ਪੰਜਾਬੀ ਸਭਿਆਚਾਰਕ ਮੇਲਾ 1 ਮਈ 2022 ਨੂੰ ਸਾਊਥਹਾਲ ਪਾਰਕ ਇੰਗਲੈਂਡ ਵਿਖੇ ਕਰਵਾਇਆ ਜਾਵੇਗਾ – ਪਰਮੋਟਰ ਰਿੰਟੂ ਵੜੈਚ ਇੰਗਲੈਂਡ

ਯੂਕੇ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਰੰਗਲਾ ਪੰਜਾਬ ਲਿਮਟਿਡ ਲੰਡਨ ਵਲੋ ਪੰਜਾਬੀ ਸਭਿਆਚਾਰਕ ਮੇਲਾ 1 ਮਈ 2022 ਨੂੰ ਸਾਊਥਹਾਲ ਪਾਰਕ ਇੰਗਲੈਂਡ ਵਿੱਚ ਕਰਵਾਇਆ ਜ ਰਿਹਾ ਹੈ। ਇਸ ਸਬੰਧੀ ਸਾਨੂੰ ਜਾਣਕਾਰੀ ਦਿੰਦਿਆਂ ਮੇਲੇ ਦੇ ਪਰਮੋਟਰ ਰਿੰਟੂ ਵੜੈਚ ਇੰਗਲੈਂਡ ਤਰਸੇਮ ਮੂਟੀ ਇੰਗਲੈਂਡ ਤੇਜਿੰਦਰ ਸਿੰਘ ਇੰਗਲੈਂਡ ਪਰਗਟ ਛੀਨਾ ਸੋਨੂੰ ਥਿੰਦ ਇੰਗਲੈਂਡ ਜੋਗਾ ਸਿੰਘ ਢੰਡਵਾੜ ਇੰਗਲੈਂਡ ਹਰਵੰਤ ਮੱਲੀ ਇੰਗਲੈਂਡ ਵੀਰਾਂ ਨੇ ਦੱਸਿਆ ਕਿ ਸੱਤ ਸਮੁੰਦਰਾਂ ਤੋ ਪਾਰ ਵੱਸਦੇ ਪੰਜਾਬੀਆਂ ਨੂੰ ਮਾ ਬੋਲੀ ਪੰਜਾਬੀ ਨਾਲ ਜੋੜਨ ਦੇ ਲਈ ਸਾਡੇ ਵਲੋਂ ਇਹ ਪੰਜਾਬੀ ਸਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਚੋਟੀ ਦੇ ਗਾਇਕ ਅਮ੍ਰਿਤ ਮਾਨ ਰਣਜੀਤ ਰਾਣਾ ਕੌਰ ਬੀ ਸਿੰਗਾ ਗੁਲਾਬ ਸਿੱਧੂ ਕਰੋਲਾ ਮਾਨ ਬੁੱਲਟ ਔਜਲਾ ਸੋਨੂੰ ਸ਼ੇਰਗਿੱਲ ਗੁਰਮਨ ਪਾਰਸ ਦੀਪ ਭੰਗੂ ਆਦਿ ਪੰਜਾਬੀ ਗੀਤਾਂ ਨਾਲ ਆਪਣੀ ਹਾਜਰੀ ਲਗਵਾਉਣਗੇ।

ਪੰਜਾਬੀ ਸਭਿਆਚਾਰਕ ਮੇਲੇ ਵਿੱਚ ਵਿਸੇਸ ਤੋਰ ਤੇ ਮੁੱਖ ਮਹਿਮਾਨ ਵਰਿੰਦਰ ਸਰਮਾ ਐਮ ਪੀ ਸਰਦਾਰ ਤਨਮਨਜੀਤ ਸਿੰਘ ਢੇਸੀ ਐਮ ਪੀ ਸੀਮਾ ਮਲਹੋਤਰਾ ਐਮ ਪੀ ਕੌਸਲਰ ਮਨੀਰ ਅਹਿਮਦ ਲੰਡਨ ਡਾਕਟਰ ਉਕਾਰ ਸਿੰਘ ਸਹੋਤਾ ਗੁਰਪਾਲ ਸਿੰਘ ਉਪਲ ਮੈਡਮ ਮਿੱਡਾ ਜੀ ਐਡੀ ਧੁੱਗਾ ਕਨੇਡਾ ਸਰਦਾਰ ਜੋਗਾ ਸਿੰਘ ਕੰਗ ਕਨੇਡਾ ਸੱਤਾ ਮੁਠੱਡਾ ਇੰਗਲੈਂਡ ਗੋਲਡੀ ਸੰਧੂ ਇੰਗਲੈਂਡ ਨੇਕਾ ਮੈਰੀਪੁਰੀਆ ਇੰਗਲੈਂਡ ਪੁੱਜਣਗੇ। ਇਸ ਪੰਜਾਬੀ ਸਭਿਆਚਾਰਕ ਮੇਲੇ ਨੂੰ ਸਫਲ ਬਣਾਉਣ ਦੇ ਲਈ ਸਲਾਹਕਾਰ ਸੁਖਵਿੰਦਰ ਸਿੰਘ ਮੈਡਮ ਕਮਲਪ੍ਰੀਤ ਕੌਰ ਜੀ ਦੇ ਬਹੁਤ ਵੱਡੇ ਸਹਿਯੋਗ ਹਨ। ਇਹ ਪੰਜਾਬੀ ਸਭਿਆਚਾਰਕ ਮੇਲਾ ਸਵੇਰੇ 11 ਵਜੇ ਤੋ ਸਾਮ 7 ਵਜੇ ਤੱਕ ਚੱਲੇਗਾ। ਇਸ ਸਭਿਆਚਾਰਕ ਮੇਲੇ ਵਿੱਚ ਸਭ ਨੂੰ ਹੁੰਮ ਹੁੰਮਾਕੇ ਪੁੱਜਣ ਦੀ ਬੇਨਤੀ ਕੀਤੀ ਜਾਂਦੀ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਲ ਕਰਦਾ ਇੱਕ ਕਿਤਾਬ ਲਿਖਾਂ
Next articleਰੂਸ ਦੀ ਇਖਲਾਕੀ ਤੌਰ ਤੇ ਹਾਰ