HOME ਆਧੁਨਿਕ ਮਸ਼ੀਨਾਂ ਦੀ ਖਰੀਦ ਵਾਇਸ ਚਾਂਸਲਰ ਡਾ. ਸੂਦ ਦੀ ਦੂਰ ਅੰਦੇਸ਼ੀ ਦਾ...

ਆਧੁਨਿਕ ਮਸ਼ੀਨਾਂ ਦੀ ਖਰੀਦ ਵਾਇਸ ਚਾਂਸਲਰ ਡਾ. ਸੂਦ ਦੀ ਦੂਰ ਅੰਦੇਸ਼ੀ ਦਾ ਸਬੂਤ : ਢੋਸੀਵਾਲ

2

ਸ੍ਰੀ ਮੁਕਤਸਰ ਸਾਹਿਬ    (ਸਮਾਜ ਵੀਕਲੀ)   ਮਾਲਵਾ ਖੇਤਰ ਦੀ ਇਕੋ ਇਕ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਮੌਜੂਦਾ ਵਾਇਸ ਚਾਂਸਲਰ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਯੂਰੋਲੋਜਿਸਟ ਡਾ. ਰਾਜੀਵ ਸੂਦ ਨੇ ਆਪਣਾ ਅਹੁਦਾ ਸੰਭਾਲਦਿਆਂ ਹੀ ਯੂਨੀਵਰਸਿਟੀ ਦੇ ਕੰਮ ਕਾਰਜ ਵਿੱਚ ਸੁਧਾਰ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਨਿਰਧਾਰਤ ਸੇਵਾ ਸ਼ਰਤਾਂ ਪੂਰੀਆਂ ਕਰਨ ਵਾਲੇ ਯੋਗ ਕਰਮਚਾਰੀਆਂ ਦੀ ਪ੍ਰਮੋਸ਼ਨਾਂ ਅਤੇ ਵੱਖ ਵੱਖ ਵਿਭਾਗਾਂ ਵਿੱਚ ਨਵੀਆਂ ਨਿਯੁਕਤੀਆਂ ਕਰਕੇ ਡਾ. ਸੂਦ ਨੇ ਇਤਿਹਾਸਕ ਕੰਮ ਕੀਤਾ ਹੈ। ਐਨਾ ਹੀ ਨਹੀਂ ਡਾ. ਸੂਦ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਯੂਨੀਵਰਸਿਟੀ ਨੂੰ ਪਲਾਸਟਿਕ ਅਤੇ ਪ੍ਰਦੂਸ਼ਣ ਮੁਕਤ ਕਰਾਇਆ ਗਿਆ ਹੈ। ਅੰਤਰ ਰਾਸ਼ਟਰੀ ਪੱਧਰ ’ਤੇ ਯੂਨੀਵਰਸਿਟੀ ਨੂੰ ਗਰੀਨ ਯੂਨੀਵਰਸਿਟੀ ਦਾ ਖਿਤਾਬ ਵੀ ਮਿਲ ਚੁੱਕਾ ਹੈ। ਕੋਈ ਵੀ ਕਰਮਚਾਰੀ/ਅਧਿਕਾਰੀ ਜਾਂ ਆਮ ਵਿਅਕਤੀ ਵਾਇਸ ਚਾਂਸਲਰ ਡਾ. ਸੂਦ ਨੂੰ ਬੇਝਿਜਕ ਹੋ ਕੇ ਦਫਤਰੀ ਸਮੇਂ ਵਿਚ ਉਨ੍ਹਾਂ ਨੂੰ ਮਿਲ ਸਕਦਾ ਹੈ। ਦਫਤਰੀ ਅਤੇ ਪ੍ਰਬੰਧਕੀ ਕਾਰਜ ਕੁਸ਼ਲਤਾ ਲਈ ਡਾ. ਸੂਦ ਦੇ ਕਾਰਜਕਾਲ ਨੂੰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਟ ਟਰੱਸਟ) ਦੇ ਸੰਸਥਾਪਕ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਅੱਜ ਇਥੇ ਮੰਚ ਦੇ ਮੁੱਖ ਦਫਤਰ ਤੋਂ ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਵਾਇਸ ਚਾਂਸਲਰ ਡਾ. ਰਾਜੀਵ ਸੂਦ ਨੂੰ ਵਧਾਈ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਐਮ.ਆਰ.ਆਈ. ਸਮੇਤ ਹੋਰ ਉੱਚ ਤਕਨੀਕੀ ਮਸ਼ੀਨਾਂ ਖਰੀਦੀਆਂ ਗਈਆਂ ਹਨ। ਅਜਿਹੀਆਂ ਮਸ਼ੀਨਾਂ ਪੰਜਾਬ ਦੇ ਹੋਰ ਕਿਸੇ ਵੀ ਹਸਪਤਾਲ ਵਿੱਚ ਨਹੀਂ ਹਨ। ਇਹ ਮਸ਼ੀਨਾਂ ਮਰੀਜਾਂ ਲਈ ਬੇਹੱਦ ਲਾਭਦਾਇਕ ਅਤੇ ਜਾਨ ਬਚਾਊ ਹਨ। ਪ੍ਰਧਾਨ ਢੋਸੀਵਾਲ ਨੇ ਇਨ੍ਹਾਂ ਮਸ਼ੀਨਾਂ ਦੀ ਖਰੀਦ ਨੂੰ ਵੀ.ਸੀ. ਦੀ ਮਰੀਜਾਂ ਪ੍ਰਤੀ ਹਮਦਰਦੀ ਵਾਲੀ ਗੰਭੀਰ ਸੋਚ ਦੂਰ ਅੰਦੇਸ਼ੀ ਦਾ ਸਬੂਤ ਦੱਸਿਆ ਹੈ। ਢੋਸੀਵਾਲ ਨੇ ਅੱਗੇ ਇਹ ਵੀ ਕਿਹਾ ਹੈ ਕਿ ਡਾ. ਸੂਦ ਨੇ ਹਸਪਤਾਲ ਦੇ ਮਰੀਜਾਂ ਲਈ ਹੋਰ ਵੀ ਪ੍ਰਸ਼ੰਸਾ ਯੋਗ ਅਤੇ ਜੀਵਨ ਵਰਧਕ ਕਾਰਜ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਹੈ ਕਿ ਯੂਨੀਵਰਸਿਟੀ ਵਿੱਚ ਕੀਤੇ ਪ੍ਰਬੰਧਕੀ ਅਤੇ ਪ੍ਰਸ਼ਾਸਨਿਕ ਸੁਧਾਰਾ ਅਤੇ ਉਕਤ ਹਸਪਤਾਲ ਦੀ ਹਾਲਤ ਵਿੱਚ ਬੇਮਿਸਲ ਸੁਧਾਰ ਕਰਨ ਲਈ ਏਕਤਾ ਭਲਾਈ ਮੰਚ ਦਾ ਇੱਕ ਵਫਦ ਜਲਦੀ ਹੀ ਡਾ. ਸੂਦ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦੇਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਪਿੰਡ ਨੰਗਲ ਹਲਕਾ ਫਿਲੌਰ ਵਿਖੇ ਬਸਪਾ ਦੇ ਕੱਟੜ ਸਮਰਥਕ ਧਰਨਾ ਦਿੰਦੇ ਹੋਏ
Next articleਕਬੱਡੀ ਦਾ ਚਮਕਦਾ ਸਿਤਾਰਾ- ਜਗਰੂਪ ਸਿੰਘ ਰੂਪਾ “ਹਠੂਰ”