ਕਪੂਰਥਲਾ,(ਸਮਾਜ ਵੀਕਲੀ) (ਕੌੜਾ)– ਪੰਜਾਬੀ ਸਾਹਿਤ ਦੇ ਆਲੋਚਕ, ਰੋਜ਼ਾਨਾ “ਨਵਾਂ ਜ਼ਮਾਨਾ” ਦੇ ਮੈਗਜ਼ੀਨ ਸੰਪਾਦਕ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਸੇਵਾ ਮੁਕਤ ਪ੍ਰੋਫੈਸਰ (ਡਾ.) ਹਰਜਿੰਦਰ ਸਿੰਘ ਅਟਵਾਲ ਸਦੀਵੀ ਵਿਛੋੜਾ ਦੇ ਗਏ ਹਨ। ਡਾ ਼ ਹਰਜਿੰਦਰ ਸਿੰਘ ਅਟਵਾਲ ਦੇ ਦੇਹਾਂਤ ਤੇ ਸਾਹਿਤਕ ਸਿਰਜਣਾ ਕੇਂਦਰ ਕਪੂਰਥਲਾ ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ, ਪ੍ਰੋ. ਕੁਲਵੰਤ ਸਿੰਘ ਔਜਲਾ, ਸ਼ਾਇਰ ਸੁਰਜੀਤ ਸਾਜਨ, ਡਾ.ਆਸਾ ਸਿੰਘ ਘੁੰਮਣ ਅਤੇ ਮਲਕੀਤ ਸਿੰਘ ਮੀਤ,ਪ੍ਰੋ ਕੁਲਵੰਤ ਸਿੰਘ ਔਜਲਾ, ਡਾ.ਆਸਾ ਸਿੰਘ ਘੁੰਮਣ,ਡਾ ਸੁਖਪਾਲ ਸਿੰਘ ਥਿੰਦ, ਸੁਰਜੀਤ ਸਾਜਨ, ਰੌਸ਼ਨ ਖੈੜਾ, ਡਾ.ਪਰਮਜੀਤ ਸਿੰਘ ਮਾਨਸਾ ਅਤੇ ਚੰਨ ਮੋਮੀ , ਸ਼ਹਿਬਾਜ਼ ਖਾਨ, ਮੁਨੱਜਾ ਇਰਸ਼ਾਦ, ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਜਨਰਲ ਸੈਕਟਰੀ ਮੁਖਤਾਰ ਸਿੰਘ ਚੰਦੀ , ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਕੁਲਵਿੰਦਰ ਕੰਵਲ , ਮਾਸਟਰ ਮੋਹਣ ਲਾਲ,ਡਾ ਸਵਰਨ ਸਿੰਘ, ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਸੋਢੀ, ਸਾਬਕਾ ਪ੍ਰਧਾਨ ਵਰੁਣ ਸ਼ਰਮਾ, ਸਾਬਕਾ ਪ੍ਰਧਾਨ ਲਖਵੀਰ ਸਿੰਘ ਲੱਖੀ, ਨਵਾਂ ਜ਼ਮਾਨਾ ਦੇ ਪੱਤਰਕਾਰ ਨਰਿੰਦਰ ਹਨੀ, ਤਿਲਕਰਾਜ ਜੋਸ਼ੀ, ਨਰੇਸ਼ ਹੈਪੀ, ਕੰਵਲਪ੍ਰੀਤ ਸਿੰਘ ਕੌੜਾ, ਅਸ਼ਵਨੀ ਜੋਸ਼ੀ, ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਅਜਿਹੇ ਸੂਝਵਾਨ ਤੇ ਗਿਆਨ ਦੇ ਭੰਡਾਰ ਰੂਪੀ ਇਨਸਾਨ ਦਾ ਸਦੀਵੀ ਵਿਛੋੜਾ ਸਮੁੱਚੇ ਸਮਾਜ ਲਈ ਵੱਡੇ ਖਲਾਅ ਵਾਂਗ ਹੈ। ਜਿਸਨੂੰ ਭਰ ਸਕਣਾ ਅਸੰਭਵ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj