ਕੈਨੇਡਾ ਕੈਲਗਰੀ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਦਵਿੰਦਰ ਮਲਹਾਂਸ: ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਮੀਟਿੰਗ ਪ੍ਰਧਾਨ ਰਣਜੀਤ ਸਿੰਘ,ਰਾਜਿੰਦਰ ਕੌਰ ਚੋਹਕਾ ਅਤੇ ਜਗਦੀਸ਼ ਸਿੰਘ ਚੋਹਕਾ ਦੀ ਪ੍ਰਧਾਨਗੀ ਹੇਠ ਹੋਈ । ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਉੱਘੀ ਲੇਖਿਕਾ ਇਕਬਾਲ ਕੌਰ ਸੌਂਦ ਜੀ ਦਾ ਸ਼ੋਕ ਮਤਾ ਸਾਂਝਾ ਕੀਤਾ ਅਤੇ ਸਰਧਾਂਜਲੀ ਭੇਂਟ ਕੀਤੀ । ਮੀਟਿੰਗ ਦਾ ਆਗਾਜ਼ ਮਨਮੋਹਣ ਸਿੰਘ ਬਾਠ ਨੇ ਆਪਣੇ ਸੁਰੀਲੀ ਅਵਾਜ਼ ਨਾਲ ਕੀਤਾ ।ਮੋਹਣ ਸਿੰਘ ਪਪਰਾਲਾ ਅਤੇ ਹਰਮਿੰਦਰਪਾਲ ਸਿੰਘ ਨੇ ਗੀਤਾਂ ਰਾਹੀਂ ਸਰੋਤਿਆਂ ਨੂੰ ਕੀਲਿਆ ।ਇੰਜ.ਜੀਰ ਸਿੰਘ ਬਰਾੜ ਅਤੇ ਅਜੈਬ ਸਿੰਘ ਭੰਗੂ ਨੇ ਆਪਣੇ ਵਿਚਾਰਾਂ ਨਾਲ ਸਾਂਝ ਪਾਈ ।ਸਰਬਜੀਤ ਉੱਪਲ ਅਤੇ ਹਰਭਜਨ ਸਿੰਘ ਨੇ ਕਵਿਤਾਵਾਂ ਪੇਸ਼ ਕੀਤੀਆਂ ।ਤਰਲੋਚਨ ਸਿੰਘ ਸੈਂਭੀ ਨੇ ਆਪਣਾ ਗੀਤ ਹਰਮੋਨੀਅਮ ਨਾਲ ਪੇਸ਼ ਕੀਤਾ । ਮਾਸਟਰ ਬਚਿੱਤਰ ਸਿੰਘ ਗਿੱਲ ਨੇ ਮਿਰਜੇ ਤੇ ਕਵਿਸਰੀ ਸੁਣਾ ਕੇ ਵਾਹਵਾ ਖੱਟੀ । ਹਰੀਪਾਲ ਨੇ ‘ਅਲਬਰਟਾ ਦੇ ਵੱਖ ਹੋਣ ਵਾਰੇ ‘ ਵਿਸਥਾਰ ਪੂਰਵਕ ਲੇਖ ਪੜ੍ਹਿਆ ।ਜਿਸ ਵਿੱਚ ਅਲਬਰਟਾ ਦੇ ਵੱਖ ਹੋਣ ਉਪਰੰਤ ਭਾਰੀ ਨੁਕਸਾਨਾਂ ਤੋਂ ਜਾਣੂ ਕਰਵਾਉਂਦਿਆਂ, ਅਕਤੂਬਰ ਮਹੀਨੇ ਵਿੱਚ ਰਫੈਂਡਮ ਵੋਟ ਵਿੱਚ ਹਿੱਸਾ ਲੈਣ ਲਈ ਪੁਰਜ਼ੋਰ ਅਪੀਲ ਕੀਤੀ ।ਇਸ ਉਪਰੰਤ ਰਾਜਿੰਦਰ ਕੌਰ ਚੋਹਕਾ ਦੀ ਕਿਤਾਬ ‘ਲੋਕ ਗੀਤਾਂ ਦਾ ਪਰਾਗਾ ‘ ਲੋਕ ਅਰਪਣ ਕੀਤੀ ਗਈ ।ਪੰਜਾਬੀ ਲਿਖਾਰੀ ਸਭਾ ਦੇ ਮੀਤ ਪ੍ਰਧਾਨ ਜੋਰਾਵਰ ਨੇ ਪੇਪਰ ਪੜ੍ਹਿਆ ।ਉਸਨੇ ਪੇਪਰ ਪੜਦਿਆਂ ਕਿਹਾ ਕਿ “ ਇਹ 599 ਸਫਿਆਂ ਦੀ ਕਿਤਾਬ ਇੱਕ ਸਾਭਣਯੋਗ ਸਭਿਆਚਾਰਕ ਖਜ਼ਾਨਾ ਹੈ।ਜਿਸ ਵਿੱਚ ਆਮ ਜੀਵਨ ਨਾਲ ਜੁੜਿਆ ਹਰ ਪੱਖ ਅਤੇ ਉਸ ਵੇਲੇ ਦੇ ਸਿਰਜੇ ਗੀਤ ਬੋਲੀਆਂ ਆਦਿ ਨੂੰ ਬਹੁਤ ਵਿਸਥਾਰ ਨਾਲ ਉਜਾਗਰ ਕੀਤਾ ਗਿਆ ਹੈ।” ਰਾਜਿੰਦਰ ਕੌਰ ਚੋਹਕਾ ਨੇ ਆਪਣੀ ਕਿਤਾਬ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਕਿਤਾਬ ਲੰਮੇ ਸਮੇ ਦੀ ਮਿਹਨਤ ਤੋਂ ਬਾਅਦ ਹੋਂਦ ਵਿੱਚ ਆਈ।ਸਹਿ-ਸੰਪਾਦਕ ਜਗਦੀਸ਼ ਸਿੰਘ ਚੋਹਕਾ ਨੇ ਇਸ ਕਿਤਾਬ ਵਾਰੇ ਆਪਣੇ ਵਿਚਾਰ ਸਾਂਝੇ ਕੀਤੇ।ਉਨ੍ਹਾਂ ਨੇ ਇਸ ਪੁਸਤਕ ਨੂੰ ਤਰਤੀਬਵਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ । ਐਮ.ਐਲ.ਏ.ਇਰਫਾਨ ਸਾਵਿਰ ਅਤੇ ਐਮ.ਐਲ.ਏ.ਗੁਰਿੰਦਰ ਬਰਾੜ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਲੇਖਿਕਾ ਨੂੰ ਮੁਬਾਰਕਬਾਦ ਦਿੰਦਿਆਂ ਆਪਣੀ ਹਾਜ਼ਰੀ ਲਗਵਾਈ । ਜਗਤਾਰ ਜਗਰਾਓਂ ਨੇ ਕਵਿਤਾ ਪੇਸ਼ ਕੀਤੀ ।ਪਰਮਜੀਤ ਕੌਰ ਨੇ ਸੁਹਾਗ ਸੁਣਾਏ।ਲਹਿੰਦੇ ਪੰਜਾਬ ਤੋਂ ਮਲਿਕ ਆਰਿਫ ਨੇ ਵਾਰਿਸ ਸ਼ਾਹ ਦੀ ਹੀਰ ਗਾ ਕੇ ਰੰਗ ਬੰਨ੍ਹਿਆ । ਇੰਨਾਂ ਤੋਂ ਇਲਾਵਾ ਪਰਗਟ ਸਿੰਘ ਰਾਏ,ਜਸਵਿੰਦਰ ਸਿੰਘ ਗਿੱਲ,ਇੰਕਾ ਦੇ ਪ੍ਰਧਾਨ ਮੇਜਰ ਸਿੰਘ ਧਾਲੀਵਾਲ, ਬਲਵੀਰ ਗੋਰਾ,ਜਸਵੀਰ ਸਿੰਘ ਸਿਹੋਤਾ, ਮੰਗਲ ਚੱਠਾ ਅਤੇ ਸੁਖਵੀਰ ਸਿੰਘ ਗਰੇਵਾਲ਼ ਨੇ ਹਾਜ਼ਰੀ ਲਗਵਾਈ । ਜਗਤਾਰ ਜਗਰਾਓਂ ਨੇ ਚਾਹ-ਪਾਣੀ ਅਤੇ ਫੋਟੋਗ੍ਰਾਫੀ ਦੀ ਸੇਵਾ ਨਿਭਾਈ ।ਆਖਿਰ ਵਿੱਚ ਪ੍ਰਧਾਨ ਰਣਜੀਤ ਸਿੰਘ ਨੇ ਸਾਰਿਆ ਦਾ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ ਦੀ ਮੀਟਿੰਗ ਵਾਰੇ ਜਾਣਕਾਰੀ ਸਾਂਝੀ ਕੀਤੀ ਜੋ ਕਿ 15 ਅਗਸਤ 2026 ਨੂੰ ਕੋਸੋ ਹਾਲ ਵਿਖੇ 2 ਵਜੇ ਸ਼ੁਰੂ ਹੋਵੇਗੀ ।
ਹੋਰ ਜਾਣਕਾਰੀ ਲਈ ਪ੍ਰਧਾਨ ਰਣਜੀਤ ਸਿੰਘ ਨੂੰ 825 735 1466
ਜਨਰਲ ਸਕੱਤਰ ਦਵਿੰਦਰ ਮਲਹਾਂਸ ਨੂੰ 403 993 2201 ਤੇ ਸੰਪਰਕ ਕੀਤਾ ਜਾ ਸਕਦਾ ਹੈ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






