ਪੰਜਾਬ ਦੇ ਬਟਵਾਰੇ ਨਾਲ਼ ਜੁੜੀ ਰਾਜਨੀਤੀ ਬਾਰੇ ਹੋਈ ਗੱਲਬਾਤ
ਪਟਿਆਲਾ, (ਸਮਾਜ ਵੀਕਲੀ) (ਅੰਗਰੇਜ ਸਿੰਘ ਵਿੱਕੀ) ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵੱਲੋਂ ਡਾ.ਗੰਡਾ ਸਿੰਘ ਯਾਦਗਾਰੀ ਭਾਸ਼ਣ ਕਰਵਾਇਆ ਗਿਆ। ‘ਪੰਜਾਬ ਦਾ ਬਟਵਾਰਾ: ਰੈੱਡਕਲਿਫ਼ ਸੀਮਾ ਦੀ ਰਾਜਨੀਤੀ’ ਵਿਸ਼ੇ ਉੱਤੇ ਇਹ ਭਾਸ਼ਣ ਦੇਸ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਪਰੋ-ਵਾਈਸ-ਚਾਂਸਲਰ ਡਾ.ਅਮਰਜੀਤ ਸਿੰਘ ਨੇ ਦਿੱਤਾ। ਡਾ.ਅਮਰਜੀਤ ਸਿੰਘ ਨੇ ਆਪਣੇ ਇਸ ਭਾਸ਼ਣ ਵਿੱਚ ਦੇਸ ਦੇ ਬਟਵਾਰੇ ਸਬੰਧੀ ਉਸ ਸਮੇਂ ਦੇ ਬ੍ਰਿਟਿਸ਼ ਇਤਿਹਾਸਕ ਸਰੋਤਾਂ ਦੇ ਹਵਾਲੇ ਨਾਲ਼ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਦੇਸ ਦੀ ਵੰਡ ਦਾ ਪੰਜਾਬੀਆਂ ਨੂੰ ਨੁਕਸਾਨ ਝੱਲਣਾ ਪਿਆ ਅਤੇ ਇਸ ਵਿੱਚ ਕਿਹੜੀਆਂ ਧਿਰਾਂ ਦੇ ਕਿਹੋ ਜਿਹੇ ਹਿਤ ਸ਼ਾਮਿਲ ਸਨ। ਉਨ੍ਹਾਂ ਆਪਣੇ ਭਾਸ਼ਣ ਵਿੱਚ 1947 ਦੀ ਇਸ ਵੰਡ ਨਾਲ਼ ਜੁੜੀ ਰਾਜਨੀਤੀ ਦਾ ਵਿਸ਼ਲੇਸ਼ਣ ਕੀਤਾ ਅਤੇ ਪ੍ਰਮੁੱਖ ਰਾਜਨੀਤਿਕ ਸ਼ਖ਼ਸੀਅਤਾਂ ਦੀਆਂ ਭੂਮਿਕਾਵਾਂ ਬਾਰੇ ਆਲੋਚਨਾਤਮਕ ਟਿੱਪਣੀਆਂ ਕੀਤੀਆਂ। ਵਿਭਾਗ ਮੁਖੀ ਡਾ. ਸੰਦੀਪ ਕੌਰ ਵੱਲੋਂ ਆਪਣੇ ਸਵਾਗਤੀ ਭਾਸ਼ਣ ਦੌਰਾਨ ‘ਡਾ.ਗੰਡਾ ਸਿੰਘ ਯਾਦਗਾਰੀ ਭਾਸ਼ਣ’ ਲੜੀ ਬਾਰੇ ਗੱਲਬਾਤ ਕੀਤੀ ਗਈ। ਧੰਨਵਾਦੀ ਭਾਸ਼ਣ ਡੀਨ ਅਲੂਮਨੀ ਡਾ.ਰਾਜਬੰਸ ਸਿੰਘ ਗਿੱਲ ਵੱਲੋਂ ਦਿੱਤਾ ਗਿਆ। ਮੰਚ ਸੰਚਾਲਨ ਦਾ ਕਾਰਜ ਡਾ.ਬਲਰਾਜ ਸਿੰਘ ਨੇ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



