ਪੰਜਾਬੀ ਦੇ ਸਰਵੋਤਮ ਪੁਸਤਕ ਪੁਰਸਕਾਰਾਂ ਵਿੱਚ ਬਰਨਾਲਾ ਦੇ ਪੰਜ ਲੇਖਕ ਵਿਜੇਤਾ। 

ਲੇਖਕ ਪਾਠਕ ਸਾਹਿਤ ਸਭਾ ਦੇ ਮੈਂਬਰਾਂ ਵਲੋ ਵਧਾਈਆਂ – ਚੰਡਿਹੋਕ 
ਤੇਜਿੰਦਰ ਚੰਡਿਹੋਕ
ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਭਾਸ਼ਾ ਵਿਭਾਗ ਪੰਜਾਬ ਵੱਲੋਂ ਬੀਤੇ ਦਿਨੀਂ ਸਰਵੋਤਮ ਪੁਸਤਕ ਪੁਰਸਕਾਰ ਐਲਾਨੇ ਗਏ ਜਿਹਨਾਂ ਵਿਚ ਬਰਨਾਲਾ ਦੇ ਪੰਜ ਲੇਖਕਾਂ ਦੀਆਂ ਪੁਸਤਕਾਂ ਨੂੰ ਸਰਵੋਤਮ ਘੋਸ਼ਤ ਕੀਤਾ ਗਿਆ। ਇਸ ਸਬੰਧੀ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ ਦੇ ਸੰਸਥਾਪਕ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਅਤੇ ਪ੍ਰੈੱਸ ਸਕੱਤਰ ਮਨਦੀਪ ਕੁਮਾਰ ਨੇ ਦੱਸਿਆ ਕਿ ਉਕਤ ਐਲਾਨੇ ਗਏ ਪੁਰਸਕਾਰਾਂ ਵਿੱਚ ਬਰਨਾਲਾ ਦੇ ਨਵਦੀਪ ਸਿੰਘ ਗਿੱਲ ਨੂੰ ਆਲੋਚਨਾ ਦੇ ਖੇਤਰ ਵਿੱਚ ਡਾਕਟਰ ਅੱਤਰ ਸਿੰਘ ਪੁਰਸਕਾਰ 2022 ਲਈ ਉਹਨਾਂ ਦੀ ਪੁਸਤਕ ‘ ਉੱਡਣਾ ਬਾਜ਼’ ਨੂੰ, ਹਰਦੀਪ ਬਾਵਾ ਨੂੰ ਪ੍ਰਿੰਸੀਪਲ ਤੇਜਾ ਸਿੰਘ ਪੁਰਸਕਾਰ ਸੰਪਾਦਨਾ ਦੇ ਖੇਤਰ ਵਿੱਚ ਪੁਸਤਕ ‘ ਨਾ ਨਰ ਨਾ ਨਾਰੀ’ ਸਾਲ 2023, ਪ੍ਰੋਫੈਸਰ ਗੁਰਦਿਆਲ ਸਿੰਘ ਪੁਰਸਕਾਰ ਅਨੁਵਾਦ ਦੇ ਖੇਤਰ ਵਿੱਚ ਸਾਲ 2023 ਲਈ ਬਹੁ ਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੂੰ ਮਰਾਠੀ ਲੇਖਕ ਲਕਸ਼ਮਣ ਗਾਇਕਵਾੜ ਦੀ ਸਵੈਜੀਵਨੀ ਦੀ ਪੁਸਤਕ ‘ ਚੋਰ ਉਚੱਕੇ ਲਈ ਐਲਾਨਿਆ ਗਿਆ। ਇਸੇ ਤਰ੍ਹਾਂ ਸਾਲ 2024 ਦੇ ਪੁਰਸਕਾਰਾਂ ਵਿੱਚ ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ ਅਨੁਵਾਦ ਲਈ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਹੁਰਾਂ ਨੂੰ ਉਹਨਾਂ ਦੀ ਪੁਸਤਕ ‘ ਪੰਜਾਬ ਉਤੇ ਕਬਜ਼ਾ ਅਤੇ ਮਹਾਰਾਜਾ ਦਲੀਪ ਸਿੰਘ’ ਜਿਹੜੀ ਨੰਦ ਕੁਮਾਰ ਦੇਵ ਸ਼ਰਮਾ ਦੀ ਪੁਸਤਕ ਦਾ ਅਨੁਵਾਦ ਹੈ। ਐੱਮ ਐੱਸ ਰੰਧਾਵਾ ਪੁਰਸਕਾਰ ਗਿਆਨ ਸਾਗਰ ਦੇ ਖੇਤਰ ਵਿੱਚ ਪਰਮਜੀਤ ਮਾਨ ਦੀ ਪੁਸਤਕ ‘ ਸਮੁੰਦਰਨਾਮਾ, ਛੱਲਾਂ ਨਾਲ ਗੱਲਾਂ’ ਨੂੰ ਐਲਾਨਿਆ ਗਿਆ ਹੈ। ਇਹ ਪੁਰਸਕਾਰ ਭਾਸ਼ਾ ਵਿਭਾਗ ਵਲੋ ਹੋਣ ਵਾਲੇ ਨਵੰਬਰ ਦੇ ਮਹੀਨੇ ਸਮਾਗਮ ਦੌਰਾਨ ਦਿੱਤੇ ਜਾਣਗੇ।
ਸਭਾ ਦੇ ਪ੍ਰਧਾਨ ਤੇਜਿੰਦਰ ਚੰਡਿਹੋਕ  ਤੋਂ ਇਲਾਵਾ ਮੈਂਬਰਾਨ ਚਤਿੰਦਰ ਰੁਪਾਲ, ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ, ਮਨਦੀਪ ਕੁਮਾਰ, ਜੈਸਮੀਨ ਕੌਰ, ਸਿਮਰਜੀਤ ਕੌਰ ਬਰਾੜ, ਪਾਲ ਸਿੰਘ ਲਹਿਰੀ, ਹਾਕਮ ਸਿੰਘ ਭੁੱਲਰ, ਮਾਲਵਿੰਦਰ ਸ਼ਾਇਰ, ਕੁਲਵੀਰ ਕੌਰ ਜੋਤੀ, ਰਾਮ ਸਰੂਪ ਸ਼ਰਮਾ, ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ, ਕੰਵਰਜੀਤ ਭੱਠਲ, ਗਮਦੂਰ ਰੰਗੀਲਾ, ਡਿੰਪਲ ਕੁਮਾਰ, ਸੁਖਵਿੰਦਰ  ਸਿੰਘ, ਚਰਨੀ ਬੇਦਿਲ, ਜਗਰਾਜ ਚੰਦ ਰਾਏਸਰ, ਮਨਦੀਪ ਕੌਰ ਭਦੌੜ, ਰਾਜਿੰਦਰਾ ਕੁਮਾਰੀ, ਕਰਮਜੀਤ ਭੋਤਨਾ, ਬ੍ਰਿਜ ਲਾਲ, ਮਨਦੀਪ ਵਾਲੀਆ, ਰਘਬੀਰ ਸਿੰਘ ਗਿੱਲ, ਨਰਿੰਦਰ ਕੌਰ ਸਿੱਧੂ, ਸੁਖਵੀਰ ਜਵੰਧਾ, ਅੰਜਨਾ ਮੈਮਨ, ਹਰਜੀਤ ਖੇੜੀ, ਡਾਕਟਰ ਤਰਸਪਾਲ ਕੌਰ, ਅਸ਼ੋਕ ਭਾਰਤੀ, ਡਾਕਟਰ ਭੁਪਿੰਦਰ ਸਿੰਘ ਬੇਦੀ, ਡਾਕਟਰ ਅਨਿਲ ਸ਼ੋਰੀ, ਮਹਿੰਦਰ ਸਿੰਘ ਰਾਹੀ, ਡਾਕਟਰ ਹਰਿਭਗਵਾਨ ਅਤੇ ਡਾਕਟਰ ਰਾਮਪਾਲ ਸਿੰਘ ਆਦਿ ਨੇ ਐਲਾਨੇ ਲੇਖਕਾਂ ਨੂੰ ਵਧਾਈ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article“ਪਿੰਡ ਮੀਆਂ ਪੁਰ ਦੀ ਪੰਚਾਇਤ”
Next articleਗਿਲੇ ਨਹੀਂ