(ਸਮਾਜ ਵੀਕਲੀ)
*ਰਮੇਸ਼ਵਰ ਸਿੰਘ*
ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ
ਸਾਹਿਤ ਦਾ ਇਹ ਰਾਜ ਦੁਲਾਰਾ
ਸਾਹਿਤਕ ਜਗਤ ਵਿੱਚ ਇੰਝ ਪਿਆ ਚਮਕੇ
ਜਿਵੇਊ ਆਕਾਸ਼ ਚ ਚਮਕੇ ਧਰੂੰ ਤਾਰਾ
ਵਿਰਲੇ ਹੁੰਦੇ ਏਦਾਂ ਦੇ ਨੇਂ ਸਾਹਿਤਕ
ਜਗਤ ਵਿੱਚ ਅਣਮੁੱਲੇ ਹੀਰੇ
ਛਾਪਣ ਜੋ ਅਖਬਾਰਾਂ ਦੇ ਵਿੱਚ
ਸ਼ਬਦਾਂ ਦੇ ਨੇਂ ਭਰੇ ਜ਼ਖੀਰੇ
ਮਾਂ ਬੋਲੀ ਦੀ ਗੱਲ ਇਹ ਕਰਦਾ
ਪੰਜਾਬ ਦਾ ਇਹ ਸ਼ੇਰ ਪੰਜਾਬੀ
ਰੇਡੀਓ ਦੂਰਦਸ਼ਨ ਤੇ ਚਰਚੇ ਪਏ ਹੋਵਣ
ਹੈਗਾ ਹੈ ਇਹ ਬਹੁਤ ਹਿਸਾਬੀ
ਮਾਂ ਬੋਲੀ ਦੇ ਪਸਾਰ ਲਈ ਗੱਲ ਕਰਦਾ
ਇਹਦੀਆਂ ਗੱਲਾਂ ਦੇ ਕਿਆ ਕਹਿਣੇ
ਇੱਕ ਇੱਕ ਬੋਲ ਕੀਮਤੀ ਹੁੰਦਾ
ਜਿਵੇਂ ਅਣਮੁੱਲੇ ਹੁੰਦੇ ਨੇ ਗਹਿਣੇ
ਅਲੋਚਨਾ ਤੇ ਰਹੇ ਕਲ਼ਮ ਚਲਾਉਂਦਾ
ਜਿੱਥੇ ਇਸ ਨੂੰ ਖਾਮੀ ਦਿਸਦੀ
ਕਲਮ ਕੋਈ ਪੰਜਾਬੀ ਤੇ ਖਰਾ ਨਾਂ ਉਤਰੇ
ਝੱਟ ਕਲਮ ਰਮੇਸ਼ਵਰ ਦੀ ਫਿਰ ਲਿਖਦੀ
ਦੇਸ਼ ਦੀ ਸੇਵਾ ਦੇ ਵਿੱਚ ਪਹਿਲਾਂ ਇਸ ਨੇਂ
ਹੈ ਇਸ ਪੂਰਾ ਹਿੱਸਾ ਪਾਇਆ
ਪੰਜਾਬੀ ਮਾਂ ਬੋਲੀ ਦੂਸਰਿਆਂ ਨੂੰ ਸਿਖਾਕੇ
ਇਸ ਨੇਂ ਆਪਣਾਂ ਫਰਜ਼ ਨਿਭਾਇਆ
ਗੁਰਚਰਨ ਸਿੰਘ ਧੰਜੂ
ਪਟਿਆਲਾ