ਪੰਜਾਬੀ ਗਾਇਕ ਅੰਗਰੇਜ਼ ਅਲੀ ਦਾ ਕੀਤਾ ਯੂਕੇ ਵਿੱਚ ਗੋਲਡ ਮੈਡਲ ਨਾਲ ਸਨਮਾਨ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਆਪਣੀ ਦਮਦਾਰ ਆਵਾਜ਼ ਅਤੇ ਲਾਜਵਾਬ ਸਟੇਜੀ ਪੇਸ਼ਕਾਰੀ ਕਰਕੇ ਅਨੇਕਾਂ ਸੰਗੀਤ ਪ੍ਰੇਮੀਆ ਦੇ ਹਰਮਨ ਪਿਆਰੇ ਪ੍ਰਸਿੱਧ ਗਾਇਕ ਅੰਗਰੇਜ਼ ਅਲੀ ਦਾ ਇੰਗਲੈਂਡ ਵਿੱਚ ਕਬੱਡੀ ਕਲੱਬ ਵੱਲੋਂ ਕਰਵਾਏ ਗਏ ਕਬੱਡੀ ਕੱਪ ਦੌਰਾਨ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਨੇ ਦੱਸਿਆ ਕਿ ਗਾਇਕ ਅੰਗਰੇਜ਼ ਅਲੀ ਜਿੱਥੇ ਇੱਕ ਉੱਚ ਕੋਟੀ ਦੇ ਗਵਈਏ ਹਨ, ਉੱਥੇ ਸਾਡੀ ਇਸ ਸਿੰਘ ਸਭਾ ਕਲੱਬ ਸਾਲੋ ਨਾਲ ਲਈ ਸਮੇਂ ਸਮੇਂ ਤੇ ਖੜਦੇ ਆਏ ਹਨ। ਇਸ ਮੌਕੇ ਉਹਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਗਾਇਕ ਅੰਗਰੇਜ਼ ਅਲੀ ਯੂ ਕੇ ਵਿੱਚ ਆ ਕੇ ਆਪਣੀਆਂ ਲਾਜਵਾਬ ਸਟੇਜੀ ਪੇਸ਼ਕਾਰੀਆਂ ਨਾਲ ਪੰਜਾਬੀਆਂ ਅਤੇ ਪੰਜਾਬੀਅਤ ਦੀ ਸੇਵਾ ਕਰਦੇ ਆ ਰਹੇ ਹਨ। ਇਸ ਮੌਕੇ ਗਾਇਕ ਅੰਗਰੇਜ ਅਲੀ ਨੇ ਆਪਣੇ ਇਸ ਸਨਮਾਨ ਲਈ ਸਮੂਹ ਸਿੰਘ ਸਭਾ ਕਲੱਬ ਸਾਲੋ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਹਰ ਸਮੇਂ ਹਰ ਮੌਕੇ ਇਸ ਕਲੱਬ ਦੀ ਸੇਵਾ ਵਿੱਚ ਹਾਜ਼ਰ ਹਨ। ਇਸ ਮੌਕੇ ਯੂ ਕੇ ਦੇ ਐਮ ਪੀ ਤਰਮਨਜੀਤ ਸਿੰਘ ਢੇਸੀ ਵਲੋਂ ਵੀ ਗਾਇਕ ਅੰਗਰੇਜ਼ ਅਲੀ ਦੀ ਗਾਇਕੀ ਦੀ ਸਲਾਘਾ ਕੀਤੀ। ਉਹਨਾਂ ਕਿਹਾ ਕਿ ਗਾਇਕ ਅੰਗਰੇਜ਼ ਅਲੀ ਅੰਦਰ ਗਾਇਕੀ ਦੇ ਨਾਲ-ਨਾਲ ਦੋਸਤੀ ਬਣਾਉਣ ਤੇ ਪੁਗਾਉਣੀ ਉਹਨਾਂ ਦੀ ਸ਼ਖਸ਼ੀਅਤ ਵਿੱਚ ਸਭ ਤੋਂ ਅਹਿਮ ਖਾਸੀਅਤ ਤੇ ਇੱਕ ਹੋਰ ਵੀ ਵੱਡਾ ਗੁਣ ਹੈ। ਇਸ ਮੌਕੇ ਕਲੱਬ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜ਼ਿਲ੍ਹਾ ਮੈਜਿਸਟਰੇਟ ਨੇ ਪੈਟਰੋਲ ਪੰਪਾਂ ਅਤੇ ਬੈਂਕਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਦੇ ਜਾਰੀ ਕੀਤੇ ਹੁਕਮ
Next articleਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ’ਚ ਛੇਵੀਂ ਜਮਾਤ ਲਈ ਰਜਿਸਟ੍ਰੇਸ਼ਨ 16 ਸਤੰਬਰ ਤੱਕ – ਡਿਪਟੀ ਕਮਿਸ਼ਨਰ