ਪਾਇਲ: 2500 ਰੁਪਏ ਪੈਨਸ਼ਨ ਦੇ ਸੁਆਲ ਤੋਂ ਕਾਂਗਰਸੀ ਉਮੀਦਵਾਰ ਨੂੰ ਹੋਈ ਟੈਂਸ਼ਨ

ਪਾਇਲ (ਸਮਾਜ ਵੀਕਲੀ):  ਪਿੰਡ ਦੁਧਾਲ ਵਿੱਚ ਪੁੱਜਣ ‘ਤੇ ਹਲਕਾ ਪਾਇਲ ਤੋਂ ਕਾਂਗਰਸ ਦੇ ਉਮੀਦਵਾਰ ਲਖਵੀਰ ਸਿੰਘ ਲੱਖਾ ਦੀ ਕਿਸਾਨ ਜਥੇਬੰਦੀ ਤੇ ਲੋਕਾਂ ਨੇ ਰੱਜ ਕੇ ਵਿਰੋਧਤਾ ਕੀਤੀ। ਇਸ ਮੌਕੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਅਤੇ ਲਖਵੀਰ ਸਿੰਘ ਲੱਖਾ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਹਲਕਾ ਵਿਧਾਇਕ ਲੱਖਾ ਪਾਇਲ ਨੂੰ ਜਿਥੇ ਨਾਮੋਸ਼ੀ ਝੱਲਣੀ ਪਈ, ਉੱਥੇ ਸ਼ੋਸਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਉਂ ਹੀ ਹਲਕਾ ਵਿਧਾਇਕ ਸੱਥ ਵਿੱਚ ਬੋਲਣ ਲੱਗਾ ਤਾਂ ਬੀਕੇਯੂ ਏਕਤਾ ਉਗਰਾਹਾਂ ਦੇ ਆਗੂਆਂ ਵੱਲੋਂ ਚੋਣਾਂ ਵਿੱਚ ਕੀਤੇ ਵਾਅਦਿਆਂ ’ਚੋਂ 2500 ਰੁਪਏ ਬੁਢਾਪਾ ਪੈਨਸ਼ਨ ਮਿਲਣ ਬਾਰੇ ਲੋਕਾਂ ਤੋਂ ਪੁੱਛਿਆ ਕਿ ਹੱਥ ਖੜਾ ਕਰੋ ਤਾਂ ਕਿਸੇ ਨੇ ਨਹੀਂ ਕੀਤਾ ਤੇ ਹੋਰ ਵਾਅਦਿਆਂ ਬਾਰੇ ਪੁੱਛਿਆ ਪਰ ਅੱਗਿਓ ਕੋਈ ਜੁਆਬ ਨਹੀਂ। ਇਸ ਮੌਕੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਤੋਂ ਇਲਾਵਾ ਚੇਅਰਮੈਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ, ਕੌਂਸਲਰ ਜੱਸਾ ਰੋੜੀਆਂ ਮੌਜੂਦ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ’ਚ ਕਰੋਨਾ ਦੇ 50407 ਨਵੇਂ ਮਾਮਲੇ ਤੇ 804 ਮੌਤਾਂ
Next articleਪ੍ਰਦਰਸ਼ਨਕਾਰੀ ਟਰੱਕਾਂ ਵਾਲਿਆਂ ਨੂੰ ਕੈਨੇਡਾ ਅਦਾਲਤ ਦਾ ਹੁਕਮ: ਅੰਬੈਸਡਰ ਪੁਲ ਤੋਂ ਪਿੱਛੇ ਹਟੋ