ਪੰਜਾਬੀ ਗ਼ਜ਼ਲ

ਐੱਮ. ਮੁਸਤਾਫ਼ਾ ਰਾਜ
  (ਸਮਾਜ ਵੀਕਲੀ)
ਜਦ ਰਿਹਾ ਨੀ ਇਤਬਾਰ ਸੱਜਣ
ਫਿਰ ਤੂੰ ਕਾਹਦਾ ਯਾਰ ਸੱਜਣ
ਗ਼ੈਰ ਦੇ ਗਲ਼ ਵਿੱਚ ਪਾ ਕੇ ਬਾਂਹ
ਥਾਂ ‘ਤੇ ਦਿੱਤੈ ਮਾਰ ਸੱਜਣ
ਸੋਚਾਂ ਦੇ ਮੁਕਲਾਵੇ ਨੇ
ਕਰ ਛੱਡਿਆ ਬਿਮਾਰ ਸੱਜਣ
ਤੇਰਾ ਪਿਆਰ ਮੈਂ ਜਿੱਤਣ ਲਈ
ਜਿੱਤ ਕੇ ਮੰਨੀ ਹਾਰ ਸੱਜਣ
ਜਿੰਦ ਵੀ ਮੇਰੀ ਹਾਜ਼ਰ ਏ
ਦਿਲ ਤੇ ਦਿੱਤੈ ਵਾਰ ਸੱਜਣ
ਇਸ਼ਕ਼ ਸਮੁੰਦਰ ਠਿੱਲ੍ਹ ਪਏ ਆਂ
ਡੋਬ ਤੇ ਭਾਵੇਂ ਤਾਰ ਸੱਜਣ
ਸੱਜਣ ‘ਰਾਜ’ ਵਧਾਉਂਦੇ ਨੇ
ਖ਼ੁਦ  ਸੱਜਣਾਂ ਦੇ ਭਾਰ ਸੱਜਣ
ਐੱਮ. ਮੁਸਤਾਫ਼ਾ ਰਾਜ, ਲਹਿੰਦਾ ਪੰਜਾਬ
+923016937817

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article   ਨਸੀਅਤ 
Next articleਪਟਿਆਲਾ ਲੋਕ ਸਭਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਜੀ ਸਾਡੀ ਸ਼ਹੀਦ ਭਗਤ ਸਿੰਘ ਨਰਸਰੀ ਬਨੂੜ ਵਿਖੇ ਆਏ-