ਪੰਜਾਬੀ ਲਿਖਾਰੀ ਸਭਾ ਮਕਸੂਦੜਾ ਦੀ ਚੋਣ ਹੋਈ

(ਸਮਾਜ ਵੀਕਲੀ) ਸਮਰਾਲਾ/ਬਲਬੀਰ ਸਿੰਘ ਬੱਬੀ 
ਪੰਜਾਬ ਦੇ ਸਾਹਿਤਕ ਹਲਕਿਆਂ ਵਿੱਚ ਚਰਚਿਤ , ਪੰਜਾਬੀ ਲਿਖਾਰੀ ਸਭਾ ਮਕਸੂਦੜਾ ਦੀ ਮਹੀਨਾਵਾਰ ਇਕੱਤਰਤਾ,ਸਭਾ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿੱਚ ਇਲਾਕੇ ਦੇ ਤਕਰੀਬਨ ਇੱਕ ਦਰਜਨ ਲੇਖਕਾਂ ਨੇ ਹਿੱਸਾ ਲਿਆ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਪ੍ਰੀਤ ਸਿੰਘ ਸੰਦਲ ਨੇ ਕਵਿਤਾ “ਤਵੀ ਦੀ ਪੁਕਾਰ ” ਸੁਣਾਕੇ ਕੀਤੀ। ਜ਼ਿਆਦਾਤਰ ਲੇਖਕਾਂ ਦੀਆਂ ਰਚਨਾਵਾਂ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਬੰਧਤ ਹੀ ਸਨ। ਸਭਾ ਦੇ ਖਜ਼ਾਨਚੀ ਰਾਮ ਸਿੰਘ ਭੀਖੀ ਨੇ, ਪਿਛਲੇ ਸਾਲ ਦੀ ਅਮਦਨ ਅਤੇ ਖ਼ਰਚਾ ਪੜ੍ਹ ਕੇ ਸੁਣਾਇਆ।
ਉਪਰੰਤ ਅਗਲੇ ਦੋ ਸਾਲ ਲਈ ਸਭਾ ਦੀ ਕਾਰਜਕਾਰਨੀ ਦੀ ਚੋਣ ਕੀਤੀ ਗਈ,ਜਿਸ ਵਿੱਚ ਬਲਿਹਾਰ ਗੋਬਿੰਦਗੜ੍ਹੀਆ ਪ੍ਰਧਾਨ, ਗੁਰਮੀਤ ਸਿੰਘ ਗਿੱਲ ਜਰਨਲ ਸਕੱਤਰ, ਮਨਜੀਤ ਘਣਗਸ ਸੀਨੀਅਰ ਮੀਤ ਪ੍ਰਧਾਨ, ਹਰਜੀਤ ਵੈਦ ਮੀਤ ਪ੍ਰਧਾਨ, ਰਾਮ ਸਿੰਘ ਭੀਖੀ ਤੇ ਜੰਗ ਚਾਪੜਾ ਖਜ਼ਾਨਚੀ ਅਤੇ ਪ੍ਰੀਤ ਸਿੰਘ ਸੰਦਲ ਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ। ਜਦਕਿ ਰੋਹਿਤ ਵਰਮਾ, ਚਮਕੌਰ ਸੱਲ੍ਹਣ,ਬਿੱਲਾ ਗਿੱਲ ਅਤੇ ਡਾਕਟਰ ਮਨਵੀਰ ਕਾਰਜਕਾਰੀ ਮੈਂਬਰ ਹੋਣਗੇ। ਫਿਰ ਚੁਣੀ ਗਈ ਕਾਰਜਕਾਰਨੀ ਵੱਲੋਂ, ਇੱਕ ਮਤਾ ਪਾ ਕੇ ਤਰਕਸ਼ੀਲ ਲੇਖਕ ਜਗਦੇਵ ਮਕਸੂਦੜਾ ਨੂੰ ਸਰਪ੍ਰਸਤ ਬਣਾਇਆ ਗਿਆ।ਮੰਚ ਸੰਚਾਲਨ ਕਰਦਿਆਂ ਪ੍ਰੀਤ ਸਿੰਘ ਸੰਦਲ ਨੇ ਦੱਸਿਆ ਕਿ ਜਲਦੀ ਹੀ ਪੰਜਾਬੀ ਲਿਖਾਰੀ ਸਭਾ ਮਕਸੂਦੜਾ ਵੱਲੋਂ, ਸਿਖਾਂਦਰੂ ਗੀਤਕਾਰਾਂ ਲਈ ਗੀਤ ਵਰਕਸ਼ਾਪ ਲਗਾਈ ਜਾਵੇਗੀ ਅਤੇ ਕਾਰਜਕਾਰਨੀ ਦਾ ਵਿਸਥਾਰ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article**ਪਹਿਲੀ ਸ਼ਹਾਦਤ**
Next articleਕਵਿਤਾਵਾਂ