

ਜਲੰਧਰ (ਸਮਾਜ ਵੀਕਲੀ)- ਮੇਰੇ ਪਿੰਡ ਵਿਰਕ ਦੀ ਬਹੁਤ ਹੀ ਸਤਿਕਾਰਿਤ ਸਖਸ਼ੀਅਤ ਸ. ਤਰਲੋਚਨ ਸਿੰਘ ਵਿਰਕ ਜੀ ਵੱਲੋਂ ਜੋ ਆ ਰਹੀ 15 ਤਰੀਕ ਨੂੰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਰਕ ਵਿਖੇ ਸਿੱਖਿਆ ਦੇ ਮਿਆਰ ਨੂੰ ਉੱਚਾ ਕਰਨ ਲਈ ਜੋ ਭਾਸ਼ਣ ਮੁਕਾਬਲੇ ਕਰਵਾ ਰਹੇ ਹਨ ਅਤੇ ਲਿਖਾਈ ਮੁਕਾਬਲੇ ਕਰਵਾ ਰਹੇ ਹਨ ਉਹ ਇੱਕ ਸ਼ਲਾਘਾਯੋਗ ਉਪਰਾਲਾ ਹੈ. ਗ੍ਰਾਮ ਪੰਚਾਇਤ ਵੱਲੋਂ ਸ ਤਰਲੋਚਨ ਸਿੰਘ ਵਿਰਕ ਜੀ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿੱਚ ਪੂਰਨ ਸਹਿਯੋਗ ਰਹੇਗਾ ਅਤੇ ਆਸ ਕਰਦੇ ਹਾਂ ਕਿ ਹੋਰ ਨਗਰਨਿਵਾਸੀ ਅਤੇ ਐਨਆਰਆਈ ਵੀਰਾਂ ਵੱਲੋਂ ਵੀ ਅਜਿਹੇ ਉਪਰਾਲੇ ਭਵਿੱਖ ਵਿੱਚ ਕੀਤੇ ਜਾਣਗੇ l
ਸੁਮਿਤ ਬਸਰਾ (ਲਾਡੀ),
ਸਰਪੰਚ ਪਿੰਡ ਵਿਰਕ, ਜਲੰਧਰ