ਪੰਜਾਬੀ ਲਿਖਾਰੀ ਸਭਾ (ਰਜਿ.) ਸਿਆਟਲ ਦੇ ਸਮਾਗਮ ਵਿੱਚ ਪੰਜਾਬ ਦੇ ਪਾਣੀ-ਖੇਤੀ ਮਸਲਿਆਂ ਤੇ ਵਿਚਾਰ-ਚਰਚਾ

ਸਿਆਟਲ, (ਸਮਾਜ ਵੀਕਲੀ) (ਜਸਵੰਤ ਗਿੱਲ ਸਮਾਲਸਰ) ਸਮਾਜ ਦੇ ਸਰਵਪੱਖੀ ਵਿਕਾਸ, ਜਨ-ਕਲਿਆਣ ਅਤੇ ਸਾਹਿਤਕ ਉਦੇਸ਼ਾਂ ਦੀ ਪੂਰਤੀ ਲਈ,ਪੰਜਾਬੀ ਲਿਖਾਰੀ ਸਭਾ(ਰਜਿ.) ਸਿਆਟਲ ਵੱਲੋਂ ਸਾਹਿਤਕ ਕਾਰਜਾਂ ਦੇ ਨਾਲ ਨਾਲ, ਸੁਚੱਜੇ ਸਮਾਜ ਦੀ ਸਿਰਜਣਾ ਲਈ ਆਰਥਿਕ ਸਾਧਨਾ ਦੀ ਮਹੱਤਤਾ ਅਤੇ ਇਹਨਾਂ ਨਾਲ ਜੁੜੇ ਮਸਲਿਆਂ ਤੇ ਚਰਚਾ ਕਰਨ-ਕਰਾਉਣ ਦੇ ਪ੍ਰੋਗਰਾਮ ਦੀ ਪਹਿਲ ਕਦਮੀ ਕੀਤੀ ਗਈ। ਰੰਧਾਵਾ ਫਾਊਂਡੇਸ਼ਨ ਕੈਂਟ ਵਿਖੇ ਉਲੀਕੇ ਵਿਸ਼ੇਸ਼ ਸਮਾਗਮ ਦਾ ਆਗਾਜ਼ ਕਰਦਿਆਂ ਸਭਾ ਦੇ ਪ੍ਰਧਾਨ ਨੇ ਸਵਾਗਤੀ ਸ਼ਬਦਾਂ ਨਾਲ ਭਾਰਤ ਤੋਂ ਵਿਸ਼ੇਸ਼ ਤੌਰ ‘ਤੇ ਇੱਥੇ ਪੁਹੰਚੇ ਮੁੱਖ ਮਹਿਮਾਨ ਡਾ. ਸੁੱਚਾ ਸਿੰਘ ਗਿੱਲ ਰਿਟਾਇਰਡ ਪ੍ਰੋਫੈਸਰ ਅਤੇ ਮੁਖੀ ਅਰਥ ਸ਼ਾਸ਼ਤਰ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਾਣ ਪਛਾਣ ਕਰਵਾਈ। ਉਨ੍ਹਾਂ ਨੇ ਪੰਜਾਬ ਦੇ ਪਾਣੀ ਅਤੇ ਖੇਤੀ ਆਰਥਿਕਤਾ ਨਾਲ ਜੁੜੇ ਮਸਲਿਆਂ ਬਾਰੇ ਜਾਣਕਾਰੀ-ਭਰਪੂਰ ਲੈਕਚਰ ਦਿੱਤਾ। ਮਸਲਿਆਂ ਦੇ ਹਰ ਪਹਿਲੂ ਵੱਲ ਉਹਨਾਂ ਨੇ ਅੰਕੜਿਆਂ ਅਤੇ ਸੱਚਾਈਆਂ ਆਧਾਰਿਤ ਇਸ਼ਾਰੇ ਕੀਤੇ। ਪੇਸ਼ ਲੈਕਚਰ ਉਪਰ  ਵਿਚਾਰ-ਚਰਚਾ ਵਿੱਚ ਅਵਤਾਰ ਸਿੰਘ ਆਦਮਪੁਰੀ, ਬਲਿਹਾਰ ਸਿੰਘ ਲੇਹਲ , ਧਰਮ ਸਿੰਘ ਮੈਰੀਪੁਰ, ਸਕੱਤਰ ਸਿੰਘ ਸੰਧੂ, ਹਰਕੀਰਤ ਕੌਰ , ਸ਼ਾਹ ਨਵਾਜ਼ ਅਤੇ ਰਣਜੀਤ ਸਿੰਘ ਮਲ੍ਹੀ ਨੇ ਹਿੱਸਾ ਲੈਂਦਿਆਂ ਡਾ. ਸੁੱਚਾ ਸਿੰਘ ਗਿੱਲ ਵੱਲੋਂ ਉਠਾਏ ਨੁਕਤਿਆਂ ਨੂੰ ਵਿਸਥਾਰ ਦਿੱਤਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਨਵਲਪ੍ਰੀਤ ਰੰਗੀ ਦੁਆਰਾ ਪੰਜਾਬ ਵਿੱਚ ਬੁੱਢੇ ਨਾਲੇ ਦੇ ਗੰਦੇ ਹੋ ਰਹੇ ਪਾਣੀ ਬਾਰੇ ਬਣਾਈ ਡਾਕੂਮੈਂਟਰੀ ‘ਕਾਲੇ ਪਾਣੀ ਦਾ ਮੋਰਚਾ’ ਦਿਖਾਈ ਗਈ ਅਤੇ ਇਸ ਉੱਤੇ ਕਈ ਵਿਦਵਾਨਾਂ ਨੇ ਆਪਣੇ ਮਨੋਂ-ਭਾਵ ਸਾਂਝੇ ਕੀਤੇ।
ਪ੍ਰਸਿੱਧ ਗਾਇਕ ਬਲਬੀਰ ਲਹਿਰਾ ਨੇ ਕਿਸਾਨੀ ਨਾਲ ਜੁੜੇ ਆਪਣੇ ਗੀਤ ਸੁਣਾ ਕੇ ਹਾਜ਼ਰੀ ਲਗਵਾਈ। ਬਲਵੰਤ ਰਾਣਾ, ਲਾਲੀ ਸੰਧੂ,ਪਰਮਜੀਤ ਸਿੰਘ, ਸੁਖਦਰਸ਼ਨ ਸਿੰਘ, ਜਸਪ੍ਰੀਤ ਸਿੰਘ, ਪਰਮਵੀਰ ਸਿੰਘ, ਅਮਰੀਕ ਸਿੰਘ ਰੰਧਾਵਾ,ਗੁਰਬਿੰਦਰ ਸਿੰਘ, ਕੌਸ਼ਲ ਸਿੰਘ ਦਾਰਾਪੁਰ, ਅੰਮ੍ਰਿਤਪਾਲ ਸਿੰਘ ਸਹੋਤਾ, ਨਵੀਨ ਰਾਏ, ਜਸਵਿੰਦਰ ਲੇਹਲ, ਸੁਰਿੰਦਰ ਕੌਰ, ਕੰਵਲਜੀਤ ਕੌਰ ਗਿੱਲ, ਰਵਿੰਦਰਪਾਲ ਸਿੰਘ ਗਿੱਲ, ਗੁਰਸ਼ਨ ਸਿੰਘ ਰੰਧਾਵਾ, ਸ਼ਰਨ ਕੌਰ, ਧਰਮ ਸਿੰਘ ਮੈਰੀਪੁਰ, ਹੀਰਾ ਸਿੰਘ, ਜਸਵਿੰਦਰ ਸਿੰਘ, ਹਰਪ੍ਰਕਾਸ਼ ਸਿੰਘ,ਜਗੀਰ ਸਿੰਘ,ਮਨਮੋਹਨ ਸਿੰਘ ਧਾਲੀਵਾਲ, ਮਿੱਤਰਪਾਲ ਸਿੰਘ ਘੁੰਮਣ,ਜਸਵੀਰ ਸਿੰਘ ਸਹੋਤਾ, ਦਵਿੰਦਰ ਸਿੰਘ ਹੀਰਾ,ਰਮਿੰਦਰ ਸੰਧੂ ਆਦਿ ਮਹਿਮਾਨ ਸਮਾਗਮ ਦੀ ਸ਼ੋਭਾ ਵਧਾ ਰਹੇ ਸਨ। ਸਭਾ ਵਲੋਂ ਸੁੱਚਾ ਸਿੰਘ ਗਿੱਲ ਅਤੇ ਉਨ੍ਹਾਂ ਦੀ ਧਰਮ ਪਤਨੀ ਕੰਵਲਜੀਤ ਕੌਰ ਗਿੱਲ ਨੂੰ ਸਨਮਾਨਿਤ ਕੀਤਾ ਗਿਆ।ਸਿਆਟਲ ਦੀਆਂ ਸਤਿਕਾਰਿਤ ਸ਼ਖਸ਼ੀਅਤਾਂ ਅਮਰੀਕ ਸਿੰਘ ਰੰਧਾਵਾ, ਮਨਮੋਹਨ ਸਿੰਘ ਧਾਲੀਵਾਲ, ਧਰਮ ਸਿੰਘ ਮੈਰੀਪੁਰ ਨੂੰ ਵੀ ਸਨਮਾਨ ਚਿੰਨ੍ਹਾਂ ਨਾਲ ਨਿਵਾਜਿਆ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਲਿਖਾਰੀ ਸਭਾ ਦੇ ਪ੍ਰਧਾਨ ਬਲਿਹਾਰ ਸਿੰਘ ਲੇਹਲ ਵੱਲੋਂ ਪੁਹੰਚੀਆਂ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ। ਕੈਮਰੇ ਦੀ ਸਥਿਰ ਅੱਖ ਅਤੇ ਘੁੰਮਦੀ ਫਿਰਦੀ ਅੱਖ ਨੂੰ ਰਣਜੀਤ ਸਿੰਘ ਮਲ੍ਹੀ ਅਤੇ ਜਸਵਿੰਦਰ ਕੌਰ ਲੇਹਲ ਨੇ ਪ੍ਰੋਗਰਾਮ ‘ਤੇ ਕੇਂਦਰਿਤ ਕਰੀ ਰੱਖਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੌਡੀਆਂ
Next articleਡਡਵਿੰਡੀ ਦੇ ਨੌਜਵਾਨ ਦੀ ਦੁਬਈ ਵਿਖੇ ਸੜਕ ਹਾਦਸੇ ‘ਚ ਮੌਤ