ਕਪੁਰਥਲਾ (ਸਮਾਜ ਵੀਕਲੀ) ( ਕੌੜਾ )- ਅੰਮ੍ਰਿਤ ਸਾਬ੍ਹ ਪੰਜਾਬੀ ਗਾਇਕੀ ਦਾ ਉਹ ਸਮਰੱਥ ਗਾਇਕ ਹੈ। ਜਿਸ ਨੇ ਆਪਣੇ ਦੋ ਦਹਾਕਿਆਂ ਦੇ ਸੰਗੀਤਕ ਕੈਰੀਅਰ ਵਿਚ ਪੰਜਾਬੀ ਭਾਸ਼ਾ ਨੂੰ ਦੇਸ਼ਾਂ- ਵਿਦੇਸ਼ਾਂ ਤੱਕ ਆਪਣੀ ਗਾਇਕੀ ਰਾਹੀਂ ਮਾਣ ਸਤਿਕਾਰ ਦਿਵਾਇਆ ਹੈ। ਅੰਮ੍ਰਿਤ ਸਾਬ੍ਹ ਦੀ ਇਸੇ ਮਿਹਨਤ ਸਦਕਾ ਉਨ੍ਹਾਂ ਦੀ ਗਾਇਕੀ ਅਤੇ ਪੰਜਾਬ ਨੂੰ ਬਹੁਤ ਵੱਡਾ ਮਾਣ ਹਾਸਲ ਹੋਇਆ ਹੈ ਕਿ ਪੰਜਾਬੀ ਮਿਊਜ਼ਿਕ ਆਈਕਨ ਦਾ ਐਵਾਰਡ ਇੰਗਲੈਂਡ ਦੇ ਐਮ ਪੀ ਮੈਂਬਰ ਆਫ ਪਾਰਲੀਮੈਂਟ ਖਾਲਿਦ ਮੁਹੰਮਦ ਦੁਆਰਾ ਅੰਮ੍ਰਿਤ ਸਾਬ੍ਹ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ ਹੈ ।
ਬੀਤੇ ਕੱਲ੍ਹ ਲੰਡਨ ਦੇ ਹਾਊਸ ਆਫ ਪਾਰਲੀਮੈਂਟ ਵਿਚ ਆਯੋਜਿਤ ਇਕ ਸਮਾਗਮ ਦੌਰਾਨ ਅੰਮ੍ਰਿਤ ਸਾਬ੍ਹ ਨੂੰ ਪੰਜਾਬੀ ਮਿਊਜ਼ਿਕ ਆਈਕਨ ਦਾ ਐਵਾਰਡ ਪ੍ਰਦਾਨ ਕੀਤਾ ਗਿਆ। ਇਸ ਮੌਕੇ ਤੇ ਪੰਜਾਬੀ ਅਤੇ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਮਾਸਟਰ ਸਲੀਮ ਤੋਂ ਇਲਾਵਾ ਅੰਮ੍ਰਿਤ ਸਾਬ੍ਹ ਦਾ ਸਮੂਹ ਪਰਿਵਾਰ ਅਤੇ ਓਹਨਾਂ ਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਪ੍ਰਸ਼ੰਸਕ ਵੀ ਹਾਜ਼ਰ ਸਨ।
ਪੰਜਾਬੀ ਮਿਊਜ਼ਿਕ ਆਈਕਨ ਦਾ ਐਵਾਰਡ ਨਾਲ ਸਨਮਾਨਿਤ ਪੰਜਾਬੀ ਲੋਕ ਗਾਇਕ ਅੰਮ੍ਰਿਤ ਸਾਬ੍ਹ ਨੇ ਐਮ ਪੀ ਖਾਲਿਦ ਮੁਹੰਮਦ ਦਾ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਉਹ ਹੁਣ ਹੋਰ ਤਨਦੇਹੀ ਨਾਲ਼ ਮਾਂ ਬੋਲੀ ਪੰਜਾਬੀ ਦੀ ਸੇਵਾ ਆਪਣੇ ਗੀਤਾਂ ਅਤੇ ਗਾਇਕੀ ਰਾਹੀਂ ਇੰਝ ਹੀ ਨਿਰੰਤਰ ਕਰਦੇ ਰਹਿਣਗੇ। ਉਕਤ ਜਾਣਕਾਰੀ ਰਿਸ਼ੀ ਲਾਹੌਰੀ ਪ੍ਰੋਡਕਸ਼ਨਜ਼ ਦੇ ਆਨਰ ਰਛਪਾਲ ਸਿੰਘ ਉਰਫ ਰਿਸ਼ੀ ਲਾਹੌਰੀ ਦੁਆਰਾ ਕੀਤੀ ਗਈ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly