(ਸਮਾਜ ਵੀਕਲੀ)
ਪੰਜਾਬੀ ਬੋਲੀ ਸਾਡੀ ਮਾਂ ਹੈ,
ਇਹਦੇ ‘ਚ ਵੱਸਦੀ ਜਾਂ ਹੈ।
ਕਿਸੇ ਸੰਘਣੇ ਰੁੱਖ ਵਰਗੀ,
ਇਹਦੀ ਠੰਡੀ ਮਿੱਠੜੀ ਛਾਂ ਹੈ।
ਪੰਜਾਬੀ ਬੋਲੀ…..
ਇਹ ਮਾਂ ਸਾਡੀ ਰੱਬ ਵਰਗੀ ਹੈ,
ਸਾਨੂੰ ਪਿਆਰਦੀ ਰਹਿੰਦੀ ਹੈ।
ਜਦੋਂ ਨੀਂਦ ਨਾ ਆਵੇ ਰਾਤਾਂ ਨੂੰ,
ਇਹ ਲੋਰੀਆਂ ਦਿੰਦੀ ਹੈ।
ਦਿਲ ਕਰਦਾ ਸਿਜਦਾ ਕਰਨੇ ਨੂੰ,
ਇਹ ਪਾਕ ਪਵਿੱਤਰ ਥਾਂ ਹੈ।
ਪੰਜਾਬੀ ਬੋਲੀ…..
ਇਹ ਰੱਖਦੀ ਖ਼ਿਆਲ ਬੜਾ,
ਕਦੇ ਡੋਲਣ ਨਾ ਦਿੰਦੀ ਏ।
ਇਹ ਬਾਣੀ ਬਾਬੇ ਨਾਨਕ ਦੀ,
ਮੰਦਾ ਬੋਲਣ ਨਾ ਦਿਦੀ ਏ।
ਇਹਨੂੰ ਰੁਲਣ ਨਾ ਦੇਵਾਂਗੇ,
ਇਹਦੇ ‘ਚ ਸਾਡਾ ਨਾਂ ਹੈ।
ਪੰਜਾਬੀ ਬੋਲੀ……
ਜਿਹੜੇ ਨਿੰਦਦੇ ਨੇ ਇਹਨੂੰ,
ਓਹੋ ਮਾਂ ਵਿਹੂਣੇ ਲੱਗਦੇ ਨੇ।
ਨਫ਼ਰਤ ਨਾਲ ਭਰੇ ਹੋਏ,
ਪਿਆਰ ‘ਚ ਊਣੇ ਲੱਗਦੇ ਨੇ।
ਇਹਨੂੰ ਫ਼ਰਕ ਨਾ ਕਿਸੇ ਨਾਲ਼,
ਭਾਵੇਂ ਕੋਇਲ ਭਾਵੇਂ ਕਾਂ ਹੈ।
ਪੰਜਾਬੀ ਬੋਲੀ ਸਾਡੀ ਮਾਂ ਹੈ।
ਇਹਦੇ ‘ਚ ਵੱਸਦੀ ਜਾਂ ਹੈ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly