ਪੰਜਾਬ ਦੀ ਮਸ਼ਹੂਰ ਗਾਇਕਾ ਸੀਮਾ ਅਣਜਾਣ ਆਪਣੇ ਨਵੇਂ ਗੀਤ ਲਾਡਲੇ ਨਾਲ: ਅਮਰੀਕ ਮਾਇਕਲ ।

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੰਜਾਬ ਨਹੀਂ ਦੇਸ਼ ਵਿਦੇਸ਼ ਵਿੱਚ ਮਸ਼ਹੂਰ ਹੋਈ ਪੰਜਾਬੀ ਕੋਇਲ ਦੇ ਨਾਮ ਨਾਲ ਜਿਹਨੂੰ ਜਾਣਿਆ ਜਾਂਦਾ ਗਾਇਕਾ ਸੀਮਾ ਅਣਜਾਣ ਜੀ ।ਜਿਹਨਾ ਦਾ ਬਹੁਤ ਹੀ ਮਸ਼ਹੂਰ ਗੀਤ ਵੇ ਮੈਂ ਗਾਜਰ ਵਰਗੀ ਚੋ ਚੋ ਪੈਂਦਾ ਰੰਗ। ਨਿਰਦੇਸ਼ਕ ਅਤੇ ਗਾਇਕ ਅਮਰੀਕ ਮਾਇਕਲ ਨੇ ਜਾਣਕਾਰੀ ਦਿੱਤੀ ਬਹੁਤ ਹੀ ਖੂਬਸੂਰਤ ਨਵਾਂ ਗੀਤ ਲਾਡਲਾ ਰਿਕਾਰਡ ਕੀਤਾ ਗਿਆ। ਲਾਡਲਾ ਗੀਤ ਨੂੰ ਗਾਇਆ ਸੀਮਾ ਅਣਜਾਣ ਜੀ ਨੇ ਤੇ ਕਲਮਬਧ ਕੀਤਾ ਜਾਣੀਕਿ ਲਿਖਿਆ ਗਿਆ ਪੰਜਾਬ ਦੀ ਮਸ਼ਹੂਰ ਕਲਮ ਰਣਜੀਤ ਦੀਪੀ ਸ਼ਰਕਪੁਰੀ ਵਲੋ। ਸੰਗੀਤ ਤਿਆਰ ਕੀਤਾ ਗਿਆ ਹਰਿ ਅਮਿਤ ਵਲੋ ਤੇ ਤਰਜ਼ ਤਿਆਰ ਤੇ ਮਿਕਸਿੰਗ ਮਾਸਟਰਿੰਗ ਕੀਤੀ ਗਈ ਰਵੀ ਚੌਹਾਨ ਤੇ ਸਾਹਿਲ ਚੌਹਾਨ ਵਲੋ। ਗੀਤ ਨੂੰ ਡੱਬ ਕੀਤਾ ਗਿਆ ਸੁਰ ਸਟੂਡੀਓ ਵਲੋ ਨਰਾਇਣ ਸ਼ਰਮਾ ਜੀ ਵਲੋ। ਗੀਤ ਵਿਚ ਬਹੁਤ ਸਹਿਯੋਗ ਦਿੱਤਾ ਨੀਰਜ ਸ਼ਰਮਾ ਜੀ ਨੇ। ਗਾਣੇ ਦੇ ਨਿਰਮਾਤਾ ਪੂਜਾ ਸੱਭਰਵਾਲ ਤੇ ਨਿਰਦੇਸ਼ਕ ਅਮਰੀਕ ਮਾਇਕਲ ਅਤੇ ਲੇਬਲ ਅਨੁਰਾਗ ਪ੍ਰੋਡਕਸ਼ਨ ਦਾ ਹੋਵੇਗਾ। ਬਹੁਤ ਜਲਦੀ ਹੀ ਤੁਸੀ ਇਹ ਗੀਤ ਸੁਣੋਗੇ ਯੂਟਿਊਬ ਚੈਨਲ ਅਨੁਰਾਗ ਪ੍ਰੋਡਕਸ਼ਨ ਤੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੜਬ ਸੁਭਾਅ     
Next articleਪੰਜਾਬੀ ਸਾਹਿਤ ਦੇ ਆਲੋਚਕ (ਡਾ.) ਹਰਜਿੰਦਰ ਸਿੰਘ ਅਟਵਾਲ ਦੇ ਦੇਹਾਂਤ ਤੇ ਵੱਖ ਵੱਖ ਸਾਹਿਤਕਾਰਾਂ ਤੇ ਸ਼ਖ਼ਸੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ