(ਸਮਾਜ ਵੀਕਲੀ) ਗਾਇਕਾ ਕੌਰ ਸਿਸਟਰਜ਼ ਪ੍ਰਮੀਤ ਕੌਰ ਵਲੋਂ ਪਹਿਲਾ ਵੀ ਪੰਜਾਬੀ ਸਿੰਗਲ ਟਰੈਕ, ਨੀਲੇ ਨੀਲੇ ਨੈਣ, ਕਿੰਨੇ ਸਾਲ, ਖ਼ੁਦਾ ਸੋਹਣਿਆ, ਤਰੱਕੀ, ਹਾਰ ਸ਼ਿੰਗਾਰ ਸਰੋਤਿਆਂ ਦੀ ਝੋਲੀ ਪਾਏ, ਹੁਣ ਇਕ ਵਾਰ ਫਿਰ ਪ੍ਰਮੀਤ ਕੌਰ, ਗਾਇਕ ਮਨਰਾਜ ਹੁਸਨ ਕੈਨੇਡਾ ਜਨਾਬ ਹੰਸ ਰਾਜ ਹੰਸ ਜੀ ਦੇ ਸ਼ਗਿਰਦ ਨਾਲ ਇਕ ਡੀਉਟ ਸਿੰਗਲ ਪੰਜਾਬੀ ਗੀਤ ( ਲਹਿੰਗਾ ) ਲੈਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋ ਰਹੀ ਹੈ, ਜਿਸ ਨੂੰ ਗੀਤਕਾਰ ਰਣਵੀਰ ਬੇਰਾਜ ਚੱਕ ਰਾਮੂੰ ਅਤੇ ਗੀਤਕਾਰ ਚਾਂਦੀ ਥੰਮਣ ਵਾਲੀਆ ਪੁਰਤਗਾਲ ਵਲੋਂ ਸਾਂਝੇ ਤੋਰ ਤੇ ਕਲਮ ਬੱਧ ਕੀਤਾ ਗਿਆ ਹੈ, ਇਸ ਦਾ ਮਿਊਜ਼ਿਕ ਰਜਤ ਭੱਟ ਵਲੋਂ ਤਿਆਰ ਕੀਤਾ ਗਿਆ ਹੈ, ਇਸ ਲਈ ਸਹਿਯੋਗ ਡਾ. ਹਰਜਿੰਦਰ ਜੱਸਲ ਕੈਨੇਡਾ, ਸਾਧੂ ਸਿੰਘ ਕੈਨੇਡਾ, ਸੰਜੀਵ ਬਾਠ, ਕੁਲਵੰਤ ਸਰੋਆ, ਕਾਲਾ ਮਖਸੂਸਪੁਰੀ, ਸੰਘਾ ਡੰਡੇਵਾਲ, ਗਾਇਕ ਏ ਕੌਰ ਅਮਰੀਤ ਕੌਰ ਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj