HOME ਸਿਹਤ ਸੇਵਾਵਾਂ ਦੀ ਗੁਣਵੱਤਾ ਸਹੀ ਰਿਪੋਰਟਿੰਗ ਨਾਲ ਹੀ ਸੰਭਵ : ਸਿਵਲ ਸਰਜਨ...

ਸਿਹਤ ਸੇਵਾਵਾਂ ਦੀ ਗੁਣਵੱਤਾ ਸਹੀ ਰਿਪੋਰਟਿੰਗ ਨਾਲ ਹੀ ਸੰਭਵ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ

3
ਹਰ ਐਂਟਰੀ ਮਹੱਤਵਪੂਰਨ” — ਸਿਹਤ ਕਰਮਚਾਰੀਆਂ ਨੂੰ ਸਿਵਲ ਸਰਜਨ ਦਾ ਸੰਦੇਸ਼
• ਸਿਵਲ ਸਰਜਨ ਦਫਤਰ ਵਿਖੇ ਆਰ.ਸੀ.ਐੱਚ. ਅਤੇ ਐੱਚ.ਐੱਮ.ਆਈ.ਐੱਸ. ਸਬੰਧੀ ਟ੍ਰੇਨਿੰਗ ਆਯੋਜਿਤ
ਨਵਾਂਸ਼ਹਿਰ,   (ਸਮਾਜ ਵੀਕਲੀ)   (ਮਨੋਰੰਜਨ ਕਾਲੀਆ) ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਹੋਰ ਉੱਚਾ ਚੁੱਕਣ ਅਤੇ ਡਿਜਿਟਲ ਡਾਟਾ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਦੇਖ-ਰੇਖ ਹੇਠ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਨਵਾਂਸ਼ਹਿਰ ਤੇ ਬੰਗਾ ਅਰਬਨ ਖੇਤਰਾਂ ਦੀਆਂ ਐੱਲ.ਐੱਚ.ਵੀਜ਼, ਏ.ਐੱਨ.ਐੱਮਜ਼, ਸੂਚਨਾ ਸਹਾਇਕਾਂ ਲਈ ਰੀਪ੍ਰੋਡਕਟਿਸ ਅਤੇ ਬਾਲ ਸਿਹਤ (ਆਰ.ਸੀ.ਐੱਚ.) ਅਤੇ ਸਿਹਤ ਪ੍ਰਬੰਧਨ ਸੂਚਨਾ ਸਿਸਟਮ (ਐੱਚ.ਐੱਮ.ਆਈ.ਐੱਸ.) ਸਬੰਧੀ ਵਿਸਤ੍ਰਿਤ ਟ੍ਰੇਨਿੰਗ ਕਰਵਾਈ ਗਈ।ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਡਿਜਿਟਲ ਪਲੇਟਫਾਰਮਾਂ ਦੀ ਭੂਮਿਕਾ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ “ਜੇ ਡਾਟਾ ਸਹੀ ਹੋਵੇਗਾ ਤਾਂ ਯੋਜਨਾਵਾਂ ਦੀ ਯੋਜਨਾ ਬਣਾਉਣ ਅਤੇ ਲਾਗੂ ਕਰਨ ਵਿੱਚ ਤੇਜ਼ੀ ਆਵੇਗੀ, ਜਿਸ ਨਾਲ ਲੋਕਾਂ ਤੱਕ ਸਿਹਤ ਸੇਵਾਵਾਂ ਦਾ ਲਾਭ ਸਮੇਂ ਸਿਰ ਪਹੁੰਚੇਗਾ।” ਉਨ੍ਹਾਂ ਨੇ ਸਾਰੇ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ। ਡਾ. ਹਰੀਸ਼ ਕਿਰਪਾਲ ਨੇ ਕਿਹਾ ਕਿ ਇਹ ਟ੍ਰੇਨਿੰਗ ਪ੍ਰੋਗਰਾਮ ਸਿਰਫ ਜਾਣਕਾਰੀ ਤੱਕ ਸੀਮਿਤ ਨਹੀਂ, ਸਗੋਂ ਪ੍ਰੈਕਟਿਕਲ ਸਿੱਖਣ ਦਾ ਵੀ ਇੱਕ ਮਹੱਤਵਪੂਰਨ ਮੰਚ ਹੈ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ ਨੇ ਟ੍ਰੇਨਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਿਹਤ ਪ੍ਰੋਗਰਾਮਾਂ ਦੀ ਸਫਲਤਾ ਡਾਟਾ ਦੀ ਸ਼ੁੱਧਤਾ, ਸਹੀ ਅਤੇ ਸਮੇਂ-ਸਿਰ ਡਾਟਾ ਐਂਟਰੀ ਤੇ ਵਿਸ਼ਲੇਸ਼ਣ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਰ.ਸੀ.ਐੱਚ. ਅਤੇ ਐੱਚ.ਐੱਮ.ਆਈ.ਐੱਸ. ਪੋਰਟਲਾਂ ਦੀ ਸਹੀ ਵਰਤੋਂ ਨਾਲ ਮਾਤਾ ਤੇ ਬੱਚੇ ਦੀ ਸਿਹਤ ਨਾਲ ਜੁੜੀਆਂ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕਦਾ ਹੈ, ਜਿਸ ਨਾਲ ਮਾਤਾ ਅਤੇ ਸ਼ਿਸ਼ੁ ਮੌਤ ਦਰ ਵਿੱਚ ਕਮੀ ਲਿਆਉਣ ਵਿੱਚ ਵੀ ਮਦਦ ਮਿਲੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੋੜੀਂਦੀਆਂ ਸਾਵਧਾਨੀਆਂ ਵਰਤ ਕੇ ਡੇਂਗੂ ਤੋਂ ਬਚਣਾ ਸਾਡੇ ਆਪਣੇ ਹੱਥਾਂ ‘ਚ : ਡਾ ਰਾਕੇਸ਼ ਪਾਲ
Next articleਮਾਊਂਟ ਐਵਰੈਸਟ ਦੀ ਚੜ੍ਹਾਈ ਤੋਂ ਬਾਅਦ ਦੁਖਦਾਈ ਹਾਦਸਾ: ਦੋ ਭਾਰਤੀ ਪਰਬਤਾਰੋਹੀਆਂ ਦੀ ਮੌਤ