ਪੱਤਰਕਾਰ ਬਲਬੀਰ ਸਿੰਘ ਬੱਬੀ ਨੇ ਹੜ੍ਹ ਪੀੜਤਾਂ ਲਈ ਦਵਾਈਆਂ ਦਾ ਸਹਿਯੋਗ ਦਿੱਤਾ।
(ਸਮਾਜ ਵੀਕਲੀ) ਪੰਜਾਬ ਦੇ ਅਨੇਕਾਂ ਇਲਾਕਿਆਂ ਦੇ ਵਿੱਚ ਦਰਿਆਵਾਂ ਤੇ ਮੀਹ ਦੇ ਪਾਣੀ ਕਾਰਨ ਹੜ ਆ ਗਏ ਕਈ ਇਲਾਕਿਆਂ ਦੇ ਲੋਕ ਬੁਰੀ ਤਰ੍ਹਾਂ ਇਹਨਾਂ ਹੜਾਂ ਦੇ ਵਿੱਚ ਘਿਰ ਗਏ ਸਭ ਪਾਸੇ ਪਾਣੀ ਹੀ ਪਾਣੀ ਹੈ। ਲੋਕਾਂ ਦਾ ਕੀਮਤੀ ਸਮਾਨ ਡੰਗਰ ਫਸਲ ਜਮੀਨ ਹੋਰ ਬਹੁਤ ਕੁਝ ਹੜ ਦੀ ਭੇਂਟ ਚੜ ਗਿਆ ਹਾਲੇ ਤੱਕ ਵੀ ਲੋਕ ਹੜ ਦੇ ਪਾਣੀ ਵਿੱਚ ਰਹਿਣ ਲਈ ਮਜਬੂਰ ਹਨ ਅਨੇਕਾਂ ਪਾਸਿਆਂ ਤੋਂ ਪੀੜਤਾਂ ਦੇ ਲਈ ਘਰੇਲੂ ਸਮਾਨ ਰਾਸ਼ਨ ਪਸ਼ੂ ਚਾਰਾ ਦਵਾਈਆਂ ਪਾਣੀ ਦੀਆਂ ਸੇਵਾਵਾਂ ਹੋ ਰਹੀਆਂ ਹਨ ਇਹਨਾਂ ਹੜ ਪੀੜਤਾਂ ਦੇ ਲਈ ਦਵਾਈਆਂ ਦੀ ਮੁੱਖ ਜਰੂਰਤ ਨੂੰ ਰੱਖਦਿਆਂ ਹੋਇਆਂ ਮਾਛੀਵਾੜਾ ਤੋਂ ਲੇਖਕ ਪੱਤਰਕਾਰ ਬਲਬੀਰ ਸਿੰਘ ਬੱਬੀ ਪੱਤਰਕਾਰ ਜਗਰੂਪ ਸਿੰਘ ਨੇ ਉੱਦਮ ਕਰਦੇ ਆਂ ਦਵਾਈਆਂ ਬੀਬੀਆਂ ਬੱਚਿਆਂ ਦੇ ਡਿੱਪਰ ਮੈਡੀਕਲ ਨਾਲ ਸੰਬੰਧਿਤ ਸਮਾਨ ਮਾਛੀਵਾੜਾ ਸਾਹਿਬ ਤੋਂ ਆਪਣੇ ਸਹਿਯੋਗੀਆਂ ਦੇ ਸਹਿਯੋਗ ਨਾਲ ਇਕੱਤਰ ਕਰਕੇ ਸੁਲਤਾਨਪੁਰ ਲੋਧੀ ਤੋਂ ਅੱਗੇ ਜਿੱਥੇ ਹਾਲੇ ਵੀ ਲੋਕ ਹੜ ਦੇ ਪਾਣੀ ਵਿੱਚ ਘਿਰੇ ਹੋਏ ਹਨ ਉੱਥੇ ਚੱਲ ਰਹੀਆਂ ਮੈਡੀਕਲ ਸੇਵਾਵਾਂ ਦੇ ਲਈ ਖੁਦ ਜਾ ਕੇ ਸਮਾਨ ਦਿੱਤਾ। ਪੱਤਰਕਾਰ ਵੀਰਾਂ ਨੇ ਮਾਛੀਵਾੜਾ ਤੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਹੜ੍ਹ ਪੀੜਤ ਇਲਾਕਿਆਂ ਵਿੱਚ ਜਾ ਕੇ ਅੱਖੀ ਹਾਲ ਦੇਖ ਕੇ ਵਾਪਸ ਆਏ ਪੱਤਰਕਾਰ ਬਲਬੀਰ ਸਿੰਘ ਬੱਬੀ ਨੇ ਦੱਸਿਆ ਕਿ ਬਹੁਤ ਦੂਰ ਦੂਰ ਤੱਕ ਪਾਣੀ ਹੀ ਪਾਣੀ ਹੈ ਲੋਕ ਪਾਣੀ ਵਿੱਚ ਘਿਰ ਗਏ ਹਨ ਕਈਆਂ ਦਾ ਸਭ ਕੁਝ ਹੀ ਉਜੜ ਗਿਆ ਹੈ। ਸਰਕਾਰਾਂ ਨੂੰ ਚਾਹੀਦਾ ਹੈ ਪਰ ਸਰਕਾਰੀ ਸਹਾਇਤਾ ਨਜ਼ਰ ਨਹੀਂ ਆ ਰਹੀ।ਜਿਸ ਤਰ੍ਹਾਂ ਆਮ ਲੋਕਾਂ ਨੇ ਹੁਣ ਸਾਥ ਦਿੱਤਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਲੋਕਾਂ ਦਾ ਸਹਾਰਾ ਬਣਨਾ ਜਰੂਰੀ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



