ਪੰਜਾਬੀ ਮਾਂ ਬੋਲੀ ਨੂੰ ਜੀਵਤ ਰੱਖਣ ਲਈ ਪੇਂਡੂ ਸਹਿਤ ਸਭਾਵਾਂ ਦਾ ਵਿਸ਼ੇਸ਼ ਸਥਾਨ- ਅਮਰੀਕ ਸਿੰਘ ਤਲਵੰਡੀ
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਦਿਨ ਐਤਵਾਰ ਨੂੰ ਨਿਊ ਹਾਲ ਵਿੱਚ ਹੋਈ। ਜਿਸ ਦੀ ਪ੍ਰਧਾਨਗੀ ਗੁਰਸੇਵਕ ਸਿੰਘ ਢਿੱਲੋਂ ਨੇ ਕੀਤੀ। ਪਹਿਲੇ ਸੈਸ਼ਨ ਵਿੱਚ ਗੁਰਸੇਵਕ ਸਿੰਘ ਢਿੱਲੋ ਨੇ ਨੇਤਰ ਸਿੰਘ ਮੁੱਤੋਂ ਦੇ ਜੀਵਨ ਅਤੇ ਪੁਸਤਕ ਬਾਰੇ ਮਿਆਰੀ ਤੇ ਪੁਖਤਾ ਗੱਲਬਾਤ ਕੀਤੀ । ਨੇਤਰ ਸਿੰਘ ਮੁੱਤੋਂ ਦੀ ਕਿਤਾਬ,ਨੇਤਰ ਕਾਵਿ ਸੰਗ੍ਰਹਿ ਦਾ ਪਰਚਾ ਪੱਤਰਕਾਰ ਤੇ ਲੇਖਕ ਬਲਬੀਰ ਸਿੰਘ ਬੱਬੀ ਨੇ ਖੂਬਸੂਰਤ ਅੰਦਾਜ਼ ਵਿੱਚ ਪੜ੍ਹਿਆ। ਉੱਘੇ ਸਾਹਿਤਕਾਰ ਮਾਸਟਰ ਰਘਬੀਰ ਸਿੰਘ ਭਰਤ ਵੱਲੋਂ ਇਸ ਕਿਤਾਬ ਦਾ ਮੁੱਖ ਬੰਦ ਲਿਖਿਆ ਸੀ ਜਿਸ ਦੀ ਸਾਂਝ ਪਾਠਕਾਂ ਨਾਲ ਪਾਈ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸ਼ਖਸ਼ੀਅਤਾਂ ਵਿੱਚ ਗੀਤਕਾਰ ਅਮਰੀਕ ਸਿੰਘ ਤਲਵੰਡੀ ਮੁੱਖ ਮਹਿਮਾਨ, ਯਤਿੰਦਰ ਕੌਰ ਮਾਹਲ , ਨੇਤਰ ਸਿੰਘ ਮੁੱਤੋਂ , ਤੇਲੂ ਰਾਮ ਕੁਹਾੜਾ , ਅਨਿਲ ਫਤਿਹਗੜ੍ਹ ਜੱਟਾਂ , ਡਾ ਪਰਮਿੰਦਰ ਸਿੰਘ ਬੈਨੀਪਾਲ ਨੇ ਆਪੋ ਆਪਣੀ ਗੱਲਬਾਤ ਦੌਰਾਨ ਕਿਤਾਬ ਦੀ ਬਣਤਰ , ਕਾਵਿਕ ਪੱਖ , ਸਿਧਾਂਤਕ ਪੱਖ , ਸ਼ਬਦਾਵਲੀ , ਅਤੇ ਹੋਰ ਪੱਖਾਂ ਤੇ ਉਸਾਰੂ ਅਤੇ ਮਿਆਰੀ ਗੱਲਬਾਤ ਕੀਤੀ । ਲੇਖਕ ਨੇਤਰ ਸਿੰਘ ਮੁੱਤੋਂ ਸਮੇਤ ਪਹਿਲੇ ਸ਼ੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸਮੂਹ ਸ਼ਖਸ਼ੀਅਤਾਂ ਦਾ ਸਭਾ ਵੱਲੋਂ ਸਨਮਾਨ ਕੀਤਾ ਗਿਆ। ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਲੇਖਕ ਹਰਨਾਮ ਸਿੰਘ ਡੱਲਾ , ਮੇਘ ਸਿੰਘ ਜਵੰਧਾ, ਗੀਤਕਾਰ ਕਰਨੈਲ ਸਿੰਘ ਸਿਵੀਆ , ਬਲਬੀਰ ਸਿੰਘ ਬੱਬੀ , ਹਰਬੰਸ ਸਿੰਘ ਰਾਏ , ਆਦਿਕ ਨੇ ਕੀਤੀ। ਹਾਜ਼ਰ ਸ਼ਾਇਰਾਂ ਵਿੱਚ ਰਜਿੰਦਰ ਕੌਰ ਪੰਨੂ , ਬੁੱਧ ਸਿੰਘ ਨੀਲੋਂ , ਬਲਵੰਤ ਸਿੰਘ ਵਿਰਕ, ਪ੍ਰੀਤ ਸਿੰਘ ਸੰਦਲ ਕਵੀਸ਼ਰ,ਸੁਖਵਿੰਦਰ ਸਿੰਘ ਭਾਦਲਾ,ਅਵਤਾਰ ਸਿੰਘ ਓਟਾਲਾ,ਜੱਗਾ ਜਮਾਲਪੁਰੀ, ਜਗਦੇਵ ਮਕਸੂਦੜਾ, ਨਰਿੰਦਰ ਮਣਕੂ, ਕੇਵਲ ਸਿੰਘ ਮੰਜਾਲੀ,ਬਲਵੰਤ ਮਾਂਗਟ, ਦਰਸ਼ਨ ਸਿੰਘ ਭਾਗਪੁਰੀ,ਦਲਬੀਰ ਕਲੇਰ,ਡਾਕਟਰ ਰਾਜਦੀਪ ਸਿੰਘ ਰੋਪੜ,ਨਿਸ਼ਾਨ ਸਿੰਘ ਅਟਵਾਲ, ਪ੍ਰੀਤਮ ਸਿੰਘ,ਰਾਜਦੀਪ ਕੌਰ,ਮੋਹਨ ਲਾਲ ਰਾਹੀ, ਲਖਬੀਰ ਸਿੰਘ ਭੱਟੀ , ਕੇਵਲ ਸਿੰਘ ਕੱਦੋਂ,ਗੁਰਤੇਜ ਸਿੰਘ , ਮਨਜੀਤ ਸਿੰਘ ਰਾਗੀ,ਐਚ ਢਿੱਲੋਂ , ਜੁਆਲਾ ਸਿੰਘ, ਰਾਜਦੀਪ ਸਿੰਘ ਤੂਰ ਆਦਿਕ ਸ਼ਇਰਾਂ ਨੇ ਰਚਨਾਵਾਂ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਸਭਾ ਵਿੱਚ ਪਹਿਲੀ ਵਾਰ ਆਏ ਉਦਯੋਗਪਤੀ ਸੁਭਾਸ਼ ਬਜ਼ਾਜ ਜੀ ਨੇ ਇਹ ਐਲਾਨ ਕੀਤਾ ਕਿ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਗਰੀਬ ਬੱਚਿਆਂ ਦੀ ਪੜ੍ਹਾਈ ਦੀ ਜਿੰਮੇਵਾਰੀ ਦੇ ਨਾਲ ਹੋਣਹਾਰ ਲੋਕਾਂ ਨੂੰ ਆਪਣੀਆਂ ਫੈਕਟਰੀਆਂ ਵਿੱਚ ਨੌਕਰੀ ਵੀ ਦੇਣਗੇ। ਪੱਤਰਕਾਰ ਭਾਈਚਾਰੇ ‘ਚੋਂ ਕਰਮਜੀਤ ਸਿੰਘ ਅਜ਼ਾਦ , ਸੁਰਜੀਤ ਵਿਸ਼ਦ , ਬਲਬੀਰ ਸਿੰਘ ਬੱਬੀ , ਲਖਵੀਰ ਸਿੰਘ ਲੱਭਾ ਨੇ ਸਮਾਗਮ ਦੀ ਕਵਰੇਜ਼ ਬਹੁਤ ਸੁੰਦਰ ਤਰੀਕੇ ਨਾਲ ਕੀਤੀ ਤੇ ਆਪੋ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ । ਸਮਾਗਮ ਦੀ ਕਾਰਵਾਈ ਨੂੰ ਕਹਾਣੀਕਾਰ ਤਰਨ ਬੱਲ ਤੇ ਜਗਵੀਰ ਸਿੰਘ ਵਿੱਕੀ ਨੇ ਬਹੁਤ ਖੂਬਸੂਰਤ ਅੰਦਾਜ਼ ਨਾਲ ਚਲਾਇਆ । ਕਵੀਸ਼ਰ ਪ੍ਰੀਤ ਸਿੰਘ ਸੰਦਲ ਤੇ ਜਗਦੇਵ ਮਕਸੂਦੜਾ ਨੇ ਸੰਤ ਸਿੰਘ ਸੋਹਲ ਦੀ ਲਿਖੀ ਬੰਦਾ ਬਹਾਦਰ ਬਾਰੇ ਪੁਸਤਕ ਸਭਾ ਨੂੰ ਭੇਟ ਕੀਤੀ । ਗੁਰਸੇਵਕ ਸਿੰਘ ਢਿੱਲੋ ਨੇ ਬਹੁ ਗਿਣਤੀ ਵਿੱਚ ਆਏ ਹੋਏ ਸ਼ਾਇਰਾਂ ਦਾ ਧੰਨਵਾਦ ਕੀਤਾ। ਸ਼੍ਰੀ ਭੈਣੀ ਸਾਹਿਬ ਸਹਿਤ ਸਭਾ ਵਿੱਚ ਪਹਿਲੀ ਵਾਰ ਆਏ ਉਘੇ ਲੇਖਕ ਅਮਰੀਕ ਸਿੰਘ ਤਲਵੰਡੀ ਨੇ ਕਿਹਾ ਕਿ ਮੈਨੂੰ ਸਭਾ ਵਿੱਚ ਆ ਕੇ ਬਹੁਤ ਖੁਸ਼ੀ ਹੋਈ ਪੇਂਡੂ ਇਲਾਕਿਆਂ ਵਿੱਚ ਇਹੋ ਜਿਹੀਆਂ ਸਭਾਵਾਂ ਸੱਚਮੁੱਚ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀਆਂ ਹਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



