ਤੇਜਿੰਦਰ ਚੰਡਿਹੋਕ
ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ): ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ (ਰਜਿ.) ਬਰਨਾਲਾ ਵਲੋਂ ਕਰਵਾਏ ਸਾਹਿਤਕ ਸਮਾਗਮ ਵਿੱਚ ਪੁਸਤਕ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਵਿੱਤ ਸਕੱਤਰ ਰਾਮ ਸਰੂਪ ਸ਼ਰਮਾ ਨੇ ਦੱਸਿਆ ਕਿ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੀ ਪ੍ਰਧਾਨਗੀ ਹੇਠ ਦੋ ਸੈਸ਼ਨ ਵਿਚ ਸਾਹਿਤਕ ਸਮਾਗਮ ਕਰਵਾਇਆ ਗਿਆ। ਸਭਾ ਦੇ ਕਾਰਜਕਾਰੀ ਪ੍ਰਧਾਨ ਡਾਕਟਰ ਭੁਪਿੰਦਰ ਸਿੰਘ ਬੇਦੀ ਨੇ ਸਭ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਬਲਦੇਵ ਸਿੰਘ ਸੜਕਨਾਮਾ ਦੇ ਨਾਲ ਬਹੁ ਪੱਖੀ ਲੇਖਕ ਬੂਟਾ ਸਿੰਘ ਚੌਹਾਨ, ਪੁਸਤਕ ਲੇਖਕ ਡਾਕਟਰ ਮੇਹਰ ਮਾਣਕ, ਡਾਕਟਰ ਭੁਪਿੰਦਰ ਸਿੰਘ ਬੇਦੀ, ਸੁਖਵਿੰਦਰ ਪੱਪੀ ਅਤੇ ਰਾਜਵਿੰਦਰ ਸਿੰਘ ਰਾਹੀ ਸੁਸ਼ੋਭਿਤ ਸਨ।
ਪਹਿਲੇ ਸੈਸ਼ਨ ਵਿੱਚ ਡਾਕਟਰ ਮੇਹਰ ਮਾਣਕ ਦੇ ਕਾਵਿ ਪੁਸਤਕ “ਸ਼ੂਕਦੇ ਆਬ ਤੇ ਖ਼ਾਬ” ਉਪਰ ਵਿਚਾਰ ਗੋਸ਼ਟੀ ਕਰਵਾਈ ਗਈ। ਡਾਕਟਰ ਭੁਪਿੰਦਰ ਸਿੰਘ ਬੇਦੀ ਨੇ ਪੁਸਤਕ ਉਪਰ ਪੇਪਰ ਪੜ੍ਹਦਿਆਂ ਇਸ ਨੂੰ ” ਦਰਿਆਵਾਂ ਦੀ ਹਿੱਕ ‘ ਤੇ ਲਿਖੇ ਹਰਫ਼ਾਂ ਦਾ ਕਾਵਿ ਖੰਡ” ਦੱਸਿਆ। ਜਿਸ ਉਪਰ ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਸ ਪੁਸਤਕ ਵਿਚ ਕੇਵਲ ਦਰਿਆ ਹੀ ਨਹੀਂ ਬੋਲਦੇ ਸਗੋਂ ਪੰਜਾਬ ਦਾ ਪਾਣੀ ਅਤੇ ਸੱਭਿਆਚਾਰ ਵੀ ਬੋਲਦਾ ਹੈ। ਤੇਜਿੰਦਰ ਚੰਡਿਹੋਕ ਨੇ ਕਿਹਾ ਕਿ ਪੁਸਤਕ ਦੀਆਂ ਮਹਿਜ ਉਨੀਂ ਕਵਿਤਾਵਾਂ ਦੀ ਕਾਵਿ ਸ਼ੈਲੀ ਭਾਵੁਕ ਅਤੇ ਦਿਲਚਸਪ ਹੈ। ਸੁਖਵਿੰਦਰ ਪੱਪੀ ਨੇ ਕਿਹਾ ਕਿ ਪੁਸਤਕ ਵਿਚ ਦਰਿਆਵਾਂ ਦੀ ਪਾਤਰ ਉਸਾਰੀ ਕੀਤੀ ਗਈ ਹੈ ਅਤੇ ਪੰਜਾਬ ਦਾ ਦਰਿਆਵਾਂ ਨਾਲ ਗੂੜ੍ਹਾ ਰਿਸ਼ਤਾ ਹੈ। ਇਹਨਾਂ ਤੋਂ ਇਲਾਵਾ ਬੂਟਾ ਸਿੰਘ ਚੌਹਾਨ, ਜੁਗਰਾਜ ਧੌਲਾ, ਡਾਕਟਰ ਹਰਿਭਗਵਾਨ, ਭਾਸ਼ਾ ਅਫ਼ਸਰ ਬਿੰਦਰ ਖੁੱਡੀ ਕਲਾਂ , ਡਾਕਟਰ ਰਾਮਪਾਲ ਸਿੰਘ, ਰਾਜਵਿੰਦਰ ਸਿੰਘ ਰਾਹੀ ਆਦਿ ਨੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। ਉਪਰੰਤ ਡਾਕਟਰ ਬੇਦੀ ਅਤੇ ਮਾਣਕ ਨੇ ਉਠਾਏ ਸਵਾਲਾਂ ਦੇ ਜਵਾਬ ਦਿੱਤੇ। ਦੋਨਾਂ ਵਿਦਵਾਨਾਂ ਦਾ ਸਭਾ ਵੱਲੋਂ ਸਨਮਾਨ ਵੀ ਕੀਤਾ ਗਿਆ।
ਦੂਜੇ ਸੈਸ਼ਨ ਵਿੱਚ ਹੋਏ ਕਵੀ ਦਰਬਾਰ ਵਿਚ ਪਾਲ ਸਿੰਘ ਲਹਿਰੀ, ਰਾਜਿੰਦਰ ਸ਼ੌਂਕੀ, ਚਰਨਜੀਤ ਸਮਾਲਸਰ, ਜੰਗੀਰ ਖੋਖਰ, ਇਕਬਾਲ ਕੌਰ ਉਦਾਸੀ, ਸੁਰਜੀਤ ਸਿੰਘ ਦਿਹੜ ਨੇ ਹਿੱਸਾ ਲਿਆ। ਸਮਾਗਮ ਦੇ ਪ੍ਰਧਾਨਗੀ ਭਾਸ਼ਣ ਵਿਚ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਕਵੀ ਦੀ ਕਾਵਿ ਪੁਸਤਕ ਵਿਚ ਯਥਾਰਥਵਾਦ ਹੈ ਅਤੇ ਇਸ ਵਿੱਚੋ ਪ੍ਰੋ. ਪੂਰਨ ਸਿੰਘ ਦੀ ਸ਼ਾਇਰੀ ਦੀ ਝਲਕ ਪੈਂਦੀ ਹੈ।
ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਮਾਲਵਿੰਦਰ ਸ਼ਾਇਰ ਨੇ ਉਕਤ ਕਾਵਿ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮੰਚ ਸੰਚਾਲਨ ਖੂਬਸੂਰਤ ਤਰੀਕੇ ਨਾਲ ਨਿਭਾਇਆ।
ਸਮਾਗਮ ਵਿੱਚ ਅਕਾਸ਼ਪਾਲ ਸਿੰਘ, ਮੇਘ ਰਾਜ ਮਿੱਤਰ, ਮਹਿੰਦਰ ਸਿੰਘ ਰਾਹੀ, ਰਘਬੀਰ ਸਿੰਘ ਗਿੱਲ,ਸਾਹਿਬ ਦੀਪ ਸਿੰਘ, ਤਾਂਡਵ ਪੁਮਾਰ, ਸੁਰਜੀਤ ਸਿੰਘ ਪੂਮਾਰ, ਡਾਕਟਰ ਕੁਲਵੰਤ ਸਿੰਘ ਜੋਗਾ, ਕਰਨ ਭੀਖੀ, ਹਰਵਿੰਦਰ ਸਿੰਘ ਭੀਖੀ, ਗੌਤਮ ਚੌਧਰੀ, ਭੋਲਾ ਸਿੰਘ ਸੰਘੇੜਾ, ਸਿੰਦਰ ਧੌਲਾ, ਡਾਕਟਰ ਹਰੀਸ਼, ਪਵਨ ਪਰਿੰਦਾ, ਲਖਵਿੰਦਰ ਠੀਕਰੀਵਾਲ, ਚਰਨ ਸਿੰਘ ਭਦੌੜ, ਮਨਦੀਪ ਕੌਰ ਭਦੌੜ, ਜਗਜੀਤ ਗੁਰਮ, ਜਗਤਾਰ ਜਜ਼ੀਰਾ, ਚਰਨ ਸਿੰਘ ਝਲੂਰ, ਦਰਸ਼ਨ ਸਿੰਘ ਗੁਰੂ, ਗੁਰਜੀਤ ਸਿੰਘ ਖੁੱਡੀ ਅਤੇ ਬੰਧਨ ਤੋੜ ਸਿੰਘ ਆਦਿ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly