ਹਮਬਰਗ (ਰੇਸ਼ਮ ਭਰੋਲੀ)-(ਸਮਾਜ ਵੀਕਲੀ)– ਪੰਜਾਬ ਦੀ ਨੰਬਰ ਵੰਨ ਦੋਗਾਣਾ ਜੋੜੀ ਲੱਖਾ ਅਤੇ ਨਾਜ਼ ਅੱਜ ਕੱਲ੍ਹ ਯੁਰੋਪ ਦੇ ਟੂਰ ਤੇ ਹਨ। ਯੂਰਪ ਵਿੱਚ ਕਲਾਕਾਰ ਬਹੁਤ ਆਉਂਦੇ ਨੇ ਪਰ ਹਰੇਕ ਨੇ ਫ਼ਨਕਾਰ ਨਹੀਂ ਬਣ ਜਾਣਾ ਹੁੰਦਾ ਇਸ ਜੋੜੀ ਨੂੰ ਸੁਣਕੇ ਪੱਤਾ ਲੱਗਦਾ ਹੈ ਕਿ ਇਹਨਾ ਨੂੰ ਸੁਰਤਾਲ ਦੀ ਸਮਝ ਹੈ ਤੇ ਉਹ ਲੱਖਾਂ ਤੇ ਨਾਜ ਪਹਿਲਾ 13 ਮਾਰਚ ਨੂੰ ਹੌਲੈਂਡ ਚ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਿਖੇ ਗੁਰਪੁਰਬ ਦੇ ਵਿਸ਼ੇਸ਼ ਪ੍ਰੋਗਰਾਮ ਤੇ ਧਾਰਮਿਕ ਰਚਨਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਇਸ ਤੋਂ ਬਾਅਦ 26 ਮਾਰਚ ਨੂੰ ਦੇਨ-ਹਾਗ ਹੌਲੈਂਡ ਚ ਸੱਭਿਆਚਾਰ ਪ੍ਰੋਗਰਾਮ ਵਿੱਚ ਵਾਹ ਵਾਹ ਖੱਟੀ ਤੇ ਦਰਸ਼ਕਾਂ ਨੇ ਵੀ ਨੱਚ ਨੱਚ ਕੇ ਆਪਣੇ ਮਨਾਂ ਦੇ ਭਾਵ ਬਾਹਰ ਕੱਢਣ ਨੂੰ ਮਜਬੂਰ ਕਰ ਦਿੱਤਾ।
ਲੱਖਾ ਅਤੇ ਨਾਜ਼ ਦੀ ਜੋੜੀ ਸਮੂਹ ਕਮੇਟੀ ਮੈਂਬਰ ਵਾਸਦੇਵ ਮਹਿਮੀ, ਬਖਸ਼ੀਸ਼ ਲਾਲ ਟੂਰਾ, ਹਰਮੇਸ਼ ਲਾਲ ਗਿੰਡਾ, ਪਵਨ ਫਿਲੌਰੀਆ, ਬਿੱਟੂ ਫਿਲੌਰੀਆ, ਕੁੱਕ ਰਾਮ, ਸ਼ਰਧਾ ਰਾਮ, ਲੁਭਾਇਆ ਝਿੰਗੜਾਂ, ਗੁਰਮੇਲ ਔਜਲਾ,ਕਾਲਾ ਅਕਲਪੁਰੀਆ,ਕੇ ਪੀ ਮੌਲੀ, ਮਨਜੀਤ ਮਸਤੀ,ਸੁਰਜੀਤ ਰੱਤੂ , ਜੀਤ ਕਲੇਰ,ਸੁਖਵਿੰਦਰ ਸਿੰਘ,ਸਰਬਜੀਤ ਜੀਤੀ, ਪਰਮਿੰਦਰ ਸਿੰਘ ਵਿੱਕੀ ਦਾ ਧੰਨਵਾਦ ਕਰਦੇ ਹੋਏ ਨਾਲ ਵਿਸ਼ੇਸ਼ ਤੌਰ ਤੇ ਅਜੇ ਮੈਹਿਮੀ (ਸੋਨੀ) ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਜਿਨਾਂ ਦੀ ਬਦੌਲਤ ਇਹ ਸਾਰੇ ਕਾਰਜ ਉਲੀਕੇ ਗਏ ਅਤੇ ਇਸ ਯੂਰੋਪ ਟੂਰ ਵਿੱਚ ਅਜੇ ਮੈਹਿਮੀ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਹੁਣ ਲੱਖਾ ਅਤੇ ਨਾਜ਼ 3,10,17,ਅਪ੍ਰੈਲ ਅਤੇ 1 ਮਈ ਨੂੰ ਜਰਮਨੀ, ਮਾਨਤੋਵਾ ,ਰੋਮ ਤੇ ਇਟਲੀ ਦੇ ਹੋਰ ਕਈ ਸ਼ਹਿਰਾਂ ਚ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਨਗੇ। ਇਹਨਾਂ ਨਾਲ ਕਿਸੇ ਤਰ੍ਹਾਂ ਦਾ ਵੀ ਸੰਗੀਤਕ ਪ੍ਰੋਗਰਾਮ ਕਰਾਉਣ ਲਈ ਸੰਪਰਕ ਕਰੋ : 00919815290341
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly