ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਬੀਤੇ ਦਿਨੀਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਪੰਜਾਬੀ ਸਾਹਿਤ ਸਭਾ (ਰਜਿ) ਬਰਨਾਲਾ ਨੇ ਸਭਾ ਦਾ ਦੋ ਸਾਲਾ ਕਾਰਜਕਾਲ ਸਪੰਨ ਹੋਣ ‘ਤੇ ਦੂਜਾ ਸਾਲਾਨਾ ਇਜਲਾਸ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਤੇਜਿੰਦਰ ਚੰਡਿਹੋਕ ਨੇ ਦੱਸਿਆ ਕਿ ਇਜਲਾਸ ਦੇ ਪ੍ਰਧਾਨਗੀ ਮੰਡਲ ਵਿੱਚ ਸ੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ, ਸਾਹਿਤ ਅਕਾਦਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ, ਸ੍ਰ. ਮਹਿੰਦਰ ਸਿੰਘ ਰਾਹੀ, ਸ੍ਰੋਮਣੀ ਸਾਹਿਤਕਾਰ ਮੇਘ ਰਾਜ ਮਿੱਤਰ, ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਤੇ ਡਾ. ਉਜਾਗਰ ਸਿੰਘ ਮਾਨ ਸਸ਼ੋਬਿਤ ਸਨ। ਇਸ ਸਮੇਂ ਸਭਾ ਦੇ ਬਹੁ ਗਿਣਤੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਭਾ ਵੱਲੋਂ ਕੀਤੀਆਂ ਪਿਛਲੇ ਦੋ ਸਾਲ ਦੀਆਂ ਗਤੀਵਿਧੀਆਂ ਬਾਰੇ ਵਿਸਤ੍ਰਿਤ ਰਿਪੋਰਟ ਮਾਲਵਿੰਦਰ ਸ਼ਾਇਰ ਜਨਰਲ ਸਕੱਤਰ ਨੇ ਪੜ੍ਹ ਕੇ ਸੁਣਾਈ ਜਿਸ ਤੇ ਸਮੂਹ ਮੈਂਬਰਾਂ ਨੇ ਸੰਤੁਸ਼ਟੀ ਪ੍ਰਗਟ ਕਰਦਿਆਂ ਸਭਾ ਦੇ ਕੀਤੇ ਕੰਮਾਂ ਦੀ ਪ੍ਰਸੰਸਾ ਕੀਤੀ ਅਤੇ ਕਾਰਜਕਾਰਨੀ ਮੈਂਬਰਾਂ ਨੂੰ ਵਧਾਈ ਵੀ ਦਿੱਤੀ। ਇਸ ਰਿਪੋਰਟ ਅਤੇ ਸਭਾ ਦੇ ਕੀਤੇ ਕੰਮਾਂ ਬਾਰੇ ਬੂਟਾ ਸਿੰਘ ਚੌਹਾਨ, ਡਾ ਹਰਿਭਗਵਾਨ, ਡਾ ਭੁਪਿੰਦਰ ਸਿੰਘ ਬੇਦੀ, ਭੋਲਾ ਸਿੰਘ ਸੰਘੇੜਾ, ਦਰਸ਼ਨ ਸਿੰਘ ਗੁਰੂ,ਲਛਮਣ ਦਾਸ ਮੁਸਾਫ਼ਿਰ, ਮੇਘ ਰਾਜ ਮਿੱਤਰ, ਓਮ ਪ੍ਰਕਾਸ਼ ਗਾਸੋ ਅਤੇ ਰਜਨੀਸ਼ ਕੌਰ ਬਬਲੀ, ਸੰਪੂਰਨ ਸਿੰਘ ਟੱਲੇਵਾਲੀਆ, ਗੀਤਕਾਰ ਹਾਕਮ ਸਿੰਘ ਰੂੜੇਕੇ,ਸ਼ਾਇਰ ਤਰਸੇਮ ਨੇ ਵਿਚਾਰ ਰੱਖੇ ਜਿਸ ਉਪਰ ਭਖਵੀਂ ਬਹਿਸ ਵੀ ਹੋਈ। ਉਪਰੰਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਸਭ ਗੱਲਾਂ ਦਾ ਤਸੱਲੀਬਖ਼ਸ਼ ਜਵਾਬ ਦਿੰਦਿਆਂ ਸਭਾ ਨੂੰ ਭੰਗ ਕਰਨ ਦਾ ਐਲਾਨ ਕੀਤਾ। ਨਵੀਂ ਚੋਣ ਕਰਾਉਣ ਸੰਬੰਧੀ ਨਵੀਂ ਚੋਣ ਕਮੇਟੀ ਵੀ ਬਣਾਈ ਗਈ ਜਿਸ ਵਿੱਚ ਰਾਮ ਸਰੂਪ ਸ਼ਰਮਾ, ਡਾ ਹਰਿਭਗਵਾਨ ਅਤੇ ਡਾ. ਰਾਮਪਾਲ ਸ਼ਾਹਪੁਰੀ ਨੂੰ ਲਿਆ ਗਿਆ। ਚੋਣ ਦੀ ਮਿਤੀ 2 ਫਰਵਰੀ, 2025 ਮਿਥੀ ਗਈ। ਇਜਲਾਸ ਵਿੱਚ ਸੀਨੀਅਰ ਮੈਂਬਰ ਮਹਿੰਦਰ ਸਿੰਘ ਰਾਹੀ ਦੀ ਭਗਤ ਧੰਨਾ ਜੀ ਬਾਰੇ ਹਿੰਦੀ ਵਿਚ ਅਨੁਵਾਦ ਪੁਸਤਕ ਲੋਕ ਅਰਪਣ ਕੀਤੀ ਗਈ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਭਾ ਦੇ ਖਜ਼ਾਨਚੀ ਰਾਮ ਸਰੂਪ ਸ਼ਰਮਾ ਦੀ ਭਰਜਾਈ ਬਿਮਲਾ ਦੇਵੀ ਤੇ ਭਰਾ ਬਲਦੇਵ ਕ੍ਰਿਸ਼ਨ, ਡਾ ਰਾਮਪਲ ਦੀ ਭੂਆ ਜੀ ਸ੍ਰੀਮਤੀ ਮਨਜੀਤ ਕੌਰ ਅਤੇ ਸਭਾ ਦੇ ਪ੍ਰੈਸ ਸਕੱਤਰ ਤੇਜਿੰਦਰ ਚੰਡਿਹੋਕ ਦੇ ਨਜ਼ਦੀਕੀ ਰਿਸ਼ਤੇਦਾਰ ਕੁਲਬੀਰ ਸਿੰਘ ਬਿੰਦਰਾ ਦੇ ਪਿਛਲੇ ਦਿਨੀਂ ਸਾਡੇ ਤੋਂ ਸਦਾ ਲਈ ਵਿਛੜ ਜਾਣ ਸੰਬਧੀ ਦੋ ਮਿੰਟ ਦਾ ਮੋਨ ਵੀ ਧਾਰਿਆ ਗਿਆ। ਸਭਾ ਦੇ ਜਨਰਲ ਸਕੱਤਰ ਮਾਲਵਿੰਦਰ ਸ਼ਾਇਰ ਨੇ ਸਭਾ ਵਿਚ ਵਧੀਆ ਕੰਮ ਕਰਨ ਅਤੇ ਸਭਾ ਨੂੰ ਕਾਰਜਾਂ ਸਮੇਂ ਸਹਿਯੋਗ ਦੇਣ ਕਰਕੇ ਪਾਲ ਸਿੰਘ ਲਹਿਰੀ, ਰਾਮ ਸਰੂਪ ਸ਼ਰਮਾ, ਤੇਜਿੰਦਰ ਚੰਡਿਹੋਕ , ਡਿੰਪਲ ਕੁਮਾਰ ਸ਼ਰਮਾ, ਅੰਜਨਾ ਮੈਨਨ ਦਾ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ। ਇਜਲਾਸ ਵਿੱਚ ਪ੍ਰਿੰਸੀਪਲ ਕਰਮ ਸਿੰਘ ਭੰਡਾਰੀ, ਪੱਤਰਕਾਰ ਅਸ਼ੋਕ ਭਾਰਤੀ, ਸੁਖਵਿੰਦਰ ਸਨੇਹ, ਗਮਦੂਰ ਸਿੰਘ ਰੰਗੀਲਾ, ਅਸ਼ੋਕ ਭਾਰਤੀ, ਚਰਨ ਸਿੰਘ ਭੋਲਾ, ਗਿਆਨੀ ਕਰਮ ਸਿੰਘ ਭੰਡਾਰੀ, ਸੁਰਜੀਤ ਸਿੰਘ ਦਿਹੜ, ਡਾਕਟਰ ਤਰਸਪਾਲ ਕੌਰ, ਕੰਵਰਜੀਤ ਭੱਠਲ , ਰਾਮ ਸਿੰਘ ਬੀਹਲਾ, ਲਖਵਿੰਦਰ ਸਿੰਘ ਠੀਕਰੀਵਾਲਾ,ਮੇਜਰ ਸਿੰਘ ਗਿੱਲ, ਲਖਵੀਰ ਸਿੰਘ ਦਿਹੜ, ਰਾਜਿੰਦਰ ਸ਼ੌਂਕੀ,ਅਤੇ ਰਘਬੀਰ ਸਿੰਘ ਗਿੱਲ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj