ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿਚ ਹੋਈ। ਜਿਸ ਵਿੱਚ ਦਰਸ਼ਨ ਦਰਦੀ ਸਲਾਹਕਾਰ ਪੰਜਾਬ, ਬਹਾਦੁਰ ਚੰਦ ਅਰੋੜਾ ਜਿਲ੍ਹਾ ਪ੍ਰਧਾਨ ਨਵਾਂਸਹਿਰ, ਦਰਸ਼ਨ ਕੁਮਾਰ ਜ਼ਿਲ੍ਹਾ ਸਲਾਹਕਾਰ ਨਵਾਂਸ਼ਹਿਰ, ਜਿਲ੍ਹਾ ਪ੍ਰੈਸ ਸਕੱਤਰ ਵਾਸਦੇਵ ਪਰਦੇਸੀ ਉਚੇਚੇ ਤੌਰ ਤੇ ਹਾਜਿਰ ਹੋਏ। ਜਿਸ ਵਿੱਚ ਸੂਬੇ ਚ ਫੈਲ ਰਹੇ ਨਸ਼ਿਆਂ ਦੇ ਦੌਰ ਨੂੰ ਲੈ ਕੇ ਚਿੰਤਾ ਵਿਅਕਤ ਕੀਤੀ ਗਈ। ਇਸ ਮੌਕੇ ਹਾਜਿਰ ਜਿਲ੍ਹਾ ਪ੍ਰਧਾਨ ਬਹਾਦੁਰ ਚੰਦ ਅਰੋੜਾ ਨੇ ਕਿਹਾ ਕਿ ਸੁਸਾਇਟੀ ਵਲੋ ਜਿਲ੍ਹੇ ਦੇ ਸਕੂਲਾਂ ਚ ਜਾ ਕੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਣ ਲਈ ਜਾਗ੍ਰਿਤ ਕੀਤਾ ਜਾਵੇਗਾ। ਇਸ ਮੌਕੇ ਦਰਸ਼ਨ ਦਰਦੀ ਸਲਾਹਕਾਰ ਪੰਜਾਬ ਨੇ ਕਿਹਾ ਕਿ ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਮਾ ਬੋਲੀ ਪੰਜਾਬੀ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਵਿੱਚ ਆਈ. ਸੀ. ਐਸ.ਈ .ਅਤੇ ਸੀ ਬੀ ਐਸ .ਈ. ਬੋਰਡਾਂ ਵਲੋ ਪੰਜਾਬੀ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਨੂੰ ਇਹਨਾਂ ਬੋਰਡਾਂ ਨੂੰ ਪਂਜਾਬੀ ਭਾਸ਼ਾ ਨੂੰ ਲਾਜ਼ਮੀ ਤੌਰ ਤੇ ਪਹਿਲੀ ਕਲਾਸ ਤੋਂ ਲਾਗੂ ਕਰਨ ਲਈ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ। ਜਿਹੜੇ ਸਕੂਲ ਪੰਜਾਬੀ ਨੂੰ ਆਪਣੇ ਲਾਜ਼ਮੀ ਵਿਸ਼ੇ ਦੇ ਤੌਰ ਤੇ ਲਾਗੂ ਨਹੀਂ ਕਰਦਾ ਉਹਨਾਂ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ । ਸੁਸਾਇਟੀ ਦੇ ਪ੍ਰਧਾਨ ਪੰਜਾਬ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਹੀ ਸਾਡਾ ਵਜੂਦ ਛੁਪਿਆ ਹੋਇਆ। ਅੱਜ ਸਾਡੇ ਬੱਚੇ ਪੰਜਾਬੀ ਲਿਖਣ ਅਤੇ ਬੋਲਣ ਵਿੱਚ ਅਸਮਰਥ ਹਨ। ਉਹਨਾਂ ਇਸ ਪ੍ਰੈਸ ਨੋਟ ਰਾਹੀਂ ਮੰਗ ਕੀਤੀ ਕਿ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਸੂਬਾ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj