ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਪੰਜਾਬ ਦੀ ਵਿਧਾਨ ਸਭਾ ਵਿੱਚ ਵਿਧਾਨ ਸਭਾ ਨਵਾਂ ਸ਼ਹਿਰ ਦੇ ਐਮਐਲਏ ਡਾਕਟਰ ਨਛੱਤਰਪਾਲ ਵੱਲੋਂ ਕਾਫੀ ਲੰਮੇ ਸਮੇਂ ਤੋਂ ਰੇਲਵੇ ਰੋਡ ਨਵਾਂ ਸ਼ਹਿਰ ਦੀ ਸੜਕ ਦਾ ਮਾਮਲਾ ਸਦਨ ਦੇ ਧਿਆਨ ਵਿੱਚ ਲਿਆਂਦਾ ਗਿਆ ਉਹਨਾਂ ਕਿਹਾ ਕਿ ਮਾਨਯੋਗ ਸਪੀਕਰ ਸਾਹਿਬ ਨਵਾਂ ਸ਼ਹਿਰ ਵਿਖੇ ਨਹਿਰੂ ਗੇਟ ਤੋਂ ਰੇਲਵੇ ਰੋਡ ਤੱਕ ਦੀ ਸੜਕ ਜਿਹੜੀ ਫਰਵਰੀ 2021 ਦੇ ਵਿੱਚ ਵਿੱਚ ਬਣੀ ਉਹ ਸੜਕ 3500 ਫੁੱਟ ਸੜਕ ਦੀ ਲੰਬਾਈ 32 ਤੋਂ 33 ਫੁੱਟ ਚੌੜਾਈ ਜਿਹੜੀ ਨਹਿਰੂ ਗੇਟ ਤੋਂ ਰੇਲਵੇ ਰੋਡ ਤੱਕ ਬਣਾਈ ਗਈ ਜਿਸ ਤੇ ਲਗਭਗ 85 ਲੱਖ ਦਾ ਖਰਚ ਹੋਇਆ ਉਹ ਸੜਕ ਕੁਝ ਹੀ ਮਹੀਨਿਆਂ ਬਾਅਦ ਟੁੱਟ ਗਈ ਅਤੇ ਇਲਾਕੇ ਦੇ ਲੋਕਾਂ ਨੇ ਇਸ ਦੀ ਸ਼ਿਕਾਇਤ ਸਥਾਨਕ ਸਰਕਾਰਾਂ ਦੇ ਵਿਜੀਲੈਂਸ ਵਿਭਾਗ ਨੂੰ ਜਾਂਚ ਲਈ ਦਿੱਤੀ ਜਦੋਂ ਵਿਜੀਲੈਂਸ ਨੇ ਜਾਂਚ ਕੀਤੀ ਤਾਂ ਉਹਨਾਂ ਨੂੰ ਲੱਗਿਆ ਕਿ ਇਸ ਵਿੱਚ ਬਹੁਤ ਵੱਡਾ ਘਪਲਾ ਹੋਇਆ ਤਾਂ ਸਬੰਧਤ ਠੇਕੇਦਾਰ ਨੇ ਲਗਭਗ 16 ਲੱਖ ਰੁਪਆ ਨਗਰਪਾਲਿਕਾ ਨੂੰ ਵਾਪਸ ਜਮਾ ਕਰਾਇਆ ਅਜੇ ਤੱਕ ਵੀ ਤਿੰਨ ਚਾਰ ਸਾਲ ਬੀਤਣ ਤੋਂ ਬਾਅਦ ਨਾ ਤਾਂ ਸਬੰਧਤ ਅਧਿਕਾਰੀਆਂ ਸਬੰਧਿਤ ਵਿਅਕਤੀਆਂ ਦੇ ਖਿਲਾਫ ਕੋਈ ਕਾਰਵਾਈ ਹੋਈ ਅਤੇ ਨਾ ਹੀ ਸੜਕ ਬਣੀ ਅਤੇ ਨਾ ਹੀ ਵਿਜੀਲੈਂਸ ਦੀ ਜਾਂਚ ਮੁਕੰਮਲ ਹੋਈ ਅਤੇ ਨਾ ਹੀ ਪਾਣੀ ਦੀਆਂ ਪਾਈਪਾਂ ਪਾਣੀ ਦੀ ਸਪਲਾਈ ਦੀਆਂ ਪਾਈਆਂ ਅਤੇ ਨਾ ਹੀ ਸੀਵਰੇਜ ਦੀਆਂ ਪਾਈਪਾਂ ਪਾਈਆਂ ਗਈਆਂ ਇਸ ਦਾ ਖਮਿਆਜਾ ਨਵਾਂ ਸ਼ਹਿਰ ਦੇ ਲੋਕ ਜਿਹੜੇ ਇਥੋਂ ਲੰਘਦੇ ਆ ਇਥੋਂ ਲੰਘ ਕੇ ਅਗਲੇ ਪਿੰਡਾਂ ਨੂੰ ਜਾਂਦੇ ਆ ਇਸ ਬਾਜ਼ਾਰ ਦੇ ਦੁਕਾਨਦਾਰ ਭਰਾ ਬਹੁਤ ਵੱਡੀ ਪਰੇਸ਼ਾਨੀ ਝੱਲ ਰਹੇ ਹਨ ਉਹਨਾਂ ਦੇ ਕੰਮ ਕਾਰ ਠੱਪ ਹੋ ਗਏ ਹਨ ਆਏ ਦਿਨ ਕਈ ਤਰ੍ਹਾਂ ਦੇ ਐਕਸੀਡੈਂਟ ਹੁੰਦੇ ਹਨ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ ਇਸ ਕਰਕੇ ਮੈਂ ਮਾਨਯੋਗ ਸਪੀਕਰ ਸਾਹਿਬ ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਜਲਦ ਤੋਂ ਜਲਦ ਇਹ ਸੜਕ ਨੂੰ ਬਣਾਇਆ ਜਾਵੇ ਅਤੇ ਦੋਸ਼ੀ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਧੰਨਵਾਦ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly