ਪੰਜਾਬੀ ਸਾਹਿਤ ਸਭਾ ਨੇ ਮੇਘ ਰਾਜ ਮਿੱਤਰ ਦੇ ਜਨਮਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ

ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਪਿਛਲੇ ਦਿਨੀਂ ਪੰਜਾਬੀ ਸਾਹਿਤ ਸਭਾ ਰਜਿ ਬਰਨਾਲਾ ਨੇ ਸਥਾਨਕ ਬਰਨਾਲਾ ਕਲੱਬ ਵਿਖੇ ਇਕ ਸਾਹਿਤਕ ਸਮਾਗਮ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਤੇਜਿੰਦਰ ਚੰਡਿਹੋਕ ਨੇ ਦੱਸਿਆ ਕਿ ਇਹ ਸਮਾਗਮ ਮਿੱਤਰ ਪਰਿਵਾਰ ਅਤੇ ਤਰਕਸ਼ੀਲ ਸੁਸਾਇਟੀ ਦੇ ਸਹਿਯੋਗ ਨਾਲ ਡਾਕਟਰ ਮੇਘਾ ਸਿੰਘ ਮੋਹਾਲੀ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਆਗੂ ਅਤੇ ਸਭਾ ਦੇ ਮੈਂਬਰ ਮੇਘ ਰਾਜ ਮਿੱਤਰ ਦੇ 76ਵੇਂ ਜਨਮਦਿਨ ਨੂੰ ਸਮਰਪਿਤ ਕਰਵਾਇਆ ਗਿਆ ਜਿਸ ਵਿੱਚ ਰਾਜਾ ਰਾਮ ਹੰਡਿਆਇਆ ਨੇ “ਤਰਕਸ਼ੀਲ ਸੁਸਾਇਟੀ ਦੀ ਪੰਜਾਬੀ ਸਾਹਿਤ ਨੂੰ ਦੇਣ” ਦੇ ਵਿਸ਼ੇ ਤੇ ਪੇਪਰ ਪੜ੍ਹਿਆ। ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਸਾਹਿਤ ਅਕਾਦਮੀ ਦਿੱਲੀ ਦੇ ਕੌਂਸਲ ਮੈਂਬਰ ਬੂਟਾ ਸਿੰਘ ਚੌਹਾਨ, ਸੁਰਜੀਤ ਸਿੰਘ ਦਿਹੜ, ਜਸਵੰਤ ਸਿੰਘ, ਸੁਮਨ ਲਤਾ ਤੋਂ ਇਲਾਵਾ ਡਾਕਟਰ ਹਰਿੰਦਰ ਲਾਲੀ ਐਡਵੋਕੇਟ ਸੁਨਾਮ, ਨਰੈਣ ਦੱਤ,  ਦਰਸ਼ਨ ਸਿੰਘ ਗੁਰੂ, ਡਾਕਟਰ ਰਾਮਪਾਲ ਸਿੰਘ, ਜਗਤਾਰ ਸਿੰਘ ਕੱਟੂ, ਸੁਖਵਿੰਦਰ ਪੱਪੀ ਆਦਿ ਨੇ ਪੇਪਰ ਤੇ ਬਹਿਸ ਵਿੱਚ ਹਿੱਸਾ ਲਿਆ। ਉਪਰੰਤ ਤਰਕ ਭਾਰਤੀ ਪ੍ਰਕਾਸ਼ਨ ਵਲੋ ਤਰਕਸ਼ੀਲ ਦੀਆਂ ਪੰਜ ਪੁਸਤਕਾਂ ਦੇ ਨਵੇਂ ਐਡੀਸ਼ਨ ਲੋਕ ਅਰਪਣ ਕੀਤੇ ਗਏ। ਸਮੂਹ ਹਾਜ਼ਰੀਨ ਨੇ ਮੇਘ ਰਾਜ ਮਿੱਤਰ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਸਭਾ ਵੱਲੋਂ ਮੇਘ ਰਾਜ ਮਿੱਤਰ, ਡਾਕਟਰ ਮੇਘਾ ਸਿੰਘ ਅਤੇ ਰਾਜਾ ਰਾਮ ਹੰਡਿਆਇਆ ਦਾ ਸਨਮਾਨ ਵੀ ਕੀਤਾ ਗਿਆ।
ਦੂਜੇ ਦੌਰ ਵਿੱਚ ਰਾਮ ਸਰੂਪ ਸ਼ਰਮਾ, ਪਾਲ ਸਿੰਘ ਲਹਿਰੀ, ਜਗਤਾਰ ਬੈਂਸ, ਕਰਪਿੰਦਰ ਸਿੰਘ, ਸੋਹਣ ਸਿੰਘ ਮਾਝੀ, ਕਰਮਜੀਤ ਭੱਠਲ, ਰਘਬੀਰ ਸਿੰਘ ਗਿੱਲ, ਮਨਜੀਤ ਸਿੰਘ ਸਾਗਰ, ਜੀ. ਬੀ . ਸਿੰਘ ਪਟਿਆਲਾ, ਜਗਮੋਹਨ, ਲਛਮਣ ਦਾਸ ਮੁਸਾਫ਼ਿਰ ਆਦਿ ਨੇ ਆਪਣੀਆਂ ਕਾਵਿਕ ਰਚਨਾਵਾਂ ਦਾ ਪਾਠ ਕੀਤਾ।ਪ੍ਰਧਾਨਗੀ ਕਰ ਰਹੇ ਡਾਕਟਰ ਮੇਘਾ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਤਰਕਸ਼ੀਲ ਲਹਿਰ ਅਤੇ ਮਿੱਤਰ ਬਾਰੇ ਚਰਚਾ ਕੀਤੀ। ਮੰਚ ਸੰਚਾਲਨ ਤੇਜਾ ਸਿੰਘ ਤਿਲਕ ਨੇ ਬਾ ਖੂਬੀ ਨਿਭਾਇਆ।
ਸਮਾਗਮ ਵਿੱਚ ਡਾਕਟਰ ਹਰਿਭਗਵਾਨ, ਮੇਜਰ ਸਿੰਘ ਗਿੱਲ, ਮਹਿੰਦਰ ਸਿੰਘ ਰਾਹੀ, ਜਗਤਾਰ ਸਿੰਘ ਢਿੱਲਵਾਂ, ਜਗਰਾਜ ਟੱਲੇਵਾਲ, ਗੁਰਮੇਲ ਸਿੰਘ, ਰਾਮ ਪ੍ਰੀਤ ਸਿੰਘ, ਭੀਮ ਰਾਜ ਗੋਇਲ, ਸੁਖਵੰਤ ਸਿੰਘ ਰਾਜਗੜ੍ਹ, ਜਗਰਾਜ ਚੰਦ ਰਾਏਸਰ, ਚਰਨਜੀਤ ਕੌਰ, ਮਨਜਿੰਦਰ ਸਿੰਘ, ਮਾਲਵਿੰਦਰ ਸ਼ਾਇਰ, ਪਰਸ਼ੋਤਮ ਬੱਲੀ, ਨਵਰਾਜ ਸਿੰਘ ਦਿਹੜ ਆਦਿ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬੁਲੰਦੀਆਂ ਨੂੰ ਛੂਹ ਰਿਹੈ ਕੀ-ਬੋਰਡ ਪਲੇਅਰ ਚਰਨਜੀਤ ਸਿੰਘ
Next article5 ਲੋਕਾਂ ਦੀ ਮੌਤ ਕਾਰਨ ਇਲਾਕੇ ‘ਚ ਹੜਕੰਪ ਮਚ ਗਿਆ, ਇਸ ਮਾਮਲੇ ਨੂੰ ਲੈ ਕੇ ਹੋਇਆ ਵਿਵਾਦ, ਜਾਣੋ ਪੂਰਾ ਮਾਮਲਾ