ਕਾਦੀਆਂ ਦਾਰੁਲ ਅਮਾਨ ਵਿੱਚ ਮੁਸਲਿਮ ਜਮਾਤ ਅਹਿਮਦੀਆ ਭਾਰਤ ਦਾ 129 ਵਾਂ ਜਲਸਾ ਸਲਾਨਾ ਸ਼ੁਰੂ।

ਫੋਟੋ ਅਜਮੇਰ ਦੀਵਾਨਾ
ਸਾਰੇ ਧਰਮਾਂ ਵਿੱਚ ਅਮਨ ਅਤੇ ਸੁਲਹਾ ਦੀ ਬੁਨਿਆਦ ਪਾਉਣ ਵਾਲਾ ਇੱਕ ਰੂਹਾਨੀ ਸੰਮੇਲਨ ਹੈ |
ਹੁਸ਼ਿਆਰਪੁਰ /ਕਾਦੀਆਂ (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਮੁੱਖ ਕੇਂਦਰ ਕਾਦੀਆ ਦਾਰੁਲ ਅਮਾਨ ਵਿੱਚ 27 ਤੋਂ 29 ਦਸੰਬਰ ਤੱਕ 129 ਵਾਂ ਜਲਸਾ ਸਲਾਨਾ ਆਪਣੀ ਰਵਾਇਤੀ ਸ਼ਾਨੋ ਸ਼ੌਕਤ ਦੇ ਨਾਲ ਆਰੰਭ ਹੋ ਗਿਆ ਪਵਿੱਤਰ ਕੁਰਆਨ ਸ਼ਰੀਫ ਦੀ ਤਿਲਾਵਤ ਨਾਲ ਜਲਸਾ ਆਰਭ ਹੋ ਗਿਆ । ਅੱਜ  ਦੇ ਇਸ ਸਮਾਰੋਹ ਦੀ ਪ੍ਰਧਾਨਗੀ ਸਦਰ ਅਜੂਮਨ ਅਹਿਮਦੀਆ ਮੋਲਾਨਾ ਮੁਹੰਮਦ ਕਰੀਮ ਓਦ ਦੀਨ ਸ਼ਾਹਿਦ ਜੀ ਕਰ ਰਹੇ ਸੀ । ਅੱਜ ਤੋਂ 133 ਸਾਲ ਪਹਿਲਾਂ 1891 ਵਿੱਚ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਬਾਨੀ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਮਸੀਹ ਮਾਊਦ ਵਮਹਦੀ ਮਊਦ ਅਲੈਹ ਸਲਾਮ ਨੇ ਅੱਲਾਹ ਤਾਅਲਾ ਦੇ ਹੁਕਮ ਨਾਲ ਸਾਰੇ ਧਰਮਾ ਵਿਚ ਅਮਨ ਸ਼ਾਤੀ ਅਤੇ ਸੁਲਹਾ ਦੀ ਬੁਨਿਆਦ ਪਾਉਣ ਵਾਲੇ ਅਤੇ ਇਸ ਨੂੰ ਵਧਾਉਣ ਵਾਲੇ ਰੂਹਾਨੀ ਸੰਮੇਲਨ ਦੀ ਸਥਾਪਨਾ ਕੀਤੀ ਸੀ । ਮੁਸਲਿਮ ਜਮਾਤ ਅਹਿਮਦੀਆ ਦੇ ਬਾਨੀ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਨੇ ਫਰਮਾਇਆ ਸੀ ਕਿ ਇਸ ਰੂਹਾਨੀ ਜਲਸੇ ਦਾ ਮਕਸਦ ਦੁਨੀਆ ਨੂੰ ਆਪਣੇ ਖਾਲਕੇ ਹਕੀਕੀ ਦੇ ਵਲ ਬੁਲਾਉਣਾ ਮਖਲੂਕੇ ਖੁਦਾ ਦੇ ਦਰਮਿਆਨ ਆਪਸੀ ਹਮਦਰਦੀ ਪੈਦਾ ਕਰਨਾ ਅਤੇ ਭਾਈਚਾਰਕ ਸਾਂਝ ਨੂੰ ਵਧਾਉਣਾ ਹੈ| ਇਹ ਜਲਸਾ ਕੋਈ ਮਾਮੂਲੀ ਜਲਸਾ ਨਹੀਂ ਬਲਕਿ ਇਹ ਆਪਣੇ ਆਪ ਵਿੱਚ ਅਤੇ ਇਤਿਹਾਸ ਦੇ ਇਤਬਾਰ ਨਾਲ ਇੱਕ ਵੱਖਰੀ ਅਤੇ ਮੁਮਤਾਜ਼ ਹੈਸੀਅਤ ਦਾ ਹਾਮਿਲ ਜਲਸਾ ਹੈ| ਇਹ ਜਲਸਾ ਇਕ ਰੂਹਾਨੀ ਸਮੇਲਨ ਹੈ ਜਿਸ ਵਿੱਚ ਸ਼ਮੂਲੀਅਤ ਦੇ ਲਈ ਹੱਕ ਨੂੰ ਪਛਾਨਣ ਵਾਲੇ ਬਿਆਨ ਕਰਦਿਆਂ ਕਹਿੰਦੇ ਹਨ ਕਿ ਇਸ ਜਲਸੇ ਦਾ ਓਦੇਸ਼ ਅਤੇ ਅਸਲ ਮਤਲਬ ਇਹ ਸੀ ਕਿ ਸਾਡੀ ਜਮਾਤ ਦੇ ਲੋਕ ਬਾਰ ਬਾਰ ਦੀ ਮੁਲਾਕਾਤਾਂ ਨਾਲ ਇਹੋ ਜਿਹੀ ਤਬਦੀਲੀ ਆਪਣੇ ਅੰਦਰ ਹਾਸਿਲ ਕਰ ਲੈਣ ਕਿ ਉਨਾਂ ਦੇ ਦਿਲ ਆਖਰਤ ਦੀ ਤਰਫ ਬਿਲਕੁਲ ਝੁਕ ਜਾਣ ਅਤੇ ਉਨ੍ਹਾ ਦੇ ਅੰਦਰ ਖੁਦਾ ਤਾਅਲਾ ਦਾ ਖੌਫ ਪੈਦਾ ਹੋਵੇ ।ਅਤੇ ਉਹ ਤਕਵਾ,ਖੁਦਾ ਤਰਸੀ ਅਤੇ ਪਰਹੇਜ਼ਗਾਰੀ ਨਰਮ ਦਿਲੀ ਆਪਸੀ ਭਾਈਚਾਰਾ ਅਤੇ ਮੁਆਖਾਤ ਵਿੱਚ ਦੂਸਰਿਆਂ ਦੇ ਨਾਲ ਇੱਕ ਨਮੂਨਾ ਬਣ ਜਾਣ ਅਤੇ ਇਨਕੇਸਾਰ ਅਤੇ ਸੇਵਾ ਅਤੇ ਸੱਚਾਈ ਉਹਨਾਂ ਵਿੱਚ ਪੈਦਾ ਹੋਵੇ। ਇਸ ਸਾਲ ਇਸ ਜਲਸੇ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਅਤੇ ਵਿਦੇਸ਼ਾਂ ਤੋਂ ਵੀ ਮਹਿਮਾਨ ਸ਼ਮੂਲੀਅਤ ਕਰ ਰਹੇ ਹਨ ਇਸ ਤਿੰਨ ਰੋਜ਼ਾ ਜਲਸਾ ਸਲਾਨਾ ਵਿੱਚ ਇਹੋ ਜਿਹੀਆਂ ਤਕਰੀਰਾਂ ਹੋਣਗੀਆਂ ਜੋ ਇਨਸਾਨ ਨੂੰ ਇਖਲਾਕੀ ਇਤਬਾਰ ਤੋਂ ਅਤੇ ਰੂਹਾਨੀ ਇਤਬਾਰ ਤੋਂ ਵੀ ਤਰੱਕੀ ਦੀ ਰਾਹਾਂ ਤੇ ਚਲਾਉਣ ਵਾਲੀਆਂ ਹੋਣਗੀਆਂ । ਇਸ ਜਲਸੇ ਵਿੱਚ ਸ਼ਮੂਲੀਅਤ ਕਰਨ ਵਾਲਾ ਹਰ ਸ਼ਖਸ ਆਪਣੇ ਅੰਦਰ ਇੱਕ ਇਮਾਨੀ ਤਾਕਤ ਅਤੇ ਤਾਜ਼ਗੀ ਮਹਿਸੂਸ ਕਰਦਾ ਹੈ ਅਤੇ ਆਪਣੇ ਇਮਾਨ ਅਤੇ ਇਖਲਾਕ ਨੂੰ ਤਾਜ਼ਾ ਕਰਕੇ ਵਾਪਸ ਲੌਟਦਾ ਹੈ| ਇਸ ਜਲਸੇ ਦੇ ਨਾਲ ਅਹਿਮਦੀਆ ਮੁਸਲਿਮ ਜਮਾਤ ਦਾ ਇਹੀ ਪੈਗਾਮ ਹੈ ਕਿ ਇਨਸਾਨ ਆਪਣੇ ਖਾਲਿਕ ਵੱਲ ਧਿਆਨ ਦੇਵੇ ਅਤੇ ਮੁਹੱਬਤ ਸਭ ਦੇ ਲਈ ਨਫਰਤ ਕਿਸੇ ਤੋਂ ਨਹੀਂ ਦੇ ਅਸੂਲ ਨੂੰ ਅਪਣਾਉਂਦੇ ਹੋਏ ਹਰ ਇਨਸਾਨ ਦੂਸਰੇ ਇਨਸਾਨ ਦੇ ਦੀਨੀ ਜਜ਼ਬਾਤ ਅਤੇ ਅਹਿਸਾਸਾਤ ਦਾ ਇਹਤਰਾਮ ਕਰੇ ਅਤੇ ਮਖਲੂਕੇ ਖੁਦਾ ਦੀ ਭਲਾਈ ਅਤੇ ਹਮਦਰਦੀ ਲਈ ਇਕੱਠਿਆ ਹੋ ਕੇ ਕੋਸ਼ਿਸ਼ ਕਰੇ । ਅੱਜ ਦੇ ਇਸ ਜਲਸੇ ਨੂੰ ਮੌਲਾਨਾ ਮੁਹੰਮਦ ਹਮੀਦ ਕੋਸਰ ਅਤੇ ਮੌਲਾਨਾ ਅਤਾਉਲ ਮੁਜੀਬ ਲੋਨ ਨੇ ਸੰਬੋਧਨ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਹੁਸ਼ਿਆਰਪੁਰ ਵਾਸੀਆਂ ਦੇ ਦਿਲਾਂ ਦੇ ਬਹੁਤ ਕਰੀਬ ਸਨ : ਵਿਸ਼ਵਨਾਥ ਬੰਟੀ
Next articleਡਾ: ਮਨਮੋਹਨ ਸਿੰਘ ਦਾ ਸਿੱਖਿਆ ਹਾਸਲ ਕਰਨ ਤੋਂ ਲੈ ਕੇ ਦੇਸ਼ ਦੀ ਅਗਵਾਈ ਕਰਨ ਤੱਕ ਦਾ ਵਿਸ਼ੇਸ਼ ਰਿਸ਼ਤਾ ਰਿਹਾ ਹੁਸ਼ਿਆਰਪੁਰ ਨਾਲ : ਸੁੰਦਰ ਸ਼ਾਮ ਅਰੋੜਾ