HOME ਪੰਜਾਬ ਵਾਸੀ ਬਦਲਾਅ ਦਾ ਸੰਤਾਪ ਭੋਗ ਰਹੇ, ਹੁਣ ਕਾਂਗਰਸ ਰਾਜ ਦੀ ਕਾਨੂੰਨ...

ਪੰਜਾਬ ਵਾਸੀ ਬਦਲਾਅ ਦਾ ਸੰਤਾਪ ਭੋਗ ਰਹੇ, ਹੁਣ ਕਾਂਗਰਸ ਰਾਜ ਦੀ ਕਾਨੂੰਨ ਵਿਵਸਥਾ ਨੂੰ ਯਾਦ ਕਰ ਰਹੇ ਹਨ – ਸੁਰਿੰਦਰ ਡਾਵਰ

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਅੱਜ ਸਾਬਕਾ ਵਿਧਾਇਕ ਸੁਰਿੰਦਰ ਡਾਵਰ ਨੇ ਆਪਣੇ ਹਲਕਾ ਕੇਂਦਰੀ ਦੇ ਦਫ਼ਤਰ ਹਰਗੋਬਿੰਦ ਮਾਰਗ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਆਪ ਨੇ ਝੂਠੇ ਬਦਲਾਅ ਦੇ ਸੁਫਨੇ ਪੰਜਾਬ ਵਾਸੀਆਂ ਨੂੰ ਵਿਖਾ ਕੇ ਸਰਕਾਰ ਤਾਂ ਬਣਾ ਲਈ ਪਰ ਹੁਣ ਹਰ ਮੋੜ ਤੇ ਲੁੱਟਾਂ ਖੋਹਾਂ ਹੋ ਰਹੀਆਂ ਹਨ ਅਤੇ ਫਿਰੋਤੀਆਂ ਲਈਆਂ ਜਾ ਰਹੀਆਂ ਹਨ, ਸ਼ਰੇਆਮ ਕਤਲ ਹੋ ਰਹੇ ਹਨ ਅਤੇ ਪੰਜਾਬ ਵਾਸੀ ਬਦਲਾ ਲਿਆ ਕੇ ਸੰਤਾਪ ਭੋਗ ਰਹੇ ਹਨ। ਉਹਨਾਂ ਆਖਿਆ ਕਿ ਚੋਰੀਆਂ, ਡਕੈਤੀਆਂ, ਲੁੱਟਾਂ ਖੋਹਾਂ ਕਰਕੇ ਆਮ ਦੁਕਾਨਦਾਰ ਅਤੇ ਵਪਾਰੀਆਂ ਦਾ ਜੀਣਾ ਮੁਸ਼ਕਲ ਹੋ ਗਿਆ ਹੈ ।  ਕਿਸੇ ਤਰੀਕੇ ਲੋਕ ਬਦਲਾਅ ਤੋਂ ਖਹਿੜਾ ਛੁਡਵਾਉਣਾ ਚਾਹੁੰਦੇ ਹਨ ਅਤੇ ਕਾਂਗਰਸ ਰਾਜ ਦੇ ਲਾ ਐਂਡ ਆਰਡਰ ਨੂੰ ਯਾਦ ਕਰ ਰਹੇ ਹਨ । ਉਹਨਾਂ ਆਖਿਆ ਕਿ ਸਹੀ ਮਾਇਨਿਆਂ ‘ਚ ਕਾਂਗਰਸ ਹੀ ਪੰਜਾਬ ਵਿੱਚ ਹਰ ਵਰਗ ਦੇ ਹਿੱਤਾਂ ਦਾ ਖਿਆਲ ਰੱਖ ਸਕਦੀ ਹੈ। ਉਹਨਾਂ ਅੱਗੇ ਆਖਿਆ ਕਿ ਹਲਕਾ ਕੇਂਦਰੀ ਵੀ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਡੇ ਫਰਕ ਨਾਲ ਜਿੱਤੇਗੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article*LTSU Punjab Collaborates with IIT Mandi and Imarticus to Offer B.Tech CSE with Minor Degree in AI Program*
Next articleਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਅਤੇ ਆਈ ਆਈ ਟੀ ਮੰਡੀ ਨੇ ਮਿਲ ਕੇ ਬੀ ਟੈਕ ਪ੍ਰੋਗਰਾਮ ਪੇਸ਼ ਕੀਤੇ |