HOME ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਵੱਲੋਂ ਬਗਲੀ ਕਲਾਂ ਵਿਖੇ ਸਾਹਿਤਕ ਸਮਾਗਮ

ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਵੱਲੋਂ ਬਗਲੀ ਕਲਾਂ ਵਿਖੇ ਸਾਹਿਤਕ ਸਮਾਗਮ

4
ਹਰਬੰਸ ਸਿੰਘ ਸ਼ਾਨ ਦੀ ਪੁਸਤਕ ਧਾਰਮਿਕ ਜੇਬ ਕਤਰੇ ਲੋਕ ਅਰਪਣ ਕੀਤੀ 
ਮਾਛੀਵਾੜਾ ਸਾਹਿਬ  (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਵੱਲੋਂ ਪਿੰਡ ਬਗਲੀ ਕਲਾਂ ਵਿਖੇ ਸ਼ਹੀਦੀ ਪੰਦਰਵਾੜਾ  ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ  ਦੀ ਪ੍ਰਧਾਨਗੀ ਸੱਥ ਦੇ ਸਰਪ੍ਰਸਤ ਅਵਤਾਰ ਸਿੰਘ ਉਟਾਲਾਂ ਪ੍ਰਧਾਨ ਕਿਰਨਦੀਪ ਸਿੰਘ ਕੁਲਾਰ ਅਤੇ ਉਪ ਪ੍ਰਧਾਨ ਹਰਬੰਸ ਸਿੰਘ ਸਾਨ ਬਗਲੀ ਕਲਾਂ ਵੱਲੋਂ ਕੀਤੀ ਗਈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨਸੀਬ ਸਿੰਘ ਸੇਵਕ ਅਤੇ  ਬਹਾਦਰ ਸਿੰਘ  ਗੋਸਲ ਪੁੱਜੇ। ਹਰਬੰਸ ਸਿੰਘ ਸ਼ਾਨ ਹੋਰਾਂ ਦੀ ਲਿਖੀ ਪੁਸਤਕ ‘ਧਾਰਮਿਕ ਜੇਬ ਕਤਰੇ ” ਪੰਜਾਬੀ ਸਾਹਿਤ ਸਭਾ ਸਾਂਝੀ ਸੱਥ  ਵੱਲੋਂ ਲੋਕ ਅਰਪਣ ਕੀਤੀ ਗਈ ।ਸਮਾਗਮ ਦੇ ਸ਼ੁਰੂਆਤ ਵਿੱਚ  ਸਹਿਤਕਾਰ ਜਸਵੀਰ ਸਿੰਘ ਝੱਜ ਹੋਰਾਂ ਦੀ ਮਾਤਾ ਜੀ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜ਼ਲੀ  ਭੇਟ ਕੀਤੀ ਗਈ।ਉਸ ਤੋਂ ਬਾਅਦ ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋ ਨਸੀਬ ਸਿੰਘ ਸੇਵਕ ਬਹਾਦਰ ਸਿੰਘ ਗੋਸਲ ਅਵਤਾਰ ਸਿੰਘ ਉਟਾਲਾਂ  ਕਿਰਨਦੀਪ ਸਿੰਘ ਕੁਲਾਰ ਵੱਲੋਂ ਆਏ ਸਾਹਿਤਕਾਰਾਂ ਵੱਲੋਂ ਹਰਬੰਸ ਸਿੰਘ ਸਾਨ ਬਗਲੀ ਕਲਾਂ ਨੇ ਆਪਣੇ ਘਰ ਬਣਾਈ  ਫ਼ਖ਼ਰੇ – ਕੌਮ- -ਗਿਆਨੀ ਦਿੱਤ ਸਿੰਘ ਜੀ ਲਾਇਬਰੇਰੀ ਦਾ ਉਦਘਾਟਨ ਕੀਤਾ ਗਿਆ । ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਬਲਵੰਤ ਸਿੰਘ ਬਿਰਕ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਗੀਤ ਗਾਇਆ,ਹਰਬੰਸ ਸਿੰਘ ਰਾਏ,  ਰਜਿੰਦਰ ਕੌਰ ਪੰਨੂ, ਮੁਕੰਦ ਸਿੰਘ ਨਿਗਾਹੀ ਦੁਧਾਲ , ਮਨਜੀਤ ਸਿੰਘ ਧੰਜਲ, ਨਰਿੰਦਰ ਮਣਕੂ, ਜਗਦੇਵ ਸਿੰਘ ਮਕਸੂਦੜਾ,  ਨਰੇਸ਼ ਨਿਮਾਣਾ, ਸੁਖਵਿੰਦਰ ਸਿੰਘ ਬਿੱਟੂ ਖੰਨੇਵਾਲਾ, ਮਨਦੀਪ ਸਿੰਘ ਮਾਣਕੀ ,ਜਗਦੇਵ ਸਿੰਘ ਘੁੰਗਰਾਲੀ,  ਬਲਬੀਰ ਸਿੰਘ ਬੱਬੀ ,ਹਰਿੰਦਰ ਸਿੰਘ ਢਿੱਲੋਂ, ਪੱਪੀ ਮਹੋਲੀ ਬਗਲੀ ਕਲਾਂ , ਧਰਮਪਾਲ ਸਿੰਘ,  ਉੱਘੇ ਗੀਤਕਾਰ ਕਰਨੈਲ ਸਿੰਘ ਸਿਵੀਆ, ਦਿਲਪ੍ਰੀਤ ਸਿੰਘ ਬੀਜਾ, ਪਰਮਜੀਤ ਸਿੰਘ ਮੁੰਡੀਆ ਆਦਿ ਵੱਲੋਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ। ਸਮਾਗਮ ਦੇ ਦੂਜੇ ਦੌਰ ਵਿੱਚ ਹਰਬੰਸ ਸਿੰਘ ਸਾਨ ਬਗਲੀ ਕਲਾਂ ਹੋਰਾਂ ਦੀ ਪੁਸਤਕ “ਧਾਰਮਿਕ ਜੇਬ ਕਤਰੇ” ਲੋਕ ਵਾਰੇ ਚਰਚਾ ਗੁਰਸੇਵਕ ਸਿੰਘ ਢਿੱਲੋ ਪ੍ਰਧਾਨ ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਕੀਤੀ ਅਤੇ ਪਰਚਾ ਭਗਤ ਸਿੰਘ ਸਰੋਆ ਵੱਲੋਂ ਪੜਿਆ ਗਿਆ। ਉਸ ਤੋਂ ਬਾਅਦ ਸਮੂਹ ਸਾਹਿਤਕਾਰਾਂ ਵੱਲੋਂ ਹਰਬੰਸ ਸਿੰਘ ਸ਼ਾਨ  ਬਗਲੀ ਕਲਾਂ ਦੀ ਪੁਸਤਕ ਲੋਕ “ਧਾਰਮਿਕ ਜੇਬ ਕਤਰੇ”  ਲੋਕ ਅਰਪਣ ਕੀਤੀ।  ਇਸ ਦੇ ਨਾਲ ਹੀ ਬਹਾਦਰ ਸਿੰਘ ਗੋਸਲ ਸਟੇਟ ਐਵਾਰਡੀ  ਨੂੰ ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਵੱਲੋਂ ਹਾਜ਼ਰੀਨ ਸਾਹਿਤਕਾਰ ਅਤੇ ਸਾਹਿਤ ਪ੍ਰੇਮੀਆਂ ਦੇ ਰੂਬਰੂ ਕਰਾਇਆ ਗਿਆ। ਬਹਾਦਰ ਸਿੰਘ ਗੋਸਲ ਹੋਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਕਵਿਤਾ ,ਮਿੰਨੀ  ਕਹਾਣੀਆਂ ਅਤੇ  ਵਾਰਤਕ ਦੀਆਂ 70 ਦੇ  ਕਰੀਬ ਕਿਤਾਬਾਂ ਲਿਖ ਚੁੱਕੇ ਹਨ ।ਉਹਨਾਂ ਕਿਹਾ ਕਿ ਅੱਜ ਵੀ ਪੰਜਾਬ ਦੇ ਵੱਖ-ਵੱਖ ਅਖਬਾਰਾਂ ਮੈਗਜੀਨ ਵਿੱਚ ਉਹਨਾਂ ਦੀਆਂ ਰਚਨਾਵਾਂ ਅਕਸਰ ਛਪਦੀਆਂ ਰਹਿੰਦੀਆਂ ਹਨ। ਇਸ ਤੋਂ ਬਾਅਦ ਇਸ ਸਮਾਗਮ ਦੇ ਤੀਜੇ ਦੌਰ ਵਿੱਚ ਜਗਤਾਰ ਸਿੰਘ ਜੋਗ ਚੰਡੀਗੜ੍ਹ, ਸੁਖਦੇਵ ਸਿੰਘ ਕਲੇਰ ਪ੍ਰਧਾਨ ਗਿਆਨੀ ਦਿੱਤ ਸਿੰਘ ਸਹਿਤ ਸਭਾ ਖਮਾਣੋਂ ,ਅਵਤਾਰ ਸਿੰਘ ਉਟਾਲਾ, ਕਿਰਨਦੀਪ ਸਿੰਘ ਕੁਲਾਰ,  ਸੁਖਵਿੰਦਰ ਸਿੰਘ ਭਾਦਲਾ ,ਮਾਸਟਰ ਪ੍ਰਦੀਪ ਸਿੰਘ ਮਹਿੰਦੀਪੁਰ ,ਜਗਦੀਪ ਸਿੰਘ ਬੀਜਾ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਉਸ ਤੋਂ ਬਾਅਦ  ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਵੱਲੋਂ ਪਿੰਡ ਬਗਲੀ ਕਲਾਂ  ਦੇ ਸਰਪੰਚ ਬਲਵਿੰਦਰ ਸਿੰਘ ਸਵੈਚ , ਭਗਤ ਸਿੰਘ ਸਰੋਆ,ਪ੍ਰਿੰਸੀਪਲ ਰਮਨਦੀਪ ਕੌਰ, ਤਰਸੇਮ ਸਿੰਘ ਜੇਈ ,ਬਹਾਦਰ ਸਿੰਘ ਗੋਸਲ,  ਪੱਤਰਕਾਰ ਕਸ਼ਮੀਰ ਸਿੰਘ ਬਗਲੀ ਕਲਾਂ, ਇਸ  ਸਾਹਿਤਕ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨਸੀਬ ਸਿੰਘ ਸੇਵਕ ਹੋਰਾਂ ਨੂੰ  ਸਨਮਾਨਿਤ ਕੀਤਾ ਗਿਆ। ਇਸ ਸਾਹਿਤਕ ਸਮਾਗਮ ਵਿੱਚ ਪਿੰਡ ਬਗਲੀ ਕਲਾਂ ਦੇ ਪਤਵੰਤੇ ਸੱਜਣ ਅੰਗਰੇਜ਼ ਸਿੰਘ, ਬਲਵਿੰਦਰ ਸਿੰਘ ,ਤੇਜਪਾਲ ਸਿੰਘ, ਬਲੌਰਾ ਸਿੰਘ ਸਮਸਪਰ ਪਰਮਵੀਰ ਸਿੰਘ, ਬਹਾਦਰ ਸਿੰਘ, ਮਨਦੀਪ ਸਿੰਘ ਪੰਚ, ਬਹਾਲ ਸਿੰਘ ਨੰਬਰਦਾਰ ,ਨਰਿੰਦਰ ਸਿੰਘ , ਯਗਦੀਪ ਸਿੰਘ ਆਦਿ ਹੋਰ ਵੀ ਸੱਜਣ ਸਹਿਤ ਪ੍ਰੇਮੀ ਛੋਟੇ ਬੱਚੇ ਹਾਜ਼ਰ ਸਨ। ਆਏ ਸਾਰੇ ਮਹਿਮਾਨਾਂ ਦਾ ਸਾਹਿਤਕਾਰਾਂ ਦਾ ਸਾਹਿਤ ਪ੍ਰੇਮੀਆਂ ਦਾ ਸੱਥ ਦੇ ਸਰਪ੍ਰਸਤ ਅਵਤਾਰ ਸਿੰਘ ਉਟਾਲਾਂ  ਵੱਲੋਂ ਧੰਨਵਾਦ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐਚ ਪੀ ਮਾਡਲ ਸਕੂਲ ਸੰਗੋਵਾਲ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ
Next articleਸਮੀਖਿਆ 2025- ਸਾਲ 2025 ਰਾਸ਼ਟਰਪਤੀ ਟਰੰਪ ਦੇ ਆਲੇ-ਦੁਆਲੇ ਘੁੰਮਦਾ ਰਿਹਾ