ਮੁਹਾਲੀ (ਸਮਾਜ ਵੀਕਲੀ): ਮਸ਼ਹੂਰ ਪੰਜਾਬੀ ਕਾਮੇਡੀਅਨ ਤੇ ਕਲਾਕਾਰ ਜਸਵਿੰਦਰ ਭੱਲਾ ਦੀ ਇਥੇ ਸਥਿਤ ਕੋਠੀ ਵਿੱਚ ਉਸ ਦੀ ਮਾਤਾ ਸਤਵੰਤ ਕੌਰ (80) ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਭੱਲਾ ਦੇ ਨੌਕਰ ਆਰੀਅਨ ਨੇ ਤਿੰਨ ਸਾਥੀਆਂ ਨਾਲ ਮਿਲ ਕੇ ਲੁੱਟ ਕੀਤੀ। ਘਟਨਾ ਸਮੇਂ ਭੱਲਾ ਪਰਿਵਾਰ ਸਮੇਤ ਲੁਧਿਆਣਾ ਕਿਸੇ ਸਮਾਗਮ ‘ਚ ਸੀ। ਨੌਕਰ ਦੇ ਫ਼ਰਾਰ ਹੋਣ ਤੋਂ ਬਾਅਦ ਭੱਲਾ ਦੀ ਮਾਂ ਨੇ ਰੱਸੀ ਨਾਲ ਬੰਨ੍ਹੀਆਂ ਬਾਹਾਂ ਅਤੇ ਲੱਤਾਂ ਨੂੰ ਖੁਦ ਖੋਲ੍ਹਿਆ ਅਤੇ ਬਾਲਮੁਕੁੰਦ ਸ਼ਰਮਾ ਨੂੰ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ। ਭੱਲਾ ਪਰਿਵਾਰ ਨੇ ਲੁਟੇਰੇ ਨੌਕਰ ਨੂੰ ਆਪਣੇ ਪੁਰਾਣੇ ਨੌਕਰ ਦੇ ਕਹਿਣ ’ਤੇ ਹੀ ਦੋ ਹਫ਼ਤੇ ਪਹਿਲਾਂ ਰੱਖਿਆ ਸੀ। ਉਹ ਨੇ ਘਰ ਦਾ ਸਾਰਾ ਕੀਮਤੀ ਸਾਮਾਨ ਚੋਰੀ ਕਰਨ ਤੋਂ ਇਲਾਵਾ ਘਰ ਵਿੱਚ ਪਈ ਲਾਇਸੈਂਸੀ ਰਿਵਾਲਵਰ ਵੀ ਚੋਰੀ ਕਰ ਕੇ ਲੈ ਗਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly