ਪੰਜਾਬੀ ਗਾਇਕੀ ਦੇ ਨਾਮ ਹੇਠ ਕੀ ਕੁਝ ਦੇਖਣਾ ਪੈ ਰਿਹਾ ਹੈ,ਪੰਜਾਬੀ ਕਲਾਕਾਰ ਇਸ ਮਸਲੇ ਉੱਤੇ ਚੁੱਪ ਕਿਉਂ

ਬਲਬੀਰ ਸਿੰਘ ਬੱਬੀ 
(ਸਮਾਜ ਵੀਕਲੀ)  ਪੰਜਾਬੀ ਗਾਇਕੀ ਦਾ ਇਤਿਹਾਸ ਬੜਾ ਵਧੀਆ ਤੇ ਸ਼ਾਨਾਂ ਮੱਤਾ ਹੈ। ਪੰਜਾਬੀ ਗਾਇਕੀ ਦੇ ਵਿੱਚ ਸਮੇਂ ਸਮੇਂ ਉੱਤੇ ਅਨੇਕਾਂ ਲੋਕਾਂ ਨੇ ਸ਼ਿਰਕਤ ਕੀਤੀ ਜੋ ਗਾਇਕੀ ਸਿੱਖਣ ਤੋਂ ਬਾਅਦ ਇਸ ਪਾਸੇ ਨੂੰ ਆਏ ਚੰਗੀ ਗਾਇਕੀ ਦੇ ਨਾਲ ਕਾਮਯਾਬ ਵੀ ਹੋਏ ਤੇ ਲੋਕਾਂ ਨੇ ਉਹਨਾਂ ਨੂੰ ਕਬੂਲ ਵੀ ਕੀਤਾ ਤੇ ਪੰਜਾਬੀ ਗਾਇਕੀ ਦੇ ਸਿਰੋਂ ਇਹਨਾਂ ਲੋਕਾਂ ਨੇ ਬਹੁਤ ਕੁਝ ਬਣਾਇਆ ਤੇ ਹੁਣ ਤੱਕ ਬਣਾਈ ਰਹੇ ਹਨ ਪਰ ਪਿਛਲੇ ਪੰਜ ਸੱਤ ਕੁ ਸਾਲ ਤੋਂ ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਦੇਖੋ ਦੇਖੀ ਰੀਸੋ ਰੀਸ ਅਜਿਹੇ ਲੋਕ ਵੀ ਸ਼ਾਮਿਲ ਹੋ ਗਏ ਹਨ ਜਿਨਾਂ ਨੂੰ ਪੰਜਾਬੀ ਗਾਇਕੀ ਦਾ ਊੜਾ ਆੜਾ ਤਾਂ ਕੀ ਪਤਾ ਹੋਣਾ ਹੈ ਜੋ ਪੰਜਾਬੀ ਵਿੱਚ ਚੰਗੀ ਤਰ੍ਹਾਂ ਬੋਲ ਚਾਲ ਵੀ ਨਹੀਂ ਸਕਦੇ ਪਹਿਲਾਂ ਤਾਂ ਅਜਿਹੇ ਲੋਕਾਂ ਦੀਆਂ ਅਜਿਹੀਆਂ ਹੈਰਾਨ ਕਰਨ ਵਾਲੀਆਂ ਗਤੀਵਿਧੀਆਂ ਸਾਹਮਣੇ ਨਹੀਂ ਸਨ ਆਉਂਦੀਆਂ ਪਰ ਜਦੋਂ ਦਾ ਸੋਸ਼ਲ ਮੀਡੀਆ ਚੱਲਿਆ ਹੈ ਉਸ ਵੇਲੇ ਤੋਂ ਅਜਿਹੇ ਮੰਦ ਬੁੱਧੀ ਲੋਕ ਧੱਕੇ ਨਾਲ ਹੀ ਪੰਜਾਬੀ ਗਾਇਕ ਕਲਾਕਾਰ ਬਣ ਰਹੇ ਹਨ ਚਲੋ ਉਹ ਤਾਂ ਮੰਦ ਬੁੱਧੀ ਹਨ ਉਹਨਾਂ ਨੂੰ ਇੰਨੀ ਅਕਲ ਨਹੀਂ ਕਿ ਅਸੀਂ ਚੰਗਾ ਗਾ ਸਕਦੇ ਹਾਂ ਜਾਂ ਨਹੀਂ ਪਰ ਹੈਰਾਨੀ ਉਸ ਵੇਲੇ ਹੁੰਦੀ ਹੈ ਜਦੋਂ ਇਨਾਂ ਸਿੱਧਰੇ ਜਾ ਮਨੋਰੋਗੀ ਲੋਕਾਂ ਨੂੰ ਹਵਾ ਦੇ ਦੇ ਕੇ ਉਹ ਲੋਕ ਅੱਗੇ ਲੈਣ ਕੇਆਉਂਦੇ ਹਨ ਜਿਨਾਂ ਨੂੰ ਅਸੀਂ ਚੰਗੇ ਭਲੇ ਮੰਦ ਬੁੱਧੀ ਕਹਿ ਸਕਦੇ ਹਾਂ।
     ਉਦਾਹਰਣਾਂ ਤਾਂ ਅਨੇਕਾਂ ਹਨ ਪਰ ਪਿਛਲੇ ਸਮੇਂ ਦੇ ਵਿੱਚ ਹਰਮਨ ਚੀਮੇ ਤੋਂ ਸ਼ੁਰੂ ਹੋਈ ਇਹ ਕਹਾਣੀ ਪਤਾ ਨਹੀਂ ਸੀ ਕਿ ਇੱਥੇ ਤੱਕ ਪੁੱਜ ਜਾਵੇਗੀ ਇਸ ਵੇਲੇ ਇਸੇ ਲਾਈਨ ਦੇ ਵਿੱਚ ਅਨੇਕਾਂ ਲੋਕ ਆਪਣੀਆਂ ਰੀਲਾਂ ਸੋਸ਼ਲ ਮੀਡੀਆ ਉੱਤੇ ਪਾ ਪਾ ਕੇ ਜਿੱਥੇ ਆਪਣਾ ਜਲੂਸ ਕੱਢਦੇ ਹਨ ਉੱਥੇ ਲੋਕਾਂ ਕੋਲੋਂ ਗਾਲਾਂ ਵੀ ਖਾਂਦੇ ਹਨ।
   ਲੁਧਿਆਣਾ ਦੀ ਚੁੰਮਿਆਂ ਵਾਲੀ ਭਾਬੀ ਦੇਖ ਲਵੋ ਤੇ ਇਸ ਵੇਲੇ ਸੋਨੂ ਸੀਤੋ ਵਾਲਾ ਪੂਰੀ ਚਰਚਾ ਵਿੱਚ ਹੈ ਇਸ ਸਧਾਰਨ ਤੇ ਭਲੇ ਲੋਕ ਨੂੰ ਚਰਚਾ ਵਿੱਚ ਲਿਆਉਣ ਵਾਲੇ ਕੌਣ ਹਨ ਸਾਡੇ ਹੀ ਪੰਜਾਬੀ ,ਮੈਂ ਇਹਨਾਂ ਪੰਜਾਬੀਆਂ ਲਈ ਹੀ ‘ਮੰਦ ਬੁੱਧੀ’ ਸ਼ਬਦ ਤਾਂ ਵਰਤ ਰਿਹਾ ਕਿ ਸੋਨੂ ਸੀਤੋ ਵਾਲੇ ਵਰਗੇ ਉੱਪਰ ਤਾਂ ਗਾਇਕੀ ਜਾਂ ਕਲਾਕਾਰੀ ਦਾ ਭੂਤ ਸਵਾਰ ਹੈ ਜਿਸ ਨੂੰ ਆਉਂਦਾ ਜਾਂਦਾ ਕੁਝ ਵੀ ਨਹੀਂ ਆਉਣਾ ਜਾਣਾ ਤਾਂ ਕੀ ਉਸਤੋ ਤਾਂ ਸਿੱਧਾ ਬੋਲਿਆ ਵੀ ਨਹੀਂ ਜਾ ਸਕਦਾ ਪਰ ਉਨਾਂ ਉੱਤੇ ਹੈਰਾਨੀ ਹੋ ਰਹੀ ਹੈ ਜੋ ਇਸ ਨੂੰ ਵੱਡੇ ਵੱਡੇ ਸਮਾਗਮਾਂ ਵਿੱਚ ਲੈ ਕੇ ਜਾਂਦੇ ਹਨ। ਇਸ ਦੇ ਅੱਗੇ ਬੌਂਸਰ ਆਦਿ ਰੱਖਦੇ ਹਨ ਵੱਡੇ ਵੱਡੇ ਸ਼ੋਅ ਰੂਮਾਂ ਜਾਂ ਹੋਰ ਦੁਕਾਨਾਂ ਦੀਆਂ ਪ੍ਰਮੋਸ਼ਨਾਂ ਉਹ ਸੋਨੂ ਸੀਤੋ ਵਾਲੇ ਜਾਂ ਲੁਧਿਆਣੇ ਵਾਲੀ ਚੁੰਮਿਆਂ ਵਾਲੀ ਭਾਬੀ ਕੋਲੋਂ ਕਰਵਾ ਰਹੀਆਂ ਹਨ। ਅੱਗੋਂ ਸਾਡੇ ਲੋਕਾਂ ਦਾ ਵੀ ਕਮਾਲ ਦੇਖੋ ਕਿ ਜੋ ਇਨ੍ਹਾਂ ਉੱਪਰ ਕਮੈਂਟ ਕਰਕੇ ਇਨਾਂ ਨੂੰ ਹੱਲਾਸ਼ੇਰੀ ਦੇ ਕੇ ਅਜਿਹੀਆਂ ਲੀਰਾਂ ਨੂੰ ਸਮਾਜ ਵਿੱਚ ਪਤਾ ਨਹੀਂ ਕਿਉਂ ਉੱਪਰ ਚੱਕ ਰਹੇ ਹਨ ਹੈਰਾਨੀ ਉਸ ਵੇਲੇ ਹੋਈ ਜਦੋਂ ਬੀਤੇ ਦਿਨੀ ਇੱਕ ਪ੍ਰੋਗਰਾਮ ਦੇ ਵਿੱਚ ਪੰਜਾਬੀਆਂ ਦੇ ਮੰਨੇ ਪਰਮੰਨੇ ਗਾਇਕ ਤੇ ਫਿਲਮੀ ਕਲਾਕਾਰ ਦਲਜੀਤ ਦੋਸਾਂਝ ਚੁੰਮਿਆਂ ਵਾਲੀ ਭਾਬੀ ਦੇ ਨਾਲ ਫੋਟੋਆਂ ਕਰਵਾ ਕੇ ਆਪਣੇ ਸੋਸ਼ਲ ਮੀਡੀਆ ਉੱਪਰ ਪਾਉਂਦੇ ਹਨ। ਉਸ ਤੋਂ ਬਿਨਾਂ ਇੱਕ ਗਾਇਕ ਖਾਨ ਉਹ ਆਪਣੀ ਸਟੇਜ ਦੇ ਉੱਪਰ ਸੀਨੋ ਸੀਤੋ ਵਾਲੇ ਨੂੰ ਚਾੜ੍ਹ ਕੇ ਉਸ ਦੀਆਂ ਸਿਫਤਾਂ ਦੇ ਪੁੱਲ ਬੰਨ ਰਿਹਾ ਹੈ ਤੇ ਅੱਗੋਂ ਇਹਨਾਂ ਅੱਗੇ ਬੈਠੇ ਪੰਜਾਬੀ ਸਰੋਤੇ ਵਾਹ ਵਾਹ ਕਰ ਰਹੇ ਹਨ। ਪੰਜਾਬੀ ਗਾਇਕ ਕਰਨ ਔਜਲਾ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਉਹ ਸੋਨੂ ਸੀਤੋ ਵਾਲੇ ਦੇ ਨਾਲ ਟੌਹਰ ਨਾਲ ਤੁਰਿਆ ਜਾ ਰਿਹਾ ਹੈ। ਇਸ ਤਰ੍ਹਾਂ ਚੱਲ ਰਹੇ ਗਲਤ ਮਰੋੜੇ ਰੁਪਏ ਤੇ ਗਲਤ ਗਤੀ ਬਾਪੂ ਜੀ ਓਏ ਗਲਤ ਹੋ ਰਿਹਾ ਪੰਜਾਬੀ ਗਿੱਕੀ ਤੇ ਨਾਲ ਸੰਬੰਧਿਤ ਨਵੇਂ ਤੇ ਪੁਰਾਣੇ ਕਲਾਕਾਰ ਕਿਉ ਚੁੱਪ ਹਨ ਉਹ ਦਬਕਾ ਕਿਉਂ ਨਹੀਂ ਮਾਰਦੇ ਪੁੱਤ।
   ਇਹ ਸਭ ਕੁਝ ਦੇਖ ਕੇ ਮੈਨੂੰ ਤਾਂ ਬੜੀ ਹੈਰਾਨੀ ਹੁੰਦੀ ਹੈ ਤੁਹਾਡੇ ਕੀ ਵਿਚਾਰ ਹਨ ਇਹ ਤੁਸੀਂ ਦੱਸਣਾ, ਸਮਝ ਨਹੀਂ ਆਉਂਦੀ ਇਨਾਂ ਨੂੰ ਕੀ ਕਹੀਏ, ਮੰਦ ਬੁੱਧੀ ਇਹ ਹਨ ਜਾਂ ਮੰਦ ਬੁੱਧੀ ਉਹ ਜੋ ਇਨ੍ਹਾਂ ਨੂੰ ਚਾਹੁਣ ਵਾਲੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਇਤਨੀ ਸ਼ਕਤੀ ਹਮੇਂ ਦੇਨਾ ਦਾਤਾ
Next articleਤਬਲਾ ਵਾਦਕ ਉਸਤਾਦ ਜਾਕਿਰ ਹੁਸੈਨ ਦਾ ਸਨਮਾਨ ਸਮਾਗਮ ਆਯੋਜਿਤ