ਪੰਜਾਬੀ ? (ਭਾਗ: ਤੀਸਰਾ)

ਰੋਮੀ ਘੜਾਮੇਂ ਵਾਲ਼ਾ

(ਸਮਾਜ ਵੀਕਲੀ)

ਸੂਟ ਜਾਂ ਡਰੈੱਸ ਹੈ, ਨਿਊਜ਼ ਜਾਂ ਪ੍ਰੈੱਸ ਹੈ,
ਨੋ ਭਾਵੇਂ ਯੈੱਸ ਹੈ, ਕ੍ਰਿਕਟ ਹੈ ਜਾਂ ਚੈੱਸ ਹੈ,
ਕੰਟੀਨ ਹੈ ਯਾ ਮੈੱਸ ਹੈ, ਕੁੱਝ ਵੀ ਪੰਜਾਬੀ ਨੀ’।

ਪੇਸਟ ਜਾਂ ਬਰੱਸ਼ ਹੈ, ਐਡ ਯਾ ਪਲੱਸ ਹੈ,
ਟਾਇਲਟ ਜਾਂ ਫਲੱਸ ਹੈ, ਵੇਸਟ ਜਾਂ ਪੱਸ ਹੈ,
ਇਜ਼ੀ ਹੈ ਜਾਂ ਰੱਸ਼ ਹੈ, ਕੁੱਝ ਵੀ ਪੰਜਾਬੀ ਨੀ’।

ਟੈਨਸ਼ਨ ਯਾ ਸਟਰੈੱਸ ਹੈ, ਡੱਲ ਜਾਂ ਫਰੈੱਸ਼ ਹੈ,
ਰਿਲੀਫ਼ ਹੈ ਜਾਂ ਲੈੱਸ ਹੈ, ਹਿੰਟ ਹੈ ਜਾਂ ਗੈੱਸ ਹੈ,
ਵੈਟ ਹੈ ਜਾਂ ਸੈੱਸ ਹੈ, ਕੁੱਝ ਵੀ ਪੰਜਾਬੀ ਨੀ’।

ਵੇਟਿੰਗ ਜਾਂ ਲਾਈਨ ਹੈ, ਸ਼ੌਅ ਜਾਂ ਡਿਜ਼ਾਈਨ ਹੈ,
ਜੋਆਇਨਿੰਗ ਜਾਂ ਰੀਜ਼ਾਈਨ ਹੈ, ਫਿੱਟ ਹੈ ਜਾਂ ਫਾਈਨ ਹੈ,
ਸਿਗਨੇਚਰ ਜਾਂ ਸਾਈਨ ਹੈ, ਕੁੱਝ ਵੀ ਪੰਜਾਬੀ ਨੀ’।

ਲੋਅਹ ਭਾਵੇਂ ਹਾਈ ਹੈ, ਸੇਮ ਹੈ ਜਾਂ ਟਾਈ ਹੈ,
ਕਲਰ ਚਾਹੇ ਡਾਈ ਹੈ, ਰੋਸਟ੍ਰਡ ਜਾਂ ਫ੍ਰਾਈ ਹੈ,
ਆਇਲੀ ਜਾਂ ਡਰਾਈ ਹੈ, ਕੁੱਝ ਵੀ ਪੰਜਾਬੀ ਨੀ’।

ਹਿੱਟ ਹੈ ਜਾਂ ਕਿੱਕ ਹੈ, ਟੱਚ ਜਾਂ ਕਲਿੱਕ ਹੈ,
ਚੈੱਕ ਹੈ ਜਾਂ ਟਿੱਕ ਹੈ, ਲਿਫਟ ਹੈ ਜਾਂ ਪਿੱਕ ਹੈ,
ਚੀਟਿੰਗ ਜਾਂ ਟਰਿੱਕ ਹੈ, ਕੁੱਝ ਵੀ ਪੰਜਾਬੀ ਨੀ’।

ਕੈਪ ਚਾਹੇ ਹੈਟ ਹੈ, ਵਿਕਟ ਹੈ ਜਾਂ ਬੈਟ ਹੈ,
ਮੈਸੇਜ ਜਾਂ ਚੈਟ ਹੈ, ਡਸਟਰ ਜਾਂ ਮੈਟ ਹੈ,
ਬਿਲਡਿੰਗ ਜਾਂ ਫਲੈਟ ਹੈ, ਕੁੱਝ ਵੀ ਪੰਜਾਬੀ ਨੀ’।

ਫਾਦਰ ਹੈ ਜਾਂ ਸਨ ਹੈ, ਬੁਲੇਟ ਹੈ ਜਾਂ ਗੰਨ ਹੈ,
ਫਾਈਨਲ ਜਾਂ ਡੰਨ ਹੈ, ਇੰਨਜੋਆਏ ਹੈ ਜਾਂ ਫੰਨ ਹੈ,
ਸਕੋਰ ਭਾਵੇਂ ਰੰਨ ਹੈ, ਕੁੱਝ ਵੀ ਪੰਜਾਬੀ ਨੀ’।

ਸਟੰਟ ਹੈ ਜਾਂ ਐਕਸ਼ਨ ਹੈ, ਡਰਿੱਪ ਜਾਂ ਇੰਜੈਕਸ਼ਨ ਹੈ,
ਐਲਰਜੀ ਯਾ ਇਨਫੈਕਸ਼ਨ ਹੈ, ਰਿਪਲਾਈ ਜਾਂ ਰਿਐਕਸ਼ਨ ਹੈ ,
ਵੋਟਿੰਗ ਜਾਂ ਇਲੈਕਸ਼ਨ ਹੈ, ਕੁੱਝ ਵੀ ਪੰਜਾਬੀ ਨੀ’।

ਚੀਫ਼ ਹੈ ਜਾਂ ਗੈਸਟ ਹੈ, ਬਿਜੀ ਹੈ ਜਾਂ ਰੈਸਟ ਹੈ,
ਗੁੱਡ ਭਾਵੇਂ ਬੈਸਟ ਹੈ, ਬੋਡੀ ਹੈ ਜਾਂ ਚੈਸਟ ਹੈ,
ਐਗਜ਼ਾਮ ਚਾਹੇ ਟੈਸਟ ਹੈ, ਕੁੱਝ ਵੀ ਪੰਜਾਬੀ ਨੀ’।

ਤੂੰ ਰੋਮੀਆਂ ਵਿਚਾਰ ਵੇ, ਘੜਾਮੇਂ ਧਿਆਨ ਮਾਰ ਵੇ,
ਇਹ ਡੂੰਘੇ ਸਰੋਕਾਰ ਵੇ, ਨੇ ਅਪਰਮ-ਅਪਾਰ ਵੇ
ਤੇ ਕੱਢ ਤੱਥ/ਸਾਰ ਵੇ, ਕਿ ਕਿਵੇਂ ਇਹ ਪੰਜਾਬੀ ਨੀ’ ?

ਪੰਜਾਬੀ ਦਾ ਇਹ ਮਾਣ ਹੈ, ਸ਼ਬਦਾਂ ਨੂੰ ਲੈਂਦੀ ਛਾਣ ਹੈ,
ਆਦਾਨ ਤੇ ਪ੍ਰਦਾਨ ਹੈ, ਸੌਖਿਆਂ ਨੂੰ ਦਿੰਦੀ ਆਣ ਹੈ
ਤੇ ਔਖੇ ਦਿੰਦੀ ਜਾਣ ਹੈ, ਕੀ ਟੋਹਰ ਇਹ ਨਵਾਬੀ ਨੀ’।
ਰੋਮੀ ਘੜਾਮੇਂ ਵਾਲ਼ਾ।
9855281105

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਵਾਈ .ਡਬਲਿਊ. ਸੀ .ਏ
Next articleਪੰਜਾਬੀ ? (ਭਾਗ: ਚੌਥਾ)