HOME ਪੰਜਾਬੀ ਵਿਰਸੇ ਨੂੰ ਕੈਨੇਡਾ ਚ ਪ੍ਰਫੁੱਲਤ ਕਰਨ ਚ ਯੋਗਦਾਨ ਪਾ ਰਹੀ ਹੈ-...

ਪੰਜਾਬੀ ਵਿਰਸੇ ਨੂੰ ਕੈਨੇਡਾ ਚ ਪ੍ਰਫੁੱਲਤ ਕਰਨ ਚ ਯੋਗਦਾਨ ਪਾ ਰਹੀ ਹੈ- ਅਰਮਾਨ ਸੰਧੂ

ਕੈਪਸ਼ਨ ਪੁਰਾਤਨ ਵਿਰਸੇ ਨਾਲ ਸਬੰਧਤ ਦੀ ਨੁਮਾਇਸ਼ ਦੌਰਾਨ ਅਰਮਾਨ ਸੰਧੂ ਦੀ ਇੱਕ ਤਸਵੀਰ

ਵੈਨਕੂਵਰ   (ਸਮਾਜ ਵੀਕਲੀ)  (ਮਲਕੀਤ ਸਿੰਘ)– ਸੱਤ ਸਮੁੰਦਰੋਂ ਪਾਰ ਪ੍ਰਦੇਸ਼ਾਂ ਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਆਪਣੇ ਪੁਰਾਤਨ ਸੱਭਿਆਚਾਰ ਵਿਰਸੇ ਨਾਲ ਜੋੜੀ ਰੱਖਣ ਅਤੇ ਵਿਦੇਸ਼ੀ ਧਰਤੀ ਤੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਤ ਕਰਨ ਲਈ ਪੰਜਾਬੀ ਮੁਟਿਆਰ ਅਰਮਾਨ ਸੰਧੂ ਵੱਲੋਂ ਵਿਢੇ ਉਪਰਾਲਿਆਂ ਦੀ ਸਥਾਨਕ ਪੰਜਾਬੀ ਭਾਈਚਾਰੇ ਵੱਲੋਂ ਸਲਾਘਾ ਕੀਤੀ ਜਾ ਰਹੀ ਹੈ। ਪੰਜਾਬ ਦੇ ਜਿਲਾ ਮੋਗਾ ਚ ਪਿੰਡ ਘਲ ਕਲਾਂ ਨਾਲ ਸੰਬੰਧਿਤ ਅਰਮਾਨ ਸੰਧੂ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਉਸ ਦੀ ਮਾਂ ਵੱਲੋਂ ਪਿੰਡ ਪੱਧਰ ਤੋਂ ਵਿਢੇ ਅਜਿਹੇ ਉਪਰਾਲਿਆ ਤੋਂ ਪ੍ਰਭਾਵਿਤ ਹੋ ਕੇ ਉਸ ਵੱਲੋਂ ਸਟਡੀ ਵੀਜੇ ਤੇ ਕਨੇਡਾ ਪਹੁੰਚ ਕੇ ਫਰੀ ਟਾਈਮ ਇੱਥੇ ਆਯੋਜਿਤ ਕੀਤੇ ਜਾਂਦੇ ਵੱਖ ਵੱਖ ਪੰਜਾਬੀ ਸੱਭਿਆਚਾਰਕ ਸਮਾਗਮਾ ਦੌਰਾਨ ਆਪਣੇ ਹੱਥੀ ਤਿਆਰ ਕੀਤੀਆਂ ਵਿਰਸੇ ਦੀਆਂ ਪੁਰਾਤਨ ਚੀਜ਼ਾਂ ਜਿਵੇਂ ਸਾਹੇ ਚਿੱਠੀ, ਪੁਰਾਤਨ ਸੰਦੂਕੜੀਆ, ਸੰਧਾਰੇ ਵਾਲੇ ਪੀਪੇ, ਆਰਟੀਫਿਸ਼ਅਲ ਗਹਿਣੇ, ਚੂੜੀਆਂ, ਕਲੀਰੇ ਘੱਗਰੇ ਅਤੇ ਚਰਖਿਆਂ ਦੇ ਨਾਲ ਨਾਲ ਪੇਂਡੂ ਸੁਆਣੀਆਂ ਦੇ ਹੋਰ ਘਰੇਲੂ ਸਮਾਨ ਦੀ ਨੁਮਾਇਸ਼ ਲਗਾਈ ਜਾਂਦੀ ਅਤੇ ਖਰੀਦਦਾਰੀ ਕਰਨ ਦੀਆਂ ਚਾਹਵਾਨ ਔਰਤਾਂ ਨੂੰ ਬਹੁਤ ਵਾਜਬ ਰੇਟ ਤੇ ਉਕਤ ਸਮਾਨ ਮੁਹਈਆ ਵੀ ਕਰਵਾਇਆ ਜਾਂਦਾ ਹੈ । ਅਰਮਾਨ ਅਨੁਸਾਰ ਉਸ ਵੱਲੋਂ ਸ਼ੌਂਕ ਤਹਿਤ ਅਪਣਾਏ ਗਏ ਇਸ ਕਾਰਜ ਵਿੱਚ ਰੁਝੇ ਰਹਿਣ ਕਾਰਨ ਉਸ ਨੂੰ ਮਾਨਸਿਕ ਖੁਸ਼ੀ ਦੇ ਨਾਲ ਨਾਲ ਬਜ਼ੁਰਗਾਂ ਦੀਆਂ ਅਸੀਸਾਂ ਵੀ ਮਿਲਦੀਆਂ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਗਾਇਕ ਕ੍ਰਿਸ਼ਨ ਹੀਓ ਜੀ ਦੀ ਬੁਲੰਦ ਆਵਾਜ਼ ਵਿੱਚ ਗਾਇਆ ਗੀਤ ਮੇਹਰਾ ਦਾ ਪੋਸਟਰ ਜਾਰੀ ਕੀਤਾ ਗਿਆ
Next articleਬੇਇਤਫ਼ਾਕੀ!