੋਖਾ,
ਇਸ ਨੂੰ ਮਿੱਟੀ ‘ਚ ਰੋਲਣ ਦਾ ਕਿਸੇ ਨੂੰ ਦਿਉ ਨਾ ਮੌਕਾ।
ਇਸ ਦੀ ਕਰਿਓ ਨਾ ਬੇਕਦਰੀ, ਭਾਵੇਂ ਸਿੱਖੋ ਹੋਰ ਭਾਸ਼ਾਵਾਂ,
ਇਸ ਨੂੰ ਲੱਗੇ ਨਾ ਕਿਸੇ ਦੀ ਨਜ਼ਰ, ਰਲ ਕਰੋ ਦੁਆਵਾਂ।
ਇਸ ਨੂੰ ਬਚਾਉਣ ਲਈ ਰਲ ਹੰਭਲਾ ਮਾਰੋ ਸਾਰੇ,
ਵੇਲਾ ਬੀਤ ਗਿਆ, ਤਾਂ ਫਿਰ ਗਿਣੋਗੇ ਰਾਤਾਂ ਨੂੰ ਤਾਰੇ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly