HOME ਪੰਜਾਬੀ ਸਾਹਿਤ ਸਭਾ ਬੈਡਫੋਰਡ (ਯੂ.ਕੇ) ਵੱਲੋਂ 21 ਜੂਨ ਨੂੰ ਕਰਵਾਈ ਜਾਵੇਗੀ ਸੰਗੀਤਕ...

ਪੰਜਾਬੀ ਸਾਹਿਤ ਸਭਾ ਬੈਡਫੋਰਡ (ਯੂ.ਕੇ) ਵੱਲੋਂ 21 ਜੂਨ ਨੂੰ ਕਰਵਾਈ ਜਾਵੇਗੀ ਸੰਗੀਤਕ ਮਹਿਫ਼ਿਲ

1

*ਗਾਇਕ ਧਰਮਿੰਦਰ ਮਸਾਣੀ ਪੇਸ਼ ਕਰਨਗੇ ਆਪਣੇ ਕਲਾਮ*

ਬੈਡਫੋਰਡ    (ਸਮਾਜ ਵੀਕਲੀ)   (ਯੂ.ਕੇ)/ਫਿਲੌਰ/ਅੱਪਰਾ-ਪੰਜਾਬੀ ਸਾਹਿਤ ਸਭਾ ਬੈਡਫੋਰਡ (ਯੂ.ਕੇ) ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹਰਦੀਪ ਸਿੰਘ (ਸੋਢੀ ਮੰਡੇਰ) ਨੇ ਦੱਸਿਆ ਗਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਸਾਹਿਤ ਅਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਮੋਟ ਕਰਨ ਦੇ ਲਈ ਇੱਕ ਸੰਗੀਤਕ ਮਹਿਫ਼ਿਲ ਮਿਤੀ 21 ਜੂਨ  ਸ਼ਾਮ 6 ਵਜੇ ਤੋਂ 10 ਵਜੇ ਤੱਕ ਕਰਵਾਈ ਜਾ ਰਹੀ ਹੈ, ਜਿਸ ਵਿੱਚ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਦਰਸ਼ਕ ਹਾਜ਼ਰੀ ਭਰਨਗੇ | ਇਹ ਸੰਗੀਤਕ ਮਹਿਫ਼ਿਲ ਕੂਈਨਸ ਪਾਰਕ ਕਮਿਊਨਿਟੀ ਸੈਂਟਰ 52 ਮਾਰਲਬਰੋ ਰੋਡ ਬੈਡਫੋਰਡ ਐੱਮ. ਕੇ 40 4 ਐੱਲ.ਈ ਵਿਖੇ ਕਰਾਈ ਜਾ ਰਹੀ ਹੈ | ਇਸ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਦੇ ਨਾਲ ਗੀਤਕਾਰ ਸੰਗੀਤਕਾਰ ਤੇ ਬਹੁਤ ਸਾਰੇ ਪਤਵੰਤੇ ਸੱਜਣ ਹਾਜਰੀ ਲਵਾਉਣਗੇ | ਇਸ ਸਮਾਗਮ ‘ਚ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰ ਰਹੇ ਲੋਕ ਗਾਇਕ ਧਰਮਿੰਦਰ ਮਸਾਣੀ ਵੀ ਆਪਣੇ ਕਲਾਮ ਪੇਸ਼ ਕਰਨਗੇ | ਸੋਢੀ ਮੰਡੇਰ ਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਸਾਹਿਤ ਸਭਾ ਬੈਡਫੋਰਡ ਯੂ. ਕੇ ਸਮੇਂ ਸਮੇਂ ਤੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਨੂੰ ਸਮਰਪਿਤ ਪ੍ਰੋਗਰਾਮ ਕਰਵਾਉਂਦੀ ਰਹੇਗੀ ਤਾਂ ਜੋ ਕਿ ਸਾਡੇ ਬੱਚਿਆਂ ਅਤੇ ਆਉਣ ਵਾਲੀ ਪੀੜੀ ਨੂੰ ਪੰਜਾਬੀ ਮਾਂ ਬੋਲੀ ਤੇ ਹਮੇਸ਼ਾ ਮਾਣ ਹੋਵੇ ਤੇ ਸਾਡੇ ਬੱਚਿਆਂ ਨੂੰ ਆਪਣੇ ਮਹਾਨ ਸੱਭਿਆਚਾਰ ਬਾਰੇ ਜਾਣਕਾਰੀ ਹੋਵੇ |  ਪ੍ਰੋਗਰਾਮ ਬਾਰੇ ਦੱਸਦਿਆਂ ਸਭਾ ਵੱਲੋਂ ਹਰਦੀਪ ਸਿੰਘ (ਸੋਢੀ ਮੰਡੇਰ) ਰਮਨਦੀਪ ਕੌਰ, ਤਰਨਦੀਪ ਸਿੰਘ, ਨੀਸ਼ ਪਰਵਾਨਾ, ਪ੍ਰਿੰਸ ਸਿੰਘ, ਮੱਖਣ ਸਿੰਘ ਢਿੱਲੋ, ਅਤੇ ਬਲਜੀਤ ਸਿੰਘ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਿਹੜੇ ਲੋਕ ਆਪਣੇ ਕੋਲ ਰੂਹਾਨੀ ਜਾਂ ਅਲੌਕਿਕ ਸ਼ਕਤੀਆਂ ਹੋਣ ਦਾ ਪਖੰਡ ਕਰਦੇ ਹਨ ਉਹ ਮਨੋਰਗ ਦੇ ਸ਼ਿਕਾਰ ਜਾਂ ਧੋਖੇਬਾਜ਼ ਹਨ –ਡਾਕਟਰ ਕਾਵੂਰ
Next articleਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਮੋਂਰੋਂ ਵਿਖੇ ‘ਫਾਦਰ ਡੇਅ’ ਮਨਾਇਆ